- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਵਿਖੇ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਕੈਮਿਸਟਰੀ ਵਿਭਾਗ ਅਤੇ ਐੱਨਐੱਸਐੱਸ ਵਿਭਾਗ ਵੱਲੋਂ ਔਰਤਾਂ ਦੀ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ। ਜਿਸ ਵਿਚ ਲਿਵਾਸਾ ਹਸਪਤਾਲ ਤੋਂ ਗਾਇਨਕੋਲੋਜਿਸਟ ਡਾ. ਜਸਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰੋ. ਮਨੀਸ਼ ਮਾਨਕ ਅਤੇ ਐੱਨਐੱਸਐੱਸ ਵਿਭਾਗ ਦੇ ਕਨਵੀਨਰ ਪ੍ਰੋ. ਰੋਬਿਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਡਾ. ਜਸਪ੍ਰੀਤ ਕੌਰ ਤੇ ਮਾਰਕੀਟਿੰਗ ਮੈਨੇਜਰ ਹੇਮੰਤ ਕੁਮਾਰ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵੋਮੈਨ ਹੈਲਥ ਸਬੰਧੀ ਪੌਲੀਐਂਡੋਕਰਾਈਨ ਮੈਟਾਬੋਲਿਕ ਓਵਰੀਅਨ ਸਿੰਡਰੋਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਕੱਲ ਲਾਈਫ ਸਟਾਈਲ ਬਦਲਣ ਨਾਲ ਸਾਡੇ ਹਾਰਮੋਨ ’ਤੇ ਪ੍ਰਭਾਵ ਪੈ ਰਿਹਾ ਹੈ, ਜਿਸ ਨਾਲ ਪੀਐੱਸਓਐੱਮ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਸਮੱਸਿਆ ਨਾਲ ਪੀਰੀਅਡ ਪ੍ਰਭਾਵਿਤ ਹੁੰਦੇ ਹਨ ਅਤੇ ਔਰਤ ਦੀ ਫਰਟੀਲਿਟੀ ਘੱਟ ਜਾਂਦੀ ਹੈ। ਭਵਿੱਖ ਵਿਚ ਡਾਇਬਿਟੀਜ ਦੀ ਸਮੱਸਿਆ ਵੀ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਲੜਕੀਆਂ ਵਿਚ ਇਸ ਪ੍ਰੋਬਲਮ ਨਾਲ ਪਿੰਪਲ, ਵਾਲਾਂ ਦਾ ਝੜਨਾ, ਭਾਰ ਵਧਣਾ, ਫੇਸ਼ੀਅਲ ਹੇਅਰ, ਅਨਿਯਮਿਤ ਪੀਰੀਅਡ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਲੈਬੋਰਟਰੀ ਟੈਸਟ ਜਿਵੇਂ ਕਿ ਟਰਾਈਲਿਸਰਾਈਡ, ਐੱਚਡੀਐੱਲ, ਬਲੱਡ ਪ੍ਰੈਸ਼ਰ ਫਾਸਟਿੰਗ ਗਲੂਕੋਜ ਕਰਵਾ ਕੇ ਅਸੀਂ ਮੈਟਾਬੋਲਿਕ ਸਿੰਡਰੋਮ ਡਾਇਗਨੋਸ ਕਰਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ, ਭਾਰ ਨੂੰ ਕੰਟਰੋਲ ਕਰ ਕੇ ਅਤੇ ਸੰਤੁਲਿਤ ਖੁਰਾਕ ਲੈ ਕੇ ਆਪਣੀ ਲਾਈਫ ਨੂੰ ਬਿਹਤਰ ਕਰ ਸਕਦੇ ਹਾਂ। ਅਖੀਰ ਵਿਚ ਪ੍ਰੋ. ਮਨੀਸ਼ ਮਾਨਿਕ ਨੇ ਡਾ. ਜਸਪ੍ਰੀਤ ਅਤੇ ਹੇਮੰਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਸੈਮੀਨਾਰ ਦੌਰਾਨ ਡਾ. ਵਿਸ਼ਾਲ ਪਾਠਕ, ਡਾ. ਜਸਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਨੀਰਜ ਕਟਾਰੀਆ ਤੇ ਹੋਰ ਪਤਵੰਤੇ ਹਾਜ਼ਰ ਸਨ।