- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕੇ ਆਰੀਆ ਕਾਲਜ 'ਚ ਨਸ਼ਿਆ ਵਿਰੂਧ ਹੈਲਥ ਵਾਕ ਕਰਵਾਈ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਭਾਰਤ ਸਰਕਾਰ ਦੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਵਿਭਾਗ ਅਤੇ ਰਾਸ਼ਟਰੀ ਸੇਵਾ ਯੋਜਨਾ ਖੇਤਰੀ ਨਿਰਦੇਸ਼ਾਲਿਆ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ-ਤਿੰਨ ਮਹੀਨੇ ਸੰਕਲਪ ਮੁਹਿੰਮ ਤਹਿਤ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਚ ਇੱਕ ਹੈਲਥ ਵਾਕ ਕਰਵਾਈ ਗਈ। ਜਿਸ ਵਿਚ ਕਾਲਜ ਦੇ ਐਨਐੱਸਐੱਸ ਵਿਭਾਗ, ਐੱਨਸੀਸੀ ਵਿਭਾਗ ਤੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਜ ਨੇ ਬਹੁਤ ਹੀ ਜੋਸ਼ ਨਾਲ ਹਿੱਸਾ ਲਿਆ। ਪ੍ਰਿੰ. ਡਾ. ਪੁਨੀਤ ਅਨੇਜਾ ਨੇ ਦੱਸਿਆ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਮੁਹਿੰਮ 2 ਅਕਤੂਬਰ 2026 ਨੂੰ ਸ਼ੁਰੂ ਕੀਤਾ ਸੀ। ਜਿਸ ਦੇ ਅੰਤਰਗਤ ਭਾਰਤ ਸਰਕਾਰ ਦੇ ਐੱਨਐੱਸਐੱਸ ਵਿਭਾਗ ਵੱਲੋਂ ਸਤੰਬਰ ਤੋਂ ਦਸੰਬਰ ਤੱਕ ਸਰਗਰਮੀਆਂ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਸਰਗਰਮੀਆਂ ਦਾ ਥੀਮ ਹੋਵੇਗਾ ‘ਮੇਰੀ ਸਿਹਤ ਮੇਰਾ ਮਾਣ’, ‘ਫਿਟ ਯੂਥ ਅਤੇ ਨਸ਼ਾ ਮੁਕਤ ਯੂਥ’। ਇਸੇ ਹੀ ਮੁਹਿੰਮ ਤਹਿਤ ਇੱਕ ਅਕਤੂਬਰ 2026 ਨੂੰ ਕਾਲਜ ਵਿਚ ਇੱਕ ਹੈਲਥ ਵਾਕ ਕਰਵਾਈ। ਜੋ ਕਾਲਜ ਕੈਂਪਸ ਤੋਂ ਚੰਡੀਗੜ੍ਹ ਚੌਕ ਤੱਕ ਕਰਵਾਈ ਗਈ। ਇਸ ਵਾਕ ਵਿਚ ਨਵਾਂਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਸਨ। ਵਾਕ ਦੌਰਾਨ ਵਿਦਿਆਰਥੀਆਂ ਨੇ ਬਹੁਤ ਹੀ ਜੋਸ਼ ਨਾਲ ਨਸ਼ਾ ਵਿਰੋਧੀ ਨਾਅਰੇ ਬੋਲ ਕੇ ਸ਼ਹਿਰ ਵਾਸੀਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ। ਇਸ ਰੈਲੀ ਦੌਰਾਨ ਵਿਦਿਆਰਥੀ ਕਾਲਜ ਕੈਂਪਸ ਤੋਂ ਚੱਲ ਕੇ ਨਹਿਰੂ ਗੇਟ ਤੋਂ ਹੁੰਦੇ ਹੋਏ ਚੰਡੀਗੜ੍ਹ ਚੌਕ ਪਹੁੰਚੇ ਅਤੇ ਫਿਰ ਨਾਅਰੇ ਲਗਾਉਂਦੇ ਹੋਏ ਵਾਪਸ ਕਾਲਜ ਆਏ। ਐੱਨਐੱਸਐੱਸ ਦੇ ਪ੍ਰੋਗਰਾਮ ਅਫਸਰ ਪ੍ਰੋ. ਰੋਬਿਨ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬੱਚ ਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਰਾਸ਼ਟਰ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਰੈਲੀ ਦੌਰਾਨ ਐੱਨਸੀਸੀ ਬਟਾਲੀਅਨ ਫਗਵਾੜਾ ਤੋਂ ਨਾਇਬ ਸੂਬੇਦਾਰ ਨਵਲ ਕਿਸ਼ੋਰ, ਡਾ. ਵਿਨੈ ਸੋਫਤ, ਪ੍ਰੋ. ਮ੍ਰਿਦੁਲਾ ਕਾਲੀਆ, ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਵਿਸ਼ਾਲ ਪਾਠਕ, ਡਾ. ਜਸਵੀਰ ਸਿੰਘ, ਪ੍ਰੋ. ਅਮਨਦੀਪ ਕੌਰ, ਐੱਨਸੀਸੀ ਵਿਭਾਗ ਦੇ ਕਨਵੀਨਰ ਡਾ. ਰਜਿੰਦਰ ਗੁਪਤਾ, ਪ੍ਰੋ. ਕੰਚਨ, ਐੱਸਕੇ ਪਾਠਕ, ਕੁਲਵਿੰਦਰ, ਰਾਜ ਕੁਮਾਰ, ਰਾਜੇਸ਼ ਤੇ ਹੋਰ ਹਾਜ਼ਰ ਸਨ।