ਪੰਜਾਬ ਸੰਭਾਲੋ ਮੁਹਿੰਮ ਤਹਿਤ ਫਿਲੌਰ ਵਿਖੇ ਹੋਵੇਗੀ 26 ਨੂੰ ਵਿਸ਼ਾਲ ਰੈਲੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਫਿਲੌਰ ਵਿਖੇ ਹੋਵੇਗੀ 26 ਨਵੰਬਰ ਨੂੰ ਵਿਸ਼ਾਲ ਰੈਲੀ
Publish Date: Wed, 18 Nov 2026 04:04 PM (IST)
Updated Date: Wed, 18 Nov 2026 04:06 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿਖੇ ਪਾਰਟੀ ਦੇ ਦਫਤਰ ਵਿਚ ਪ੍ਰਧਾਨ ਸਰਬਜੀਤ ਜਾਫਰਪੁਰ ਦੀ ਅਗਬਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿਚ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ, ਹਲਕਾ ਵਿਧਾਇਕ ਨਛੱਤਰ ਪਾਲ ਮੁੱਖ ਮਹਿਮਾਨ ਵਜੋ ਹਾਜਰ ਹੋਏ। ਇਸ ਮੀਟਿੰਗ ਦੌਰਾਨ 26 ਨਵੰਬਰ ਨੂੰ ਸੰਵਿਧਾਨ ਦਿਵਸ ਨੂੰ ਸਮਰਪਿਤ ਫਿਲੌਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਅਤੇ ਪੰਜਾਬ ਸੰਭਾਲੋ ਮੁਹਿੰਮ ਸਬੰਧੀ ਵਿਚਾਰ-ਵਟਾਂਦਰਾ ਕੀਤਾ।।ਇਸ ਰੈਲੀ ਨੂੰ ਸੰਬੋਧਨ ਕਰਨ ਲਈ ਬਹੁਜਨ ਸਮਾਜ ਪਾਰਟੀ ਦੇ ਕੌਮੀ ਕਨਵੀਨਰ ਆਕਾਸ਼ ਅਨੰਦ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।।ਜਿੱਥੇ ਮੁੱਖ ਮਹਿਮਾਨ ਨੇ ਸਾਰੇ ਹੀ ਪਾਰਟੀ ਵਰਕਰਾਂ ਨੂੰ ਵੱਡੇ ਕਾਫਲਿਆਂ ਵਿਚ ਸ਼ਾਮਿਲ ਹੋਣ ਲਈ ਕਿਹਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਹਲਕਾ ਵਿਧਾਇਕ ਨਛੱਤਰ ਪਾਲ, ਪਰਵੀਨ ਬੰਗਾ, ਹਰਜਿੰਦਰ ਸਿੰਘ, ਗਿਆਨੀ ਹਰਬਿਲਾਸ ਸਿੰਘ, ਯਸ਼ਪਾਲ, ਰਾਮ ਲੁਭਾਇਆ, ਹਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਵਿਧਾਨ ਸਭਾ ਪ੍ਰਧਾਨ ਰਸ਼ਪਾਲ ਮਹਾਲੋਂ, ਵਿਜੇ ਗੁਣਾਚੌਰ, ਗੁਰਮੁੱਖ ਸਿੰਘ ਨੌਰਥ, ਐਡਵੋਕੇਟ ਹਰਗੋਪਾਲ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਮੁਕੇਸ਼ ਬਾਲੀ, ਅਮਰੀਕ ਸਿੰਘ ਬੰਗਾ, ਸੋਨੂੰ ਲਧੜ, ਮਾਸਟਰ ਪ੍ਰੇਮ ਰਤਨ, ਗਿਆਨ ਚੰਦ, ਬਲਕਾਰ ਲੱਦੜ, ਮੇਜਰ ਘਟਾਰੋਂ, ਹਰਮੇਸ਼ ਨੌਰਦ, ਸ਼ਿੰਗਾਰਾ ਰਾਮ ਰਾਹੋਂ, ਕਰਨੈਲ ਦਰਦੀ, ਬਲਵਿੰਦਰ ਭੰਗਲ, ਸਮੇਤ ਆਗੂਆਂ ਅਤੇ ਵਰਕਰਾਂ ਹਾਜਰ ਸਨ।