- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਪਿੰਡ ਕੁਲਥਮ ਵਿਖੇ ਕਰਵਾਇਆ। ਜਿਸ ਵਿਚ ਸੱਚਖੰਡ ਖੁਰਾਲਗੜ੍ਹ ਸਾਹਿਬ ਤੋਂ ਸ਼ਰਧਾ ਪੂਰਵਕ ਸੰਗਤਾਂ ਵੱਲੋਂ ਜੋਤ ਲਿਆਂਦੀ ਗਈ ਅਤੇ ਉਕਤ ਜੋਤ ਦੀ ਸਮੂਹ ਨਗਰ ਵਿਚ ਪਰਿਕਰਮਾ ਕੀਤੀ। ਉਪਰੰਤ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰਕ ਸੰਤ ਕ੍ਰਿਸ਼ਨ ਨਾਥ ਡੇਰਾ ਸੰਤ ਫੂਲ ਨਾਥ ਚਹੇੜੂ ਅਤੇ ਸਾਈਂ ਪੱਪਲ ਸ਼ਾਹ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਸਾਈਂ ਉਮਰੇ ਸ਼ਾਹ ਕਾਦਰੀ ਗੱਦੀਨਸ਼ੀਨ ਰੌਜਾ ਮੰਢਾਲੀ ਸ਼ਰੀਫ, ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਜਸਪ੍ਰੀਤ ਰੌਬੀ ਕੰਗ ਹਲਕਾ ਇੰਚਾਰਜ ਆਪ ਨਵਾਂਸ਼ਹਿਰ, ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਬੰਗਾ ਡਾ. ਸਤਵਿੰਦਰ ਪਾਲ ਸਿੰਘ ਬਿੱਟੂ, ਜੱਸੀ ਤੱਲ੍ਹਣ ਪੰਜਾਬ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਸ਼ਿਅਦ, ਬਲਜਿੰਦਰ ਕੁਮਾਰ ਕੁਲਥਮ, ਸਰਪੰਚ ਰੋਸ਼ਨ ਲਾਲ, ਲੇਖ ਰਾਜ ਪੰਚ ਕੁਲਥਮ, ਨੰਬਰਦਾਰ ਲੈਂਬਰ ਕੁਮਾਰ, ਮੋਹਣ ਲਾਲ ਸੰਮਤੀ ਮੈਂਬਰ, ਰਵੀ ਕੁਮਾਰ, ਕੁਲਦੀਪ ਕੁਮਾਰ, ਕੁਲਦੀਪ ਬਹਿਰਾਮ, ਚਰਨਜੀਤ ਮੰਢਾਲੀ, ਮਲਕੀਤ ਸਿੰਘ ਮੰਢਾਲੀ, ਰਾਕੇਸ਼ ਕੁਮਾਰ ਚੁੰਬਰ, ਵਿਜੇ ਕੁਮਾਰ ਮਜਾਰੀ, ਸੁਰਜੀਤ ਕੁਮਾਰ ਸਾਬਕਾ ਪੰਚ, ਦੇਸ ਰਾਜ ਚੱਕ ਮੰਡੇਰ, ਜੋਗਿੰਦਰ ਪਾਲ, ਮਨਦੀਪ ਕੌਰ, ਸੁਰਿੰਦਰ ਪਾਲ ਅਮਨਦੀਪ, ਗੌਰਵ ਕੁਮਾਰ, ਬਲਦੇਵ ਰਾਮ, ਰੋਸ਼ਨ ਲਾਲ ਅਤੇ ਸਮੂਹ ਨਗਰ ਵਾਸੀ ਹਾਜ਼ਰ ਸਨ।