- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ
ਬੰਗਾ : ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵੱਲੋਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ ਅੰਮਿ੍ਰਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛਤਰ-ਛਾਇਆ ਹੇਠ 13ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ, ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਪਦਮਸ਼੍ਰੀ ਸੰਤ ਨਿਰੰਜਣ ਦਾਸ ਗੱਦੀਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਇਸ ਸੰਤ ਸੰਮੇਲਨ ਦੀ ਆਰੰਭਤਾ ਅੰਮਿ੍ਰਤ ਬਾਣੀ ਦੇ ਸੰਪੂਰਨ ਜਾਪ ਉਪਰੰਤ ਕੀਤੀ ਗਈ। ਜਿਸ ਦੀ ਜ਼ਿੰਮੇਵਾਰੀ ਰੋਸ਼ਨ ਲਾਲ ਛੋਕਰਾਂ ਅਤੇ ਤਰਸੇਮ ਗੁਣਾਚੌਰ ਨੇ ਬਾਖੂਬੀ ਨਿਭਾਈ। ਇਸ ਉਪਰੰਤ ਕੀਰਤਨ ਦਰਬਾਰ ਵਿਚ ਗਿਆਨੀ ਓਂਕਾਰ ਸਿੰਘ ਗੜ੍ਹਪਧਾਣਾ, ਗਿਆਨੀ ਗੁਰਦੀਪ ਸਿੰਘ ਸਕੋਹਪੁਰ ਅਤੇ ਭਾਈ ਦਵਿੰਦਰ ਦਾਸ ਬੱਲਾਂ ਨੇ ਆਪਣੇ ਕਥਾ ਕੀਰਤਨ ਰਾਹੀਂ ਗੁਰੂ ਜਸ ਦਾ ਗਾਇਨ ਕੀਤਾ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸੰਤ ਸੰਮੇਲਨ ਵਿਚ ਪਦਮਸ਼੍ਰੀ ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾਂ ਤੋਂ ਇਲਾਵਾ ਸੰਤ ਕਰਿਸ਼ਨ ਨਾਥ ਚਹੇੜੂ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸਾਈਂ ਪੱਪਲ ਸ਼ਾਹ ਭਰੋਮਜਾਰਾ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਸੰਗਤਾਂ ਨੂੰ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਦੀ ਲੋੜ ’ਤੇ ਜੋਰ ਦਿੱਤਾ।
ਟਰੱਸਟ ਦੇ ਮਾਧਿਅਮ ਤੋਂ ਬੰਗਾ ਇਲਾਕੇ ਦੀਆਂ ਸੰਗਤਾਂ ਵੱਲੋਂ ਵਾਰਾਨਸੀ ਵਿਖੇ 650ਵੇਂ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਸੇਵਾਵਾਂ ਲਈ ਢਾਈ ਲੱਖ ਰੁਪਏ ਦਾ ਚੈੱਕ ਸੰਤ ਨਿਰੰਜਨ ਦਾਸ ਨੂੰ ਭੇਟ ਕੀਤਾ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ, ਮੋਹਨ ਲਾਲ ਸਾਬਕਾ ਵਿਧਾਇਕ, ਧਰਮ ਪਾਲ ਮੈਨੇਜਰ ਡੇਰਾ ਸੱਚਖੰਡ ਬੱਲਾਂ, ਰਾਜ ਕੁਮਾਰ ਫਿਲੌਰ ਪ੍ਰਧਾਨ ਰਵਿਦਾਸੀਆ ਧਰਮ ਸੰਗਠਨ ਪੰਜਾਬ, ਕੁਲਜੀਤ ਸਰਹਾਲ ਆਪ ਨੇਤਾ, ਸੋਹਣ ਲਾਲ ਢੰਡਾ ਸੀਨੀਅਰ ਆਪ ਆਗੂ, ਪ੍ਰਵੀਨ ਬੰਗਾ ਬਸਪਾ ਨੇਤਾ, ਜੈ ਪਾਲ ਸੁੰਡਾ, ਹਰਜਿੰਦਰ ਕੁਮਾਰ ਸੋਨੂੰ ਐੱਮਸੀ, ਭਜਨ ਸਿੰਘ ਖਰੌੜ, ਅਮਰਜੀਤ ਖਟਕੜ, ਮਹਿੰਦਰ ਸੂਦ, ਬਾਬਾ ਕਮਲ ਵੀਡੀਓ ਡਾਇਰੈਕਟਰ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਆਦਿ ਸਮਾਜਿਕ ਆਗੂ ਵੀ ਹਾਜ਼ਰ ਸਨ। ਸੰਤ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਜੋਗਾ ਸਿੰਘ ਜੀਂਦੋਵਾਲ, ਸਤਪਾਲ ਸਾਹਲੋਂ, ਸਤਵਿੰਦਰ ਸਿੰਘ ਜੱਬੋਵਾਲ, ਰਾਮ ਸਿੰਘ ਢਾਹਾਂ, ਮੋਹਣ ਲਾਲ ਹੀਂਉ, ਗੁਰਨਾਮ ਸਿੰਘ ਚੰਦੜ, ਗੁਰਮੀਤ ਰਾਮ, ਮਹਾਂ ਚੰਦ, ਹੁਸਨ ਲਾਲ ਹੀਉ, ਅਵਤਾਰ ਰਾਮ ਦੁਸਾਂਝ ਖੁਰਦ, ਗੁਰਪ੍ਰੀਤ ਸਾਧਪੁਰੀ, ਗੁਰਦੀਪ ਰਾਮ ਹੀਂਉ, ਪਿਆਰਾ ਲਾਲ, ਦਰਸ਼ਨ ਰਾਮ ਪੱਲੀ ਉੱਚੀ, ਪਰਮਜੀਤ ਮਹਾਲੋਂ, ਹਰਮੇਸ਼ ਥਾਂਦੀਆਂ, ਅਮਨਦੀਪ ਸਾਹਲੋਂ, ਗਿਆਨ ਬਹਿਰਾਮ, ਮਦਨ ਗੋਪਾਲ, ਬਲਵਿੰਦਰ ਨੇ ਸਹਿਯੋਗ ਦਿੱਤਾ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।