ਕਾਲਜ ’ਚ ਟੈਲੇਂਟ ਹੰਟ ਸ਼ੋਅ ਕਰਵਾਇਆ ਕਾਲਜ 'ਚ ਟੈਲੈਂਟ ਹੰਟ ਸ਼ੋਅ ਕਰਵਾਇਆ
Publish Date: Tue, 15 Sep 2026 04:41 PM (IST)
Updated Date: Tue, 15 Sep 2026 04:44 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਵਿਖੇ ਯੂਥ ਕਲੱਬ ਦੇ ਇੰਚਾਰਜ ਡਾ. ਗੌਰੀ ਅਤੇ ਸਹਿਯੋਗੀ ਪ੍ਰੋ. ਪੂਜਾ ਅਰੋੜਾ, ਪ੍ਰੋ. ਆਸਥਾ, ਪ੍ਰੋ. ਸ਼ਿਵਾਨੀ, ਪ੍ਰੋ. ਮੀਨਾਕਸ਼ੀ, ਪ੍ਰੋ. ਹਰਦੀਪ ਕੌਰ, ਪ੍ਰੋ. ਰੂਹੀ ਅਤੇ ਪ੍ਰੋ. ਗੁਰਦੀਪ ਦੀ ਦੇਖ-ਰੇਖ ਵਿਚ ਟੈਲੇਂਟ ਹੰਟ ਸ਼ੋਅ ਕਰਵਾਇਆ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਕਾਲਜ ਵਿਚ ਇਸ ਸੈਸ਼ਨ ਵਿਚ ਦਾਖਲ ਹੋਈਆਂ ਨਵੀਆਂ ਵਿਦਿਆਰਥਣਾਂ ਦਾ ਟੈਲੇਂਟ ਪਹਿਚਾਣਨ ਲਈ ਟੈਲੈਂਟ ਹੰਟ ਸ਼ੋਅ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਵਿਚ ਪੋਸਟਰ ਮੇਕਿੰਗ, ਰੰਗੋਲੀ, ਫੁਲਕਾਰੀ, ਕੋਲਾਜ, ਔਨ ਦ ਸਪਾਟ ਪੇਂਟਿੰਗ, ਕਾਰਟੂਨਿੰਗ, ਸੋਲੋ ਡਾਂਸ, ਡਿਊਟ ਡਾਂਸ ਮਾਡਲਿੰਗ ਆਦਿ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ’ਚੋਂ ਪਹਿਲੇ ਸਥਾਨ ’ਤੇ ਤਨੀਸ਼ਾ, ਦੂਸਰੇ ਸਥਾਨ ’ਤੇ ਕਿਰਨ ਅਤੇ ਪਰਵੀਨ ਕੌਰ ਤੀਸਰੇ ਸਥਾਨ ’ਤੇ ਰਹੀ। ਕੋਲਾਜ ਮੇਕਿੰਗ ਮੁਕਾਬਲੇ ’ਚੋਂ ਪਹਿਲੇ ਸਥਾਨ ’ਤੇ ਦਿਸ਼ਾ ਵਰਮਾ ਅਤੇ ਦੂਸਰੇ ਸਥਾਨ ’ਤੇ ਸ਼ਮਾ ਰਹੀ। ਕਾਰਟੂਨਿੰਗ ਮੁਕਾਬਲੇ ਵਿਚੋਂ ਪਹਿਲੇ ਸਥਾਨ ’ਤੇ ਕਿਰਨ ਸਹਿਗਲ, ਦੂਸਰੇ ਸਥਾਨ ’ਤੇ ਦਿਸ਼ਾ ਵਰਮਾ ਅਤੇ ਤੀਸਰੇ ਸਥਾਨ ’ਤੇ ਸਿਮਰਨਜੀਤ ਕੌਰ ਰਹੀ। ਪੋਸਟਰ ਮੇਕਿੰਗ ਮੁਕਾਬਲੇ ਵਿਚੋਂ ਜੋਤੀ ਕੁਮਾਰੀ ਪਹਿਲੇ ਸਥਾਨ ’ਤੇ, ਸੋਨੀਆ ਦੂਸਰੇ ਸਥਾਨ ਤੇ ਅਤੇ ਹਰਸਿਮਰਨ ਕੌਰ ਤੀਸਰੇ ਸਥਾਨ ’ਤੇ ਰਹੀ। ਫੁਲਕਾਰੀ ਮੁਕਾਬਲੇ ਚੋਂ ਸੁਮਨਪ੍ਰੀਤ ਕੌਰ ਪਹਿਲੇ ਸਥਾਨ ਤੇ, ਮੰਨਤ ਸੈਣੀ ਦੂਸਰੇ ਸਥਾਨ ਤੇ ਅਤੇ ਨਿਸ਼ਾ ਚੋਪੜਾ ਤੀਸਰੇ ਸਥਾਨ ਤੇ ਰਹੀ। ਔਨ ਦ ਸਪਾਟ ਪੇਟਿੰਗ ਮੁਕਾਬਲੇ ਚੋਂ ਪਲਕ ਪਹਿਲੇ ਸਥਾਨ ਤੇ, ਮੋਹਿਨੀ ਦੂਸਰੇ ਸਥਾਨ ਤੇ ਰਹੀ। ਡਿਊਟ ਡਾਂਸ ਚੋਂ ਅਵਨੀਤ ਕੌਰ ਤੇ ਹਰਲੀਨ ਪਹਿਲੇ ਸਥਾਨ ਤੇ, ਦੀਪਿਕਾ ਤੇ ਰਾਜਪ੍ਰੀਤ ਦੂਸਰੇ ਸਥਾਨ ਤੇ ਅਤੇ ਹਰਮਨ ਤੇ ਸਿਮਰਨਪ੍ਰੀਤ ਤੀਸਰੇ ਸਥਾਨ ਤੇ ਰਹੀਆਂ। ਸੋਲੋ ਡਾਂਸ ਵਿਚੋਂ ਅਰਸ਼ਦੀਪ ਪਹਿਲੇ ਸਥਾਨ ਤੇ, ਅਵਨੀਤ ਕੌਰ ਦੂਸਰੇ ਸਥਾਨ ਤੇ ਅਤੇ ਪ੍ਰਿਯਾ ਤੀਸਰੇ ਸਥਾਨ ਤੇ ਰਹੀ।ਮਾਡਲਿੰਗ ਚੋਂ ਮਿਸ ਬੀਐਲਐਮ ਫਰੈਸ਼ਰ ਅਵਨੀਤ ਕੌਰ ਰਹੀ, ਦੂਸਰੇ ਸਥਾਨ ਤੇ ਵੈਸ਼ਨਵੀ, ਤੀਸਰੇ ਸਥਾਨ ਤੇ ਸ਼ੈਲੀ ਰਹੀ। ਬੈਸਟ ਸਮਾਈਲ ਸ਼ਹੀਨ ਨੂੰ, ਬੈਸਟ ਵਾਕ ਤਨੀਸ਼ਾ ਨੂੰ ਅਤੇ ਚਾਰਮਿੰਗ ਫੇਸ ਦੀਪੀਕਾ ਨੂੰ ਦਿੱਤਾ ਗਿਆ। ਮਾਡਲਿੰਗ, ਗਰੁੱਪ ਡਾਂਸ ਅਤੇ ਡੁਏਟ ਡਾਂਸ ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਡਾ. ਹਰਦੀਪ ਕੌਰ ਤੇ ਪ੍ਰੋ. ਰੂਹੀ ਨੇ ਨਿਭਾਈ। ਰੰਗੋਲੀ, ਕਾਰਟੂਨਿੰਗ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਫੁੱਲਕਾਰੀ ਦੇ ਜੱਜਾਂ ਦੀ ਭੂਮਿਕਾ ਪ੍ਰੋ. ਸੁਰਿੰਦਰ ਕੌਰ ਅਤੇ ਡਾ. ਅਰੁਣਾ ਪਾਠਕ ਨੇ ਨਿਭਾਈ। ਮੰਚ ਸੰਚਾਲਨ ਪ੍ਰੋ. ਮੀਨਾਕਸ਼ੀ ਦੁਆਰਾ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਟੈਲੇਂਟ ਹੰਟ ਸ਼ੋਅ ਆਏ ਹੋਏ ਨਵੇਂ ਵਿਦਿਆਰਥਣਾਂ ਲਈ ਇਸ ਲਈ ਕਰਵਾਇਆ ਜਾਂਦਾ ਹੈ ਕਿ ਕਾਲਜ ਨੂੰ ਉਨ੍ਹਾਂ ਵਿਚ ਛੁਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਜਾਣ ਸਕੀਏ ਅਤੇ ਉਨ੍ਹਾਂ ਪ੍ਰਤਿਭਾਵਾਂ ਨੂੰ ਨਿਖਾਰ ਕੇ ਅੱਗੇ ਯੂਥ ਫੈਸਟੀਵਲ ਵਿਚ ਮੁਕਾਬਲੇ ਲਈ ਤਿਆਰ ਕਰ ਸਕੀਏ। ਉਨ੍ਹਾਂ ਕਿਹਾ ਕਿ ਹਰ ਬੱਚੇ ਦੇ ਅੰਦਰ ਇੱਕ ਕਲਾਕਾਰ ਛਿਪਿਆ ਹੁੰਦਾ ਹੈ ਅਤੇ ਉਸ ਕਲਾਕਾਰ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੁਆਰਾ ਹੀ ਉਜਾਗਰ ਕੀਤਾ ਜਾਂਦਾ ਹੈ। ਹਰ ਵਿਦਿਆਰਥੀ ਦੇ ਅੰਦਰ ਹੌਂਸਲਾ ਤੇ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਂ ਕਿ ਉਸ ਦੀ ਕਲਾ ਦਾ ਭਰਪੂਰ ਨਿਖਾਰ ਹੋ ਸਕੇ। ਅੰਤ ਵਿਚ ਕਾਲਜ ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ, ਯੂਥ ਕਲੱਬ ਇੰਚਾਰਜ ਡਾ. ਗੌਰੀ ਅਤੇ ਡੀਨ ਕਲਚਰਲ ਅਫੇਅਰਸ ਪ੍ਰੋ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ ਮੈਂਬਰ ਸ਼ਾਮਲ ਸਨ।