ਸੱਤ ਲੋਕ ਧਾਮ ਰੱਤੇਵਾਲ ਵਿਖੇ ਖੂਨਦਾਨ, ਅੱਖਾਂ, ਦੰਦਾਂ ਦਾ ਮੈਡੀਕਲ ਕੈਂਪ ਸੱਤ ਲੋਕ ਧਾਮ ਰੱਤੇਵਾਲ ਵਿਖੇ ਖੂਨਦਾਨ, ਅੱਖਾਂ, ਦੰਦਾਂ ਦਾ ਮੈਡੀਕਲ ਕੈਂਪ ਲਗਾਇਆ
Publish Date: Sun, 27 Sep 2026 05:30 PM (IST)
Updated Date: Mon, 28 Sep 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਧੰਨ-ਧੰਨ ਸੁਆਮੀ ਗੰਗਾ ਨੰਦ ਮਹਾਰਾਜ ਜੀ ਦੀ ਨਿੱਘੀ ਯਾਦ ’ਚ ਸੱਤ ਲੋਕ ਧਾਮ ਰੱਤੇਵਾਲ ਵਿਖੇ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਅਤੇ ਮੁੱਖ ਸੇਵਾਦਾਰ ਵਾਸਦੇਵ ਬਾਂਠ ਦੀ ਸਰਪ੍ਰਸਤੀ ਹੇਠ ਪੂਰਨ ਮਾਸੀ ਦਿਹਾੜੇ ਤੇ ਸੰਪੂਰਨ ਭੋਗ ਪਾਏ ਗਏ। ਮੁੱਖ ਸੇਵਾਦਾਰ ਵਾਸਦੇਵ ਬਾਂਠ ਨੇ ਦੱਸਿਆ ਕਿ ਅੱਜ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਸੁਆਮੀ ਗੰਗਾ ਨੰਦ ਜੀ ਮਹਾਰਾਜ ਜੀ ਦੀ ਨਿੱਘੀ ਯਾਦ ਵਿਚ ਅੰਮ੍ਰਿਤਮਈ ਬਾਣੀ ਦਾ ਓਟ ਆਸਰਾ ਲੈਂਦੇ ਹੋਏ ਪੂਰਨਮਾਸੀ ਦੇ ਮਹੀਨਾਵਾਰ ਸਮਾਗਮ ਕਰਾਇਆ। ਸਮੂਹ ਸੰਗਤਾਂ ਹੁਮ ਹੁਮਾ ਕੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਤੇ ਹੋਮਿਓ ਭਾਵਾ ਹਸਪਤਾਲ ਨਿਊ ਚੰਡੀਗੜ੍ਹ ਦੀ ਟੀਮ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ। ਜਿਸ ਦਾ ਉਦਘਾਟਨ ਮਹਾਰਾਜ ਕ੍ਰਿਸ਼ਨਾ ਨੰਦ ਵੱਲੋਂ ਕੀਤਾ ਗਿਆ। ਇਸ ਖੂਨਦਾਨ ਕੈਂਪ ’ਚ ਡਾ. ਅਖਿਲੇਸ਼ ਸ਼ਰਮਾ ਨਰਸਿੰਗ ਸਟਾਫ ਵਿਚ ਸੰਦੇਸ਼ ਮਹਾਜਨ, ਨਿਪੇਸ਼ ਪਾਟੀਦਾਰ, ਕੇਸ਼ਵ, ਟੈਕਨੀਕਲ ਸਟਾਫ ਵਿਚ ਸਮੀਰ ਚੰਦੇਲ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ। ਇਸ ਮੌਕੇ ਤੇ ਸਤਿਗੁਰੂ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਹਸਪਤਾਲ ਬਲਾਚੌਰ ਦੀ ਟੀਮ ਵੱਲੋਂ ਡਾਕਟਰ ਅੰਮ੍ਰਿਤ ਪਾਲ ਦੀ ਸਰਪ੍ਰਸਤੀ ਹੇਠ ਦੰਦਾਂ ਅਤੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ, ਜਿਸ ’ਚ ਮੁਫਤ ਜਾਂਚ ਤੇ ਮੁਫ਼ਤ ਦਵਾਈਆਂ ਦਿੱਤੀ ਗਈ। ਮੈਡੀਕਲ ਕੈਂਪ ਵਿਚ ਡਾ. ਅਸ਼ੋਕ ਕੁਮਾਰ ਚੌਧਰੀ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਡਾ ਅਮਿਤ ਕੁਮਾਰ ਵੱਲੋਂ ਦੰਦਾਂ ਦੇ ਚੈੱਕਅਪ ਕੀਤੇ ਗਏ। ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਦੱਸਿਆ ਕਿ ਅਜਿਹੇ ਕੈਂਪ ਮਹਾਰਾਜ ਗੰਗਾ ਨੰਦ ਜੀ ਦੀ ਯਾਦ ਵਿਚ ਨਿਰੰਤਰ ਲਗਾਏ ਜਾਣਗੇ। ਮਹਾਰਾਜ ਜੀ ਦੇ ਲੰਗਰ ਅਟੁੱਟ ਵਰਤਾਏ ਗਏ। ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਗਈ। ਇਸ ਮੌਕੇ ਰਜਿੰਦਰ ਖਟਾਣਾ, ਜਤਿੰਦਰ ਬਾਂਠ, ਦੁਰਗੇਸ਼ ਜੰਡੀ, ਵਿਜੇ ਖਟਾਣਾ, ਸੁੱਚਾ ਰਾਮ, ਸੇਠੀ ਉਧਨਵਾਲ, ਸੁਰਿੰਦਰ ਭੂੰਬਲਾ, ਅਸ਼ੋਕ ਕੁਮਾਰ ਨੰਬਰਦਾਰ, ਰਜੀਵ ਕੁਮਾਰ ਘੋਲਾ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।