- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਜੇਤੂ ਖਿਡਾਰੀਆੰ ਨੂੰ ਟ੍ਰੇਨਿੰਗ ਦੇਣ ਲਈ ਕੈੰਪ ਅੱਜ ਤੋੰ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਨਸ਼ਿਆਂ ਤੋਂ ਦੂਰ ਰੱਖਣ ਹਿੱਤ ਹੱਸਦਾ ਵੱਸਦਾ ਪੰਜਾਬ ਸੋਹਣੇ ਸਮਾਜ ਦੀ ਸਥਾਪਨਾ ਕਰਨ ਲਈ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਮਿਸ਼ਨ ਨੂੰ ਅੱਗੇ ਤੋਰਦਿਆਂ ਸਮੇਂ ਸਮੇਂ ਤੇ ਖੇਡਾਂ ਕੋਚਿੰਗ ਕੈਂਪ ਅਥਲੈਟਿਕਸ ਮੁਕਾਬਲੇ ਕਰਵਾ ਕੇ ਬੱਚਿਆਂ ਦੀ ਚੰਗੀ ਸਿਹਤ ਦੀ ਕਾਮਨਾ ਸਹਿਤ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਕਰਨੈਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਵਿਚ ਨਰਿੰਦਰ ਸਿੰਘ ਚਾਹਲ ਪ੍ਰਧਾਨ, ਪਾਖਰ ਸਿੰਘ ਚਾਹਲ ਐਡਵੋਕੇਟ, ਜਤਿੰਦਰ ਸਿੰਘ ਐਡਵੋਕੇਟ, ਮੀਨਾ ਦੇਵੀ ਟੀਮ ਇੰਚਾਰਜ, ਸਤਪਾਲ, ਸਰਬਜੀਤ ਸਿੰਘ ਛੋਕਰ, ਮਨਦੀਪ ਸਿੰਘ ਰਾਣਾ, ਸੁਖਦੇਵ ਸਿੰਘ ਸੁੱਖਾ ਨੇ ਵੱਡੀ ਗਿਣਤੀ ਵਿਚ ਖਿਡਾਰੀ ਸ਼ਾਮਿਲ ਹੋਏ। ਸਾਰੇ ਮੈਂਬਰਾਂ ਨੇ ਖੇਡਾਂ ਵਤਨ ਦੀਆਂ ਪੰਜਾਬ ਦੀਆਂ ਖੇਡਾਂ ਵਿਚ ਲੜਕੀਆਂ ਅੰਡਰ 14, ਅੰਡਰ 17, ਅੰਡਰ 21 ਸਾਲ ਲੜਕੀਆਂ ਨੇ ਜ਼ਿਲ੍ਹਾ ਜਿੱਤ ਕੇ ਪੰਜਾਬ ਵਿਚ ਪ੍ਰਵੇਸ਼ ਕੀਤਾ। ਜੋ ਪਟਿਆਲਾ ਵਿਖੇ ਸਟੇਟ ਗੇਮ ਵਿਚ ਭਾਗ ਲੈ ਰਹੇ ਹਨ। ਐਨਆਰਆਈ ਵੀਰ ਸੁਖਦੇਵ ਸਿੰਘ ਮਾਨ, ਕਰਨੈਲ ਸਿੰਘ ਪਾਬਲਾ, ਰਸ਼ਪਾਲ ਸਿੰਘ ਸ਼ੇਰਮਾਰ ਯੂਐਸਏ, ਜਗਤਾਰ ਸਿੰਘ ਕਾਲਾ ਯੂਕੇ, ਜਰਨੈਲ ਸਿੰਘ ਨਿਊਜ਼ੀਲੈਂਡ, ਜਸਪਾਲ ਸਿੰਘ ਗਹੂਣੀਆ ਕਨੇਡਾ, ਲਵਦੀਪ ਕਨੇਡਾ, ਜਗਜੀਤ ਸਿੰਘ ਆਸਟਰੇਲੀਆ, ਭੁਪਿੰਦਰ ਪਾਲ ਸਿੰਘ ਆਸਟਰੇਲੀਆ, ਉਂਕਾਰ ਕਨੇਡਾ, ਬਲਰਾਜ ਆਸਟਰੇਲੀਆ ਨੇ ਟੀਮਾਂ ਦੀ ਜਿੱਤ ਤੇ ਵਧਾਈ ਤੇ ਸ਼ੁਭ ਕਾਮਨਾਵਾਂ ਭੇਜੀਆਂ। ਜ਼ਿਕਰਯੋਗ ਹੈ ਕਿ ਕਬੱਡੀ 21 ਸਾਲ ਰਾਹੋਂ ਫਸਟ, ਬਲਾਕ ਬੰਗਾ ਸੈਕਿੰਡ, 17 ਸਾਲ ਕਲੱਬ ਰਾਹੋਂ ਫਸਟ, ਬੰਗਾ ਸੈਕਿੰਡ, 14 ਸਾਲ 'ਚ ਜਗਤਪੁਰ ਫਸਟ, ਰਾਹੋਂ ਸੈਕਿੰਡ ਅਤੇ ਕਲੱਬ ਦੇ ਅਥਲੀਟ ਨਗਮਾ, ਰੱਜੋ, ਸਪਨਾ, ਹਰਪ੍ਰੀਤ, ਸੁਮਨ, ਸ਼ੁਵਾਤੀ, ਕਰਨੈਲ ਸਿੰਘ ਦੇ ਦੇਸਰਾਜ ਮੀਨਾ ਦੇਵੀ ਨੇ ਸ਼ਾਟਪੁੱਟ ਵਿਚ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਪੁਜੀਸ਼ਨਾ ਹਾਸਲ ਕੀਤੀਆਂ।