ਸੰਤੁਲਿਤ ਖੁਰਾਕ ਦੇ ਮਹੱਤਵ ਵਿਸ਼ੇ 'ਤੇ ਲੈਕਚਰ ਕਰਵਾਇਆ ਸੰਤੁਲਿਤ ਖੁਰਾਕ ਦੇ ਮਹੱਤਵ ਵਿਸ਼ੇ 'ਤੇ ਲੈਕਚਰ ਕਰਵਾਇਆ
Publish Date: Mon, 05 Oct 2026 04:52 PM (IST)
Updated Date: Tue, 06 Oct 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਚ ਪ੍ਰਿੰ. ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਹੋਮ ਸਾਇੰਸ ਅਤੇ ਐਨਐਸਐਸ ਵਿਭਾਗ ਵੱਲੋਂ ਪੋਸ਼ਣ ਮਾਹ ਤਹਿਤ ਇੱਕ ਗੈਸਟ ਲੈਕਚਰ ਕਰਵਾਇਆ। ਵਿਭਾਗ ਦੇ ਇੰਚਾਰਜ ਸ਼ਵੇਤਾ ਨੇ ਵਿਦਿਆਰਥੀਆਂ ਨੂੰ ਭੋਜਨ ਚ ਜ਼ਰੂਰੀ ਤੱਤ ਅਤੇ ਮੋਟੇ ਅਨਾਜ਼ ਨੂੰ ਜਿਵੇਂ ਬਾਜਰਾ, ਰਾਗੀ, ਜੁਆਰ, ਕੰਗਣੀ ਆਦਿ ਸ਼ਾਮਲ ਕਰਨ ਬਾਰੇ ਜਾਣਕਾਰੀ ਦੇਣ ਲਈ ਗੈਸਟ ਲੈਕਚਰ ਕਰਵਾਇਆ। ਇਸ ਮੌਕੇ ਪ੍ਰੋ. (ਡਾ.) ਪ੍ਰਿੰਅਕਾ ਐਰੀ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਡਾ. ਨਿਰਦੋਸ਼ ਕੌਰ ਵੱਲੋਂ ਡਾ. ਐਰੀ ਦਾ ਕਾਲਜ ਆਉਣ ਤੇ ਨਿੱਘਾ ਸਵਾਗਤ ਕੀਤਾ। ਡਾ. ਪ੍ਰਿੰਅਕਾ ਐਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਤੇ ਸੰਤੁਲਿਤ ਭੋਜਨ ਦੀ ਸਰੀਰ ਨੂੰ ਲੋੜ ਬਾਰੇ ਦੱਸਿਆ ਅਤੇ ਉਨ੍ਹਾਂ ਸਾਰੇ ਖਾਦ ਪਦਾਰਥਾਂ ਬਾਰੇ ਵੀ ਜਾਣਕਾਰੀ ਦਿੱਤੀ। ਜਿਹੜੇ ਸਾਡੀ ਰਸੋਈ ਵਿਚ ਆਮ ਹੀ ਪਾਏ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਚ ਸੰਤੁਲਿਤ ਭੋਜਨ, ਬਾਜਰਾ, ਰਾਗੀ, ਮੌਸਮੀ ਫ਼ਲ, ਸਬਜ਼ੀਆਂ ਦੇ ਨਾਲ-ਨਾਲ ਭਰਪੂਰ ਮਾਤਰਾ ਚ ਪਾਣੀ ਪੀਣ ਲਈ ਗੱਲਬਾਤ ਕੀਤੀ। ਪ੍ਰੋ. ਪ੍ਰਿੰਅਕਾ ਐਰੀ ਨੇ ਵਿਦਿਆਰਥੀਆਂ ਨੂੰ ਭੋਜਨ ਕਰਨ ਦੇ ਸਹੀ ਤਰੀਕੇ ਅਤੇ ਸਮਾਂ ਸਾਰਣੀ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜਲ ਅਤੇ ਫਲਾਂ ਦੇ ਰਸ ਤੰਦਰੁਸਤ ਅਤੇ ਨਰੋਏ ਸਰੀਰ ਲਈ ਰਾਮਬਣ ਹਨ। ਉਨ੍ਹਾਂ ਅੱਗੇ ਦੱਸਿਆ ਕਿ ਤੰਦਰੁਸਤ ਸਰੀਰ ਨਾਲ ਹੀ ਵਿਅਕਤੀ ਚ ਆਤਮ-ਵਿਸ਼ਵਾਸ਼ ਪੈਦਾ ਹੁੰਦਾ ਅਤੇ ਆਪਣੇ ਕੰਮ ਪੂਰੀ ਤਾਕਤ ਅਤੇ ਇੱਛਾ ਸ਼ਕਤੀ ਨਾਲ ਸੰਪੂਰਨ ਕਰ ਸਕਦਾ ਹੈ। ਨਰੋਏ ਸਰੀਰ ਲਈ ਖੁਰਾਕ ਦੇ ਨਾਲ ਸੈਰ, ਕਸਰਤ ਅਤੇ ਯੋਗ ਦੇ ਮਹੱਤਵ ਬਾਰੇ ਵੀ ਵਿਚਾਰ ਸਾਂਝੇ ਕੀਤੇ। ਪ੍ਰਿੰ. ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਫਾਸਟ ਫੂਡ ਤੋਂ ਪ੍ਰਹੇਜ਼ ਕਰਨ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਾਦਾ ਭੋਜਨ ਕਸਰਤ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਕਿਹਾ ਅਤੇ ਨਾਲ ਹੀ ਨਸ਼ਿਆਂ ਤੋਂ ਕੋਹਾਂ ਦੂਰ ਰਹਿਣ ਦੀ ਨਸੀਹਤ ਦਿੱਤੀ। ਸਕੂਲ ਪ੍ਰਿੰ. ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਭਾਗ ਨੂੰ ਅਜਿਹੇ ਗੁਣਵੱਤਾ ਭਰਪੂਰ ਲੈਕਚਰ ਭਵਿੱਖ ਚ ਕਰਵਾਉਣ ਲਈ ਵੀ ਕਿਹਾ। ਇਸ ਮੌਕੇ ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਡਾ. ਸੰਗੀਤਾ ਡਾ. ਆਸ਼ਿਮਾ ਪਾਸੀ ਅਤੇ ਵਿਦਿਆਰਥੀ ਹਾਜ਼ਰ ਸਨ।