
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਰਾਬ ਖੜ੍ਹੇ ਟਿੱਪਰ ਨੂੰ ਟਰਾਲੇ ਨੇ ਪਿਛਿਉਂ ਟੱਕਰ ਮਾਰੀ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਰੋਪੜ-ਫਗਵਾੜਾ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਟੌਂਸਾ ਨਜ਼ਦੀਕ ਇੱਕ ਖ਼ਰਾਬ ਖੜ੍ਹੇ ਟਿੱਪਰ ਨੂੰ ਟਰਾਲੇ ਨੇ ਪਿਛਿਓਂ ਟੱਕਰ ਮਾਰ ਦਿੱਤੀ। ਸੂਚਨਾ ਮਿਲਦੇ ਸਾਰ ਐੱਸਐੱਸਐੱਫ ਦੀ ਟੀਮ ਦੇ ਇੰਚਾਰਜ ਏਐੱਸਆਈ ਕੁਲਦੀਪ ਕੁਮਾਰ ਨੇ ਆਪਣੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਦਿੱਤੀ ਕਿ ਇੱਕ-ਇੱਕ ਟਰਾਲਾ ਨੰਬਰ ਪੀਬੀ07ਏਐੱਸ 8775 ਸੋਨਾਲੀਕਾ ਟਰੈਕਟਰਾਂ ਸਮੇਤ ਬਲਾਚੌਰ ਵੱਲੋਂ ਰੋਪੜ ਸਾਈਡ ਵੱਲ ਜਾ ਰਿਹਾ ਸੀ, ਜਿਸ ਨੂੰ ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹੁਸੈਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ ਅਤੇ ਇੱਕ ਟਿੱਪਰ ਨੰਬਰ ਐੱਚਪੀ72ਸੀ 9221 ਜਿਸ ਨੂੰ ਮੋਹਨ ਲਾਲ ਪੁੱਤਰ ਬਲਦੇਵ ਸਿੰਘ ਵਾਸੀ ਊਨਾ ਵੀ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ। ਟਿੱਪਰ ਖ਼ਰਾਬ ਹੋਣ ਕਰ ਕੇ ਹਾਈਵੇ ਸੜਕ ’ਤੇ ਖੜ੍ਹਾ ਸੀ। ਟਰਾਲੇ ਦੀ ਪਿਛਿਓਂ ਟੱਕਰ ਹੋਣ ਕਰ ਕੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦੋਵੇਂ ਵ੍ਹੀਕਲਾਂ ਦਾ ਭਾਰੀ ਨੁਕਸਾਨ ਹੋ ਗਿਆ। ਐੱਸਐੱਸਐੱਫ ਟੀਮ ਨੇ ਦੋਵੇਂ ਵਾਹਨਾਂ ਨੂੰ ਹਾਈਵੇ ਰੋਡ ਤੋਂ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਾਇਆ ਅਤੇ ਹਾਦਸੇ ਦੀ ਸੂਚਨਾ ਆਂਸਰੋਂ ਚੌਕੀ ਇੰਚਾਰਜ ਏਐੱਸਆਈ ਸਿਕੰਦਰ ਪਾਲ ਨੂੰ ਭੇਜ ਦਿੱਤੀ।