ਸਨੇਹੀ ਮੰਦਰ 'ਚ ਨੌਂ ਨਵਰਾਤਰੇ, ਨੌਂ ਜਾਗਰਣ' ਪ੍ਰੋਗਰਾਮ ਕਰਵਾਇਆ ਸਨੇਹੀ ਮੰਦਰ 'ਚ ਨੌਂ ਨਵਰਾਤਰੇ, ਨੌਂ ਜਾਗਰਣ' ਪ੍ਰੋਗਰਾਮ ਕਰਵਾਇਆ
Publish Date: Mon, 19 Oct 2026 04:08 PM (IST)
Updated Date: Mon, 19 Oct 2026 04:09 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ: ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨਵਰਾਤਰੀ ਨੂੰ ਸਮਰਪਿਤ ਨੌਂ ਨਵਰਾਤਰੇ, ਨੌਂ ਜਾਗਰਣ ਪ੍ਰੋਗਰਾਮ ਦੇ ਸੱਤਵੇਂ ਦਿਨ ਸੁਮਨ ਵਰਮਾ ਅਤੇ ਅੱਠਵੇਂ ਦਿਨ ਆਸ਼ੂ ਦਿਗਵਾ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਸਤਵੇਂ ਦਿਨ ਪੰਡਿਤ ਦਿਨੇਸ਼ ਮਿਸ਼ਰਾ ਅਤੇ ਪੰਡਿਤ ਹਰਸ਼ਵਰਧਨ ਵੱਲੋਂ ਜਜਮਾਨ ਵਿੱਕੀ ਡੀਂਗਰਾ ਪਰਿਵਾਰ ਕੋਲੋਂ ਵਿਧੀਵਤ ਪੂਜਾ ਕਰਵਾਈ ਗਈ। ਇਸੇ ਤਰ੍ਹਾਂ ਅੱਠਵੇਂ ਦਿਨ ਪੰਡਿਤ ਦਿਨੇਸ਼ ਮਿਸ਼ਰਾ ਅਤੇ ਪੰਡਿਤ ਹਰਸ਼ਵਰਧਨ ਵੱਲੋਂ ਜਜਮਾਨ ਅਸ਼ੋਕ ਲੜੋਈਆ ਅਤੇ ਰੀਟਾ ਲੜੋਈਆ ਪਰਿਵਾਰ ਤੋਂ ਵਿਧੀਵਤ ਪੂਜਾ ਕਰਵਾਈ। ਸਤਵੇਂ ਦਿਨ ਗਾਇਕਾ ਸੁਮਨ ਵਰਮਾ ਨੇ ਗਣੇਸ਼ ਵੰਦਨਾ ਆਵੋ ਰਲ ਕੇ ਮਨਾਈਏ ਅੱਜ ਸਾਰੇ ਗੌਰਾ ਦਾ ਗਣੇਸ਼ ਲਾਡਲਾ , ਦਿਨ ਗਏ ਨੇ ਨਰਾਤਿਆਂ ਦੇ, ਆ ਸਾਨੂੰ ਵੀ ਚਿੱਠੀ ਪਾਈਂ ਦਾਤੀਏ , ਅੱਜ ਨਹੀਂ ਜੇ ਨੱਚਣਾ ਤੇ ਫੇਰ ਕਦੋਂ ਨੱਚਣਾ , ਨੀ ਤੂੰ ਪਰੀਆਂ ਵਰਗੀ, ਤੇਰਾ ਭੋਲਾ ਮਸਤ ਮਲੰਗ , ਹੋਲੀ ਲੈ ਕੇ ਖੇਡਦੇ, ਗੁਲਾਲ ਲੈ ਕੇ ਖੇਡਦੇ , ਨੀ ਮੈਂ ਨੱਚਣਾ ਸ਼ਾਮ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ ਆਦਿ ਭਜਨ ਗਾਏ। ਜਿਨ੍ਹਾਂ ਤੇ ਸ਼ਰਧਾਲੂ ਭਾਵਵਿਭੋਰ ਹੋ ਕੇ ਝੂਮਣ ਲੱਗੇ। ਅੰਤ ਵਿਚ ਅਸ਼ੋਕ ਪਿੰਕੀ ਨੇ ਤੇਰੇ ਵਾਜੋਂ ਕਿਸੇ ਕੋਲ ਨਾ ਬਿਠਾਇਆ, ਜ਼ਰਾ ਸਾਹਮਣੇ ਤੋਂ ਆ ਜਾ ਪੌਣਹਾਰੀਆ, ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ, ਰਤਨ ਬਾਹਰ ਤੇ ਆ, ਬੂਹਾ ਖੋਲ੍ਹ ਜ਼ਰਾ ਆਦਿ ਭਜਨ ਸੁਣਾਏ। ਪ੍ਰੋਗਰਾਮ ਦੇ ਸਮਾਪਤੀ ਤੇ ਮਾਂ ਦੀ ਆਰਤੀ ਕੀਤੀ ਅਤੇ ਸ਼ਰਧਾਲੂਆਂ ਵਿਚ ਫਲਾਹਾਰੀ ਲੰਗਰ ਵਰਤਾਇਆ ਗਿਆ। ਇਸੇ ਤਰ੍ਹਾਂ ਅੱਠਵੇਂ ਦਿਨ ਗਾਇਕ ਆਸ਼ੂ ਦਿਗਵਾ ਰਾਹੋਂ ਨੇ ਗੁਰੂ ਵੰਦਨਾ, ਗਣੇਸ਼ ਵੰਦਨਾ, ਮੇਰੀ ਰੱਖਿਓ ਲਾਜ ਗੁਰੂ ਦੇਵ ਦੇਵ , ਹਾਂ ਮਈਆ ਜੀ ਅਸੀਂ ਨੌਕਰ ਤੇਰੇ , ਮੈਂ ਧੂਣਾ ਜੋਗੀ ਦੇ ਨਾਮ ਦਾ ਲਾਇਆ ਏ , ਚੜ੍ਹ ਗਿਆ ਜੀ ਮੈਨੂੰ ਰੰਗ ਭਗਵਾਂ ਜੀ , ਤੇਰੇ ਧੂਣੇ ਦੀ ਵਿਭੂਤੀ ਸਿੱਧ ਜੋਗੀਆ ਮੈਂ ਮੱਥੇ ਉੱਤੇ ਲਾਈ ਹੋਈ ਏ ਆਦਿ ਭਜਨ ਪੇਸ਼ ਕੀਤੇ। ਇਸ ਮੌਕੇ ਸ਼ਿਅਦ ਆਗੂ ਕੌਂਸਲਰ ਪਰਮ ਸਿੰਘ ਖ਼ਾਲਸਾ, ਗੁਰਪ੍ਰੀਤ ਕੌਰ ਥਿਆੜਾ ਅਤੇ ਮਨਜੀਤ ਕੌਰ ਨੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੱਠਵੇਂ ਦਿਨ ਸ਼ਿਅਦ ਆਗੂ ਅਤੇ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ ਅਤੇ ਦਿਨੇਸ਼ ਚੱਢਾ ਨੇ ਆਪਣੇ ਸਾਥੀਆਂ ਸਮੇਤ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ ਬਿੱਟੂ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਕੁਮਾਰ, ਪ੍ਰਿੰਸ ਸੋਨੀ, ਸ਼ਵੇਤ ਸ਼ਰਮਾ, ਕਰਨ ਮਾਂਗਟ, ਚੇਤਨ ਸ਼ਰਮਾ, ਆਸ਼ੂ ਮੈਹਨ, ਦੀਪਕ ਕੁਮਾਰ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਸੁਰੇਸ਼ ਗੌਤਮ, ਵਿਕਲ ਚੋਪੜਾ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਤਨੁ, ਅਨੁਰਾਧਾ ਮਾਂਗਟ, ਰੁਚੀ ਮਾਂਗਟ, ਅੰਜਲੀ, ਪਿੰਕੀ ਧੰਮ, ਰਜਨੀ ਸ਼ਰਮਾ, ਸ਼ਾਂਤਾ ਗੌਤਮ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।