- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ ਰਫਤਾਰ ਸਕਾਰਪੀਓ ਬੇਕਾਬੂ ਹੋ ਕੇ ਦੁਕਾਨਾਂ ਅੰਦਰ ਜਾ ਵੜੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬੀਤੀ ਦੇਰ ਰਾਤ ਬੰਗਾ-ਮੁਕੰਦਪੁਰ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਨਜ਼ਦੀਕ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਦੇ ਬੇਕਾਬੂ ਹੋ ਕੇ ਦੁਕਾਨਾਂ ਅੰਦਰ ਵੜੀ ਹੈ। ਜਾਣਕਾਰੀ ਅਨੁਸਾਰ ਇੱਕ ਸਕਾਰਪੀਓ ਗੱਡੀ ਜਿਸ ਵਿਚ 8 ਦੇ ਕਰੀਬ ਲੋਕ ਸਵਾਰ ਸਨ। ਜੋ ਮੁਕੰਦਪੁਰ ਦੀ ਤਰਫੋਂ ਹੁਸ਼ਿਆਰਪੁਰ ਦੇ ਪਿੰਡ ਮੈਂਗਰੋਵਾਲ ਨੂੰ ਜਾ ਰਹੀ ਸੀ। ਜਿਵੇਂ ਹੀ ਉਪਰੋਕਤ ਗੱਡੀ ਮੁਕੰਦਪੁਰ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਬਾਗ ਮਿਸ਼ਰਾ ਨਜ਼ਦੀਕ ਪੈਂਦੀ ਮਾਰਕੀਟ ਕੋਲ ਪੁੱਜੀ ਤਾਂ ਗੱਡੀ ਬੇਕਾਬੂ ਹੋ ਕੇ 6 ਦੁਕਾਨਾਂ ਅੱਗੇ ਲੱਗੇ ਛੱਪਰਾ ਅਤੇ ਹੋਰ ਸਾਜੋ-ਸਾਮਾਨ ਨੂੰ ਤੋੜਦੀ ਹੋਈ ਇੱਕ ਦੁਕਾਨ ਦੇ ਅੰਦਰ ਜਾ ਵੜੀ। ਬੇਸ਼ੱਕ ਉਪਰੋਤਕ ਹਾਦਸੇ ਵਿਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦੇ ਨਾਲ-ਨਾਲ ਦੁਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ। ਮੌਕੇ ਤੋਂ ਪਤਾ ਲੱਗਾ ਹੈ ਕਿ ਗੱਡੀ ਸਵਾਰ ਵਿਅਕਤੀ ਲੁਧਿਆਣਾ ਤੋਂ ਵਿਆਹ ਸਮਾਗਮ ਵਿਚ ਹਿੱਸਾ ਲੈਣ ਉਪਰੰਤ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ ਕਿ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਕੁ ਭਿਆਨਕ ਸੀ ਕਿ ਦੁਕਾਨਾਂ ਦੇ ਪਿਛਲੇ ਪਾਸੇ ਘਰਾਂ ਵਿਚ ਰਹਿੰਦੇ ਲੋਕ ਡਰ ਗਏ ਅਤੇ ਤੁਰੰਤ ਮੌਕੇ ’ਤੇ ਪੁੱਜ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ। ਜਿਨ੍ਹਾਂ ਨੇ ਸਕਾਰਪੀਓ ਸਵਾਰ ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਮੌਕੇ ’ਤੇ ਖੜ੍ਹੇ ਦੁਕਾਨਦਾਰਾਂ ਨੇ ਦੱਸਿਆ ਕਿ ਗੱਡੀ ਦੇ ਨਾਲ ਉਨ੍ਹਾਂ ਦੀਆਂ ਦੁਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਜੇ ਹਾਦਸਾ ਦਿਨ ਵੇਲੇ ਹੁੰਦਾ ਤਾ ਕਾਫੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ।