ਪ੍ਰਵੀਨ ਬੰਗਾ ਦੀ ਅਗਵਾਈ ਹੇਠ ਸ਼ਹਿਰ ’ਚ ਮੋਟਰਸਾਈਕਲ ਰੈਲੀ ਕੱਢੀ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਹੇਠ ਸ਼ਹਿਰ 'ਚ ਮੋਟਰਸਾਈਕਲ ਰੈਲੀ ਕੱਢੀ
Publish Date: Sat, 21 Nov 2026 03:27 PM (IST)
Updated Date: Sat, 21 Nov 2026 03:28 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬਹੁਜਨ ਸਮਾਜ ਪਾਰਟੀ ਪੰਜਾਬ ਹਲਕਾ ਬੰਗਾ ਵੱਲੋਂ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਬੰਗਾ ਦੀ ਅਗਵਾਈ ਵਿਚ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਲਈ ਮੋਟਰਸਾਈਕਲ ਰੈਲੀ ਕੱਢੀ। ਬਸਪਾ ਲੀਡਰਸ਼ਿਪ ਨੇ 26 ਨਵੰਬਰ ਨੂੰ ਫਿਲੌਰ ਵਿਖੇ ਸੰਵਿਧਾਨ ਦਿਵਸ ਤੇ ਪੰਜਾਬ ਪੱਧਰ ਦੀ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ। ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਕਿ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਕਰਕੇ ਸਰਕਾਰ ਬਣਾਉਣ ਦਾ ਪੰਜਾਬੀਆਂ ਨੇ ਮੌਕਾ ਦਿੱਤਾ ਸੀ ਕਿ ਉਹ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਨਿਰਾਸ਼ ਸਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਨੇ ਗਰੰਟੀਆਂ ਦੇ ਨਾਂ ਤੇ ਦੇਸ਼ ਤੇ ਵਿਦੇਸ਼ ਦੇ ਪੰਜਾਬੀਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਵਿਚ ਡਰੱਗ ਮਾਫੀਆ ਤੇ ਗੈਂਗਸਟਰਾਂ ਨੂੰ ਰਾਜਨੀਤਕ ਤੌਰ ’ਤੇ ਮਾਨਤਾ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਕਾ ਪ੍ਰਸਤੀ ਦੀ ਸਿਆਸਤ ਕਰਨ ਵਾਲਿਆਂ ਨੂੰ ਸਮਝਣ ਤੇ ਨਿਕਾਰਨ ਦੀ ਜ਼ਰੂਰਤ ਹੈ। ਉਨ੍ਹਾਂ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਤੇ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਸਕੇ। ਬਹੁਜਨ ਸਮਾਜ ਪਾਰਟੀ ਹਲਕਾ ਬੰਗਾ ਦੀ ਸਮੁੱਚੀ ਟੀਮ ਨੇ ਕਿਹਾ ਕਿ ਬਸਪਾ ਦੇ ਉਮੀਦਵਾਰ ਨੂੰ 2027 ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਇਥੋਂ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ। ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ ਨੇ ਧੰਨਵਾਦ ਕਰਦਿਆਂ 26 ਨਵੰਬਰ ਨੂੰ ਫਿਲੌਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰੂਪ ਲਾਲ ਧੀਰ ਸਕੱਤਰ ਬਸਪਾ ਪੰਜਾਬ, ਵਿਜੇ ਗੁਣਾਚੌਰ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਵਰਲਡ ਵਾਈਡ ਬੀਐਸਪੀ ਸਪੋਰਟਸ ਯੂਐਸਏ ਦੇ ਸਹਿਯੋਗੀ ਬਸਪਾ ਆਗੂ ਹਰਬਲਾਸ ਸਿੰਘ ਝਿੰਗੜ, ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ, ਗਾਇਕ ਰਾਜ ਦਦਰਾਲ, ਜੈਪਾਲ ਸੁੰਡਾ ਜ਼ਿਲ੍ਹਾ ਉਪ-ਪ੍ਰਧਾਨ, ਜ਼ਿਲ੍ਹਾ ਸਕੱਤਰ ਸੋਮਨਾਥ ਰਟੈਂਡਾ, ਜ਼ਿਲ੍ਹਾ ਲੇਡੀਜ਼ ਵਿੰਗ ਦੀ ਕਨਵੀਨਰ ਬੀਬੀ ਰਵਿੰਦਰ ਮਹਿਮੀ, ਬੰਗਾ ਸ਼ਹਿਰ ਦੇ ਪ੍ਰਧਾਨ ਹਰਜਿੰਦਰ ਕੁਮਾਰ ਸੋਨੂੰ ਐਮਸੀ, ਹਲਕੇ ਦੇ ਕੈਸ਼ੀਅਰ ਸਤਪਾਲ ਔੜ ਹਲਕੇ ਦੇ ਸਕੱਤਰ ਜਸਵੰਤ ਕਟਾਰੀਆਂ, ਯੂਥ ਆਗੂ ਪਰਮਜੀਤ ਸਿੰਘ ਦੋਸਾਂਝ, ਪਰਮਜੀਤ ਮਹਿਰਮਪੁਰ, ਸੁਰਿੰਦਰ ਸਿੰਘ ਝਿੰਗੜ, ਗੁਰਦੇਵ ਸਿੰਘ ਗੁਣਾਚੌਰ, ਰਿਟਾ. ਕਾਨੂੰਗੋ ਦਵਿੰਦਰ ਬੇਗਮਪੁਰੀ, ਜਸਵੀਰ ਸਿੰਘ ਮੋਰੋਂ ਰਿਟਾ. ਜੇਈ, ਸੰਤੋਖ ਢੰਡਾ ਝਿੰਗੜ, ਬਖਲੌਰ ਪ੍ਰਕਾਸ਼ ਬੈਂਸ, ਮਲਕੀਤ ਮੰਢਾਲੀ, ਵਰਿੰਦਰ ਕੁਮਾਰ ਕਮਾਮ, ਸੋਹਣ ਲਾਲ ਰਟੈਂਡਾ, ਕਰਮਵੀਰ ਭੰਗੂ, ਜਸਵਿੰਦਰ ਗੁਰੂ, ਪ੍ਰਵੀਨ ਕੁਮਾਰ ਲੱਖਪੁਰ, ਜਸਵਿੰਦਰ ਸਿੰਘ ਝਿੰਗੜ, ਹੈਪੀ ਰਟੈਂਡਾ ਮੀਡੀਆ ਇੰਚਾਰਜ, ਸਤਨਾਮ ਸਿੰਘ ਰਟੈਂਡਾ, ਅਵਤਾਰ ਹੀਉਂ, ਕੁੰਦਨ ਰਾਜ ਰਾਮ ਲਾਲ ਖੋਥੜਾਂ, ਬਲਵਿੰਦਰ ਨਾਗਰਾ, ਸੁਰਿੰਦਰ ਮੰਡੇਰਾਂ, ਸੁਰਜੀਤ ਸਿੰਘ ਬੰਬੇ, ਸਤਨਾਮ ਰਟੈਂਡਾ, ਚਰਨਜੀਤ ਸੱਲਾਂ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।