25 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਤੇ ਔਰਤ ਕਾਬੂ
25 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਤੇ ਔਰਤ ਕਾਬੂ
Publish Date: Sun, 15 Feb 2026 06:38 PM (IST)
Updated Date: Mon, 16 Feb 2026 04:09 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਪੁਲਿਸ ਨੇ ਇਕ ਵਿਅਕਤੀ ਅਤੇ ਇਕ ਔਰਤ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਐੱਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਏਐੱਸਆਈ ਸਤਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਜਾਰੀ ਤੋਂ ਹੁੰਦੇ ਹੋਏ ਪਿੰਡ ਮੱਲੂਪੋਤਾ ਨੂੰ ਜਾ ਰਹੇ ਸੀ ਤਾਂ ਇਕ ਵਿਅਕਤੀ ਅਤੇ ਇਕ ਔਰਤ ਆਉਂਦੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯੱਕਦਮ ਪਿੱਛੇ ਮੁੜ ਪਏ। ਔਰਤ ਨੇ ਆਪਣੇ ਸੱਜੇ ਹੱਥ ਵਿਚ ਫੜਿਆ ਲਿਫਾਫੀ ਘਾਹ ਫੂਸ ਵਿਚ ਸੁੱਟ ਦਿੱਤਾ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰਕੇ ਜਦੋਂ ਨਾਂ-ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਂ ਕਮਲਜੀਤ ਕੁਮਾਰ ਪੁੱਤਰ ਸੂਬੇਦਾਰ ਵਾਸੀ ਲੰਗੇਰੀ ਤੇ ਕੁਲਵਿੰਦਰ ਕੌਰ ਪਤਨੀ ਕਮਲਜੀਤ ਕੁਮਾਰ ਵਾਸੀ ਲੰਗੇਰੀ ਦੱਸਿਆ। ਉਨ੍ਹਾਂ ਵੱਲੋਂ ਸੁੱਟੀ ਲਿਫਾਫੀ ਵਿਚੋਂ 25 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।