- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਸੀਸੀ ਕੈਡੇਟਾਂ ਲਈ ਵਿਸ਼ੇਸ਼ ਰੈਂਕ ਵੰਡ ਸਮਾਗਮ ਕਰਵਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵੱਲੋਂ ਐੱਨਸੀਸੀ ਯੂਨਿਟ ਵੱਲੋਂ ਏਐੱਨਓ ਲੈਫਟੀਨੈਂਟ ਡਾ. ਰਜਿੰਦਰ ਗੁਪਤਾ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਰੈਂਕ ਪ੍ਰਦਾਨ ਸਮਾਗਮ ਕਰਵਾਇਆ। ਡਾ. ਰਜਿੰਦਰ ਗੁਪਤਾ ਨੇ ਦੱਸਿਆ ਕਿ ਕਾਲਜ ਦੇ ਸਾਰੇ ਐੱਨਸੀਸੀ ਕੈਡੇਟਸ ਵਿਚੋਂ ਕੁਝ ਚੋਣਵਿਆਂ ਨੂੰ ਰੈਂਕ ਦਿੱਤੇ ਜਾਂਦੇ ਹਨ।।8 ਪੰਜਾਬ ਬਟਾਲੀਅਨ ਫਗਵਾੜਾ ਵੱਲੋਂ ਸੂਬੇਦਾਰ ਅਜੈ ਅਤੇ ਗੁਰਜੰਟ ਰੈਂਕ ਲਗਾਉਣ ਲਈ ਕਾਲਜ ਪਹੁੰਚ ਕੇ ਹੋਣਹਾਰ ਕੈਡਿਟਾਂ ਨੂੰ ਉਨ੍ਹਾਂ ਦੇ ਰੈਂਕ ਲਗਾ ਕੇ ਸਨਮਾਨਿਤ ਕੀਤਾ। ਕੈਡਿਟਾਂ ਦੀ ਸਾਲ ਭਰ ਦੀ ਮਿਹਨਤ, ਅਨੁਸ਼ਾਸਨ ਅਤੇ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਰੈਂਕ ਦਿੱਤੇ ਗਏ, ਜਿਨ੍ਹਾਂ ਵਿਚ ਜਤਿਨ ਪ੍ਰੀਤ, ਚੇਤਨ ਸ਼ਰਮਾ, ਵੰਸ਼ ਸਹੋਤਾ, ਮੇਘਾ ਰਾਈ ਅਤੇ ਇੰਦਰ ਪ੍ਰੀਤ ਕੌਰ ਨੂੰ ਲਾਂਸ ਕਾਰਪੋਰਾਲ ਦੇ ਰੈਂਕ ਲਗਾਏ ਗਏ। ਅਖੀਰ ਵਿਚ ਸਾਰੇ ਕੈਡੇਟਸ ਨੂੰ ਮਠਿਆਈ ਵੰਡੀ ਗਈ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੁਰੀ ਅਤੇ ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਪ੍ਰਿੰ. ਡਾ. ਪੁਨੀਤ ਅਨੇਜਾ ਨੇ ਕਿਹਾ ਕਿ ਐੱਨਸੀਸੀ ਨੌਜਵਾਨਾਂ ਵਿਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਕੈਡਿਟ ਭਵਿੱਖ ਵਿਚ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰਨਗੇ।