- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਡਾ. ਜਸਪ੍ਰਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐੱਚਸੀ ਮੁਜ਼ੱਫਰਪੁਰ ਦੀ ਐੱਸਐੱਸਿਵਲ ਸਰਜਨ ਡਾ. ਜਸਪ੍ਰਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐੱਚਸੀ ਮੁਜ਼ੱਫਰਪੁਰ ਦੀ ਐੱਸਐੱਮਓ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਹੈਲਥ ਐਂਡ ਵ

ਪ੍ਰਦੀਪ ਭਾਰਦਵਾਜ, ਨਵਾਂਸ਼ਹਿਰ : ਸਿਵਲ ਸਰਜਨ ਡਾ. ਜਸਪ੍ਰਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐੱਚਸੀ ਮੁਜ਼ੱਫਰਪੁਰ ਦੀ ਐੱਸਐੱਮਓ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਹੈਲਥ ਐਂਡ ਵੈੱਲਨੈੱਸ ਸੈਂਟਰ ਪਿੰਡ ਕਿਸ਼ਨਪੁਰਾ ਵਿਖੇ ਸਿਹਤ ਮੇਲਾ ਲਗਾਇਆ ਗਿਆ। ਜਿਸ ਵਿਚ ਸੀਐੱਚਓ ਡਾ. ਹਰਦੀਪ ਕੌਰ ਦੱਤਾ, ਏਐੱਨਐੱਮ ਕਮਲਜੀਤ ਕੌਰ ਨੇ ਲੋਕਾਂ ਨੂੰ ਆਯੂਸ਼ਮਾਨ ਭਵ ਦੇ ਫ਼ਾਇਦੇ ਅਤੇ ਆਭਾ ਆਈਡੀ ਦੇ ਲਾਭ ਦੱਸੇ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮਨਜ਼ੂਰਸ਼ੁਦਾ ਘਰ-ਘਰ ਆਯੂਸ਼ਮਾਨ ਭਾਰਤ ਭਵ ਤਹਿਤ ਪੰਜ ਲੱਖ ਤਕ ਦਾ ਮੁਫ਼ਤ ਇਲਾਜ ਦੇਣ ਲਈ ਇਸ ਸਹੂਲਤ ਨੂੰ ਸ਼ੁਰੂ ਕੀਤਾ ਗਿਆ ਹੈ। ਇਹ ਕਾਰਡ ਬਣਾਉਣ ਲਈ ਲਾਭਪਾਤਰੀ ਨੀਲੇ ਕਾਰਡ ਲਾਭਪਾਤਰੀ ਐਂਡ ਮਾਰਕੀਟ ਕਮੇਟੀ ਤੋਂ ਜੇ ਫ਼ਾਰਮ ਅੰਡਰ ਸਮੂਹ ਫੈਮਿਲੀ ਦੇ ਕਾਰਡ ਬਣਾਏ ਜਾਂਦੇ ਹਨ। ਨਾਲ ਹੀ ਪੰਜ ਸਾਲ ਤੱਕ ਦੇ ਬੱਚੇ ਅਤੇ ਗਰਭਵਤੀ ਮਹਿਲਾ ਦਾ ਕਾਰਡ ਵੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਆਯੂਸ਼ਮਾਨ ਭਾਰਤ-ਹੈਲਥ ਅਕਾਊਂਟ (ਆਭਾ) ਬਣਾ ਕੇ ਸਿਹਤ ਰਿਕਾਰਡ ਨੂੰ ਡਿਜ਼ੀਟਲ ਕਰਨ ਅਤੇ ਇਸ ਪਹਿਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਹਦਾਇਤ ਕੀਤੀ ਗਈ ਹੈ। ਆਭਾ ਐਪ ਰਾਹੀਂ ਇਕ ਮਿੰਟ ਵਿਚ ਆਯੂਸ਼ਮਾਨ ਭਾਰਤ-ਹੈਲਥ ਅਕਾਊਂਟ (ਆਭਾ) ਬਣਾਇਆ ਜਾ ਸਕਦਾ ਹੈ। ਇਹ ਹੈਲਥ ਅਕਾਊਂਟ ਬਣਾ ਕੇ ਸਿਹਤ ਰਿਕਾਰਡ ਨੂੰ ਸੰਭਾਲ ਕੇ ਰੱਖਣ ਦਾ ਝੰਜਟ ਖਤਮ ਹੋ ਜਾਵੇਗਾ। ਸਿਹਤ ਰਿਕਾਰਡ ਦਸਤਾਵੇਜ਼ਾਂ ਨੂੰ ਕਿਤੇ ਵੀ ਲੱਭਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਆਪਣਾ ਆਭਾ ਨੰਬਰ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿਹਤ ਰਿਕਾਰਡ ਨੂੰ ਡਿਜੀਟਲ ਕਰਨ ਦੇ ਬਹੁਤ ਫਾਇਦੇ ਹਨ। ਇਸ ਨਾਲ ਆਭਾ ਹੈਲਥ ਅਕਾਊਂਟ ਨਾਲ ਸਿਹਤ ਸਬੰਧੀ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕਦੇ ਹਾਂ। ਉਪਰੰਤ ਆਸ਼ਾ ਵਰਕਰ ਭਾਵਨਾ ਸਮੇਤ ਪਿੰਡ ਕਿਸ਼ਨਪੁਰਾ, ਸਨਾਵਾ, ਨਾਈਮਜਾਰਾ, ਭਾਨਮਜਾਰਾ ਤੋਂ ਲੋਕ ਸੈਂਟਰ ਵਿਖੇ ਆਪਣੇ ਆਭਾ ਕਾਰਡ ਬਣਾਉਣ ਲਈ ਪੁੱਜੇ। ਇਸ ਮੌਕੇ ਲੋਕਾਂ ਦੀ ਸਿਹਤ ਜਾਂਚ ਦੇ ਨਾਲ ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਅਵਤਾਰ ਸਿੰਘ, ਚੂਹੜ ਸਿੰਘ, ਬਲਵੀਰ ਸਿੰਘ, ਪ੍ਰਦੀਪ ਕੁਮਾਰ, ਗੋਪਾਲ ਕੁਮਾਰ, ਬਲਜੀਤ ਕੌਰ, ਸੁਮਨ ਸਿੰਘ, ਮੋਹਿਤ ਮੱਲ, ਲਵਲੀ ਰਾਣੀ, ਕੁਸੁਮ ਰਾਣੀ, ਕਾਂਤਾ ਰਾਣੀ, ਮੀਨੂੰ ਦੇਵੀ, ਸੰਦੀਪ ਕੌਰ, ਦਵਿੰਦਰ ਕੌਰ, ਪ੍ਰਕਾਸ਼, ਰੀਨਾ ਰਾਣੀ, ਮਹਿੰਦਰ ਪਾਲ, ਰਾਵਲ ਸਿੰਘ, ਸੁਰਿੰਦਰ ਕੌਰ, ਮਨਜੀਤ ਕੌਰ, ਬਖਸ਼ੋ ਆਦਿ ਵੀ ਹਾਜ਼ਰ ਸਨ।