ਆਰਥਿਕ ਪੱਖੋਂ ਪੱਛੜੇ ਮੈਡੀਕਲ ਵਿਦਿਆਰਥੀਆਂ ਲਈ ਸੂਬਾਈ ਸਹਿਯੋਗ ਸੰਸਥਾ ਬਣੇ : ਡਾ. ਬਖ਼ਸ਼ੀਸ਼ ਸਿੰਘ ਆਰਥਿਕ ਪੱਖੋਂ ਪੱਛੜੇ ਮੈਡੀਕਲ ਵਿਦਿਆਰਥੀਆਂ ਲਈ ਸੂਬਾਈ ਸਹਿਯੋਗ ਸੰਸਥਾ ਬਣੇ-ਡਾ. ਬਖ਼ਸ਼ੀਸ਼ ਸਿੰਘ
Publish Date: Thu, 03 Sep 2026 04:04 PM (IST)
Updated Date: Thu, 03 Sep 2026 04:07 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਮੈਡੀਕਲ ਕੋਰਸਾਂ ਲਈ ਯੋਗਤਾ ਅਤੇ ਦਾਖਲਾ ਪ੍ਰੀਖਿਆ ਵਿਚ ਸਫ਼ਲ ਹੋਣ ਤੋਂ ਬਾਅਦ ਫੀਸਾਂ ਦੇ ਪ੍ਰਬੰਧ ਪੱਖੋਂ ਮਜ਼ਬੂਰ ਵਿਦਿਆਰਥੀਆਂ ਲਈ ਸਾਲਾਨਾ 50 ਹਜ਼ਾਰ ਦੀ ਰਾਸ਼ੀ ਆਪਣੇ ਵੱਲੋਂ ਯੋਗਦਾਨ ਪਾਉਣ ਦੀ ਪਹਿਲ ਕਦਮੀ ਵੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਦੇ ‘ਪੇ ਬੈਕ ਟੂ ਸੁਸਾਇਟੀ’ ਦਾ ਵਿਚਾਰ ਅਪਣਾਉਂਦਿਆਂ ਇਸ ਮਾਮਲੇ ਵਿਚ ਡਾਕਟਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਆਰਥਿਕ ਪੱਖੋਂ ਪੱਛੜਿਆ ਕੋਈ ਵੀ ਵਿਦਿਆਰਥੀ ਚਾਹੇ ਉਹ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਜਾਂ ਫਿਰ ਕਿਸੇ ਵੀ ਹੋਰ ਵਰਗ ਨਾਲ ਸਬੰਧਿਤ ਹੋਵੇ ਦਾ ਕੋਈ ਵੀ ਵਿਦਿਆਰਥੀ ਆਰਥਿਕਤਾ ਖੁਣੋਂ ਆਪਣੀ ਪੜ੍ਹਾਈ ਤੋਂ ਵਾਝਾਂ ਨਾ ਰਹੇ। ਉਨ੍ਹਾਂ ਡਾਕਟਰ ਵਰਗ ਨੂੰ ਅਪੀਲ ਕੀਤੀ ਕਿ ਜਿਨ੍ਹਾਂ ’ਚ ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਿੱਤੇ ’ਤੇ ਤਾਇਨਾਤ ਹਨ ਜਾਂ ਫਿਰ ਇਸ ਖੇਤਰ ਨਾਲ ਸਬੰਧਿਤ ਪੈਨਸ਼ਨਰ ਹਨ। ਉਹ ਸਾਂਝੇ ਰੂਪ ਵਿਚ ਆਪੋ-ਆਪਣੀ ਸਮੱਰਥਾ ਅਨੁਸਾਰ ਸਾਲਾਨਾ ਆਰਥਿਕ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਜਸੀ ਢਾਂਚੇ ਲਈ ਇਸ ਤੋਂ ਹੋਰ ਵੱਡਾ ਸਵਾਲ ਕੀ ਹੋ ਸਕਦਾ ਹੈ ਕਿ ਅੱਜ ਦੇਸ਼ ਦਾ ਨੌਜਵਾਨ ਵਰਗ ਯੋਗਤਾ ਰੱਖਣ ਦੇ ਬਾਵਜੂਦ ਵੀ ਮੌਕਿਆਂ ਤੋਂ ਅਵਾਜ਼ਾਰ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਆਪਣੇ ਬਿਆਨਾ ’ਚ ਵੱਡੇ ਪੱਧਰ ’ਤੇ ਚਮਕ ਬਣਾਉਣ ਦੀ ਬਜਾਏ ਦੇਸ਼ ਦੇ ਨੌਜ਼ਵਾਨ ਵਰਗ ਦਾ ਭਵਿੱਖ ਰੌਸ਼ਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਕਿ ਦੇਸ਼ ਦੇ ਵਿਕਾਸ ਦਾ ਜ਼ਮੀਨੀ ਪੱਧਰ ’ਤੇ ਆਧਾਰ ਹਨ।