- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਰ-ਸੰਗੀਤ ਦੋਆਬਾ ਵੱਲੋਂ ਸੱਤਵਾਂ ਮਹੀਨਾਵਾਰ ਸਮਾਗਮ ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਗ੍ਰਹਿ ਭਰੋਮਜਾਰਾ ਵਿਖੇ ਕਰਵਾਇਆ। ਸਮਾਗਮ ਦੌਰਾਨ ਨਾਮਵਰ ਕਲਾਕਾਰ ਰਾਜ ਦਦਰਾਲ ਪ੍ਰਧਾਨ ਸੁਰ-ਸੰਗੀਤ ਸੰਸਥਾ ਦੁਆਬਾ, ਰਮੇਸ਼ ਚੌਹਾਨ, ਜਗਦੀਸ਼ ਜਾਡਲਾ, ਹਰਦੀਪ ਦੀਪਾ, ਦਵਿੰਦਰ ਰੂਹੀ, ਆਰਡੀ ਸਾਗਰ, ਅਮਰੀਕ ਜੱਸਲ, ਵਿਜੇ ਜਾਡਲਾ, ਜੱਸੀ ਨਿਗਾਹ, ਦਵਿੰਦਰ ਬੀਸਲਾ, ਰਾਣੀ ਅਰਮਾਨ, ਮੱਖਣ ਬਖਲੌਰ, ਕ੍ਰਿਸ਼ਨ ਹੀਓਂ, ਲੱਕੀ ਮਹਿਰਾ, ਵਿਜੇ ਗੁਣਾਚੌਰ, ਸਤਪਾਲ ਖਾਨਪੁਰੀ, ਕੇਬੀ ਕਮਲ, ਪੌਲ ਅੱਟੀ, ਕਮੇਡੀ ਕਲਾਕਾਰ ਸਿਕੰਦਰ ਸ਼ੀਂਹਮਾਰ ਆਦਿ ਕਲਾਕਾਰਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੀਤਾਂ ਨਾਲ ਹਾਜਰੀਆਂ ਲਗਾਈਆਂ। ਸਾਈਂ ਪੱਪਲ ਸ਼ਾਹ ਭਰੋਮਜਾਰਾ ਨੇ ਜਿੱਥੇ ਸਾਰੇ ਕਲਾਕਾਰਾਂ ਦਾ ਧੰਨਵਾਦ ਕੀਤਾ। ਉੱਥੇ ਉਨ੍ਹਾਂ ਸਾਰੇ ਕਲਾਕਾਰਾਂ ਨੂੰ ਸਿਰੋਪਾਓ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮਿਸ਼ਨਰੀ ਗੀਤਕਾਰ ਸਤਪਾਲ ਸਾਹਲੋਂ, ਚੰਨਣ ਰਾਮ ਬੰਗੜ, ਮਲਕੀਤ ਮੰਢਾਲੀ, ਹਰਮੇਸ਼ ਮਜਾਰੀ, ਮੋਹਣ ਲਾਲ, ਸੋਹਣ ਲਾਲ, ਮਹਿੰਦਰ ਪਾਲ, ਸੁਰਿੰਦਰ ਪਾਲ, ਸਤਨਾਮ ਜੌਹਲ, ਕੁਲਵੀਰ ਰਾਮ ਆਦਿ ਸੰਗਤ ਹਾਜ਼ਰ ਸੀ।