- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਚਵਟੀ ਧਾਮ ਵਿਖੇ ਧਾਰਮਿਕ ਸਮਾਗਮ ਕਰਵਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ : ਸ੍ਰੀ ਸਤਿਗੁਰ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਗੁਰਗੱਦੀ ਪਰੰਪਰਾ ਗਰੀਬ ਦਾਸੀ ਸੰਪਰਦਾਇ ਦੇ ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸੁਆਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਚਵਟੀ ਧਾਮ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ। ਸਮਾਗਮ ਵਿਚ ਭੂਰੀ ਵਾਲੇ ਭੇਖ ਨਾਲ ਜੁੜੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਗੁਰੂ ਚਰਨਾਂ ਵਿਚ ਹਾਜ਼ਰੀ ਲਗਵਾਈ।।ਸਮਾਗਮ ਦੇ ਅੰਤਿਮ ਦਿਨ ਵੇਦਾਂਤ ਅਚਾਰੀਆ ਸੁਆਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਵੱਲੋਂ ਜਗਤ ਗੁਰੂ ਬਾਬਾ ਗਰੀਬ ਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਗਤਾਂ ਨੂੰ ਅੰਮ੍ਰਿਤਮਈ ਪ੍ਰਵਚਨ ਕਰਦਿਆਂ ਸੁਆਮੀ ਜੀ ਨੇ ਕਿਹਾ ਕਿ ਭੂਰੀ ਵਾਲੇ ਮਹਾਰਾਜ ਵੱਲੋਂ ਸੰਗਤਾਂ ਉੱਤੇ ਕੀਤੀ ਕਿਰਪਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸੰਗਤਾਂ ਨੂੰ ਸਿਰਫ਼ ਨਾਮ ਬਾਣੀ ਅਤੇ ਸਿਮਰਨ ਨਾਲ ਹੀ ਨਹੀਂ ਜੋੜਿਆ, ਸਗੋਂ ਨਿਸ਼ਕਾਮ ਸੇਵਾ ਦਾ ਬੀਜ ਵੀ ਬੀਜਿਆ। ਇਸੇ ਸੇਵਾ ਦੀ ਪਰੰਪਰਾ ਤਹਿਤ ਰੋਜ਼ਾਨਾ ਚੰਡੀਗੜ੍ਹ ਸਥਿਤ ਪੀਜੀਆਈ ਹਸਪਤਾਲ ਲਈ ਪੋਸ਼ਟਿਕ ਲੰਗਰ ਦੀ ਸੇਵਾ ਭੇਜੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਪੀੜਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀਜੀਆਈ ਤੱਕ ਪਹੁੰਚਾਉਣ ਲਈ ਬੱਸ ਸੇਵਾ ਵੀ ਚਲਾਈ ਜਾ ਰਹੀ ਹੈ। ਜਿਸ ਦਾ ਲੋੜਵੰਦ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਇਸ ਮੌਕੇ ਸੁਆਮੀ ਦਿਆਲ ਦਾਸ ਬੌੜੀ ਸਾਹਿਬ ਵਾਲੇ ਅਤੇ ਸੁਆਮੀ ਵਿਵੇਕਾ ਨੰਦ ਹਰਿਦੁਆਰ ਵਾਲਿਆਂ ਨੇ ਵੀ ਆਪਣੇ ਅੰਮ੍ਰਿਤਮਈ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਦੇ ਦੱਸੇ ਮਾਰਗ