ਤੀਰਥ ਯਾਤਰਾ ਸਭਾ ਮਿਸ਼ਨ ਤਹਿਤ ਸੂਰਾਪੁਰ ਵਿਖੇ ਲੋਕ ਮਿਲਣੀ ਕੀਤੀ ਤੀਰਥ ਯਾਤਰਾ ਸਭਾ ਮਿਸ਼ਨ ਤਹਿਤ ਸੂਰਾਪੁਰ ਵਿਖੇ ਲੋਕ ਮਿਲਣੀ ਕੀਤੀ
Publish Date: Thu, 19 Nov 2026 05:12 PM (IST)
Updated Date: Thu, 19 Nov 2026 05:13 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਸੂਰਾਪੁਰ ਵਿਚ ਅਸ਼ੋਕ ਕਟਾਰੀਆ ਸੀਨੀਅਰ ਆਪ ਆਗੂ ਨੇ ਰਾਮ ਸ਼ਾਹ ਚੇਚੀ ਵਾਇਸ ਚੇਅਰਮੈਨ ਏਡੀਬੀਪੀ ਬਲਾਚੌਰ ਦੇ ਗ੍ਰਹਿ ਵਿਖੇ ਸਮੂਹ ਨਗਰ ਨਿਵਾਸੀਆਂ ਦੀ ਹਾਜਰੀ ਵਿਚ ਲੋਕ ਮਿਲਣੀ ਕੀਤੀ। ਕਟਾਰੀਆ ਦਾ ਪਿੰਡ ਵਾਸੀਆਂ ਵੱਲੋਂ ਇਥੇ ਆਉਣ ਤੇ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਕਟਾਰੀਆ ਨੇ ਪਿੰਡ ਸੂਰਾਪੁਰ ਦੇ ਬਜ਼ੁਰਗ ਮਾਤਾਵਾਂ ਅਤੇ ਬਜ਼ੁਰਗਾਂ ਪਾਸੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਆਏ ਯਾਤਰੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਵੱਲੋਂ ਬਜ਼ੁਰਗ ਮਾਤਾਵਾਂ ਅਤੇ ਬਜ਼ੁਰਗਾਂ ਨੂੰ ਪੁੱਛਿਆ ਕਿ ਤੁਹਾਨੂੰ ਇਸ ਯਾਤਰਾ ਦੌਰਾਨ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਮੁਸ਼ਕਿਲ ਤਾਂ ਨਹੀਂ ਆਈ, ਤਾਂ ਪਿੰਡ ਵਾਸੀ ਬਜ਼ੁਰਗ ਔਰਤਾਂ ਬੀਬੀਆਂ ਨੇ ਦੱਸਿਆ ਕਿ ਸਾਡੇ ਪਿੰਡ ਸੂਰਾਪੁਰ ਤੋਂ ਵਿਚੋਂ ਇਕ ਬੱਸ ਭਰ ਕੇ ਗਈ ਸੀ। ਇਸ ਤੀਰਥ ਯਾਤਰਾ ਵਿਚ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਵੱਲੋਂ ਸਾਡੀ ਬੱਸ ਦੀ ਵਿਚ ਵਿਸ਼ੇਸ਼ ਤੌਰ ਤੇ ਇੱਕ ਸਰਕਾਰੀ ਮੁਲਾਜ਼ਮ ਜੋ ਕਿ ਬਜ਼ੁਰਗਾਂ ਨੂੰ ਬੱਸ ਵਿਚ ਚੜ੍ਹਾਉਣ ਅਤੇ ਉਤਾਰਨ ਲਈ ਮਦਦ ਕਰ ਰਿਹਾ ਸੀ ਅਤੇ ਗਰਮੀ ਦੇ ਮੌਸਮ ਵਿਚ ਸਾਨੂੰ ਵਧੀਆ ਰਿਹਾਇਸ਼ ਵਧੀਆ ਰੈਸਟੋਰੈਂਟ ਵਿਚ ਏਸੀ ਰੂਮ ਦਿੱਤੇ ਗਏ ਅਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਬਜ਼ੁਰਗਾਂ ਨੇ ਕਿਹਾ ਕਿ ਅਸੀਂ ਕਦੀ ਇਹ ਸੋਚਿਆ ਵੀ ਨਹੀਂ ਸੀ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਬਜ਼ੁਰਗਾਂ ਲਈ ਸਰਵਣ ਪੁੱਤ ਬਣ ਕੇ ਇਹ ਇਕ ਨਿਵੇਕਲੀ ਕਿਸਮ ਦਾ ਕੰਮ ਕਰਕੇ ਨਵਾਂ ਇਤਿਹਾਸ ਰਚਿਆ ਹੈ। ਜਿਸ ਲਈ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦਾ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਅਸ਼ੋਕ ਕਟਾਰੀਆ ਨੇ ਪਿੰਡ ਵਾਸੀਆਂ ਕੋਲੋਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ। ਜਿਸ ਵਿਚ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ਼ ਦਿਵਾਇਆ ਕਿ ਸਾਡੇ ਪਿੰਡ ਦੇ ਬਹੁਤ ਵਧੀਆ ਵਿਕਾਸ ਦੇ ਕੰਮ ਕੀਤੇ ਗਏ ਹਨ। ਇਸ ਦੇ ਨਾਲ ਹੀ ਅਖੀਰ ਵਿਚ ਕੁੰਦਨ ਲਾਲ ਭੂੰਬਲਾ ਨੇ ਪਿੰਡ ਵਾਸੀਆਂ ਵੱਲੋਂ ਕਟਾਰੀਆ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਜੀ ਆਇਆ ਕਿਹਾ। ਇਸ ਮੌਕੇ ਪਿੰਡ ਵਾਸੀ ਸਤਿੰਦਰ ਕੁਮਾਰ ਭੂੰਬਲਾ, ਅਸ਼ੋਕ ਕਸਾਣਾ, ਵਾਇਸ ਚੇਅਰਮੈਨ ਰਾਮ ਸ਼ਾਹ ਚੇਚੀ, ਠੇਕੇਦਾਰ ਰਾਜ ਕੁਮਾਰ ਚੇਚੀ, ਜਸਵੰਤ ਚੇਚੀ, ਹਰਮੇਸ਼ ਚੇਚੀ, ਕਮਲ ਚੇਚੀ, ਰਕੇਸ਼ ਚੇਚੀ, ਤੇਜਪਾਲ ਭੂੰਬਲਾ ਕੁਹਾਰ ਮੰਡ, ਬਾਸਦੇਵ ਚੇਚੀ, ਗੁਰਮੇਲ ਚੇਚੀ, ਰਿੰਕੂ ਭੂੰਬਲਾ, ਦੇਵਰਾਜ ਭੂੰਬਲਾ, ਧਰਮ ਚੰਦ ਭੂੰਬਲਾ, ਹਰਮੇਸ਼ ਭੂੰਬਲਾ, ਜਗਨ ਭੂੰਬਲਾ, ਰਾਮ ਪਾਲ ਭੂੰਬਲਾ, ਸੇਠੀ ਭੂੰਬਲਾ, ਬਜ਼ੁਰਗ ਮਾਤਾ ਅਮਰੋ ਦੇਵੀ, ਬਿਮਲਾ ਦੇਵੀ ਚੇਚੀ, ਦਰਸ਼ਨਾ, ਜੀਤੋ ਦੇਵੀ, ਸੱਤਿਆ ਦੇਵੀ, ਕ੍ਰਿਸ਼ਨਾ, ਸੋਨੂੰ ਰਾਣੀ, ਸੀਤਾ ਦੇਵੀ, ਮਿੰਦੋ ਅਤੇ ਬਿਮਲਾ ਦੇਵੀ ਆਦਿ ਹਾਜ਼ਰ ਸਨ।