ਪਿੰਡ ਬਣਾ ਤੋਂ ਤੀਰਥ ਯਾਤਰੀਆਂ ਦਾ ਜਥਾ ਰਵਾਨਾ ਪਿੰਡ ਬਣਾ ਤੋਂ ਤੀਰਥ ਯਾਤਰੀਆਂ ਦਾ ਜਥਾ ਰਵਾਨਾ
Publish Date: Sat, 26 Sep 2026 04:33 PM (IST)
Updated Date: Sat, 26 Sep 2026 04:36 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਵਿੱਤਰ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਬੱਸ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮੇਂ ਆਪ ਵਰਕਰ ਨੰਬਰਦਾਰ ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ ਵੀ ਹਾਜ਼ਰ ਸਨ। ਆਪ ਆਗੂ ਅਸ਼ੋਕ ਕਟਾਰੀਆ ਨੇ ਦੱਸਿਆ ਕਿ ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਭਰ ਤੋਂ 50 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਕਦਮੀ ਕਰ ਕੇ ਇਕ ਇਤਿਹਾਸਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਿਰ, ਇਤਿਹਾਸਕ ਜ਼ਿਲ੍ਹਿਆਂ ਵਾਲਾ ਬਾਗ਼, ਵਾਹਗਾ ਬਾਰਡਰ ਅਤੇ ਸ਼੍ਰੀ ਰਾਮ ਤੀਰਥ ਮੰਦਰ ਹਨ। ਤੀਰਥ ਯਾਤਰਾ ਦੌਰਾਨ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਧੀਆ ਏਅਰ ਕੰਡੀਸ਼ਨਰ ਬੱਸਾਂ, ਏਅਰ ਕੰਡੀਸ਼ਨਰ ਰੂਮ ਵਾਲੇ ਰੈਸਟੋਰੈਂਟ, ਮੁਫ਼ਤ ਲੰਗਰ, ਮੁਫ਼ਤ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਬਜ਼ੁਰਗਾਂ ਨੂੰ ਬੱਸ ਵਿਚ ਚੜ੍ਹਾਉਣ ਅਤੇ ਉਤਾਰਨ ਲਈ ਬੱਸ ਵਿਚ ਇਕ ਮੁਲਾਜ਼ਮ ਦੀ ਡਿਊਟੀ ਹੈ ਕਿ ਜੇਕਰ ਕਿਸੇ ਬਜ਼ੁਰਗ ਨੂੰ ਬੱਸ ਵਿਚ ਚੜ੍ਹਨ-ਉਤਰਨ ਦੀ ਕੋਈ ਦਿੱਕਤ ਹੋਵੇ ਤਾਂ ਉਸ ਦੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਮੁਫ਼ਤ ਤੀਰਥ ਯਾਤਰਾ ਕਰਵਾਉਣ ਲਈ ਸੋਚਿਆ ਵੀ ਨਹੀਂ ਸੀ। ਬੱਸ ਨੂੰ ਰਵਾਨਾ ਕਰਨ ਸਮੇਂ ਸਰਬਜੀਤ ਕੁਮਾਰ ਸਰਪੰਚ, ਪ੍ਰਦੀਪ ਚੌਧਰੀ, ਸੇਵਾਮੁਕਤ ਇੰਸਪੈਕਟਰ ਕ੍ਰਿਸ਼ਨ ਰਾਮ, ਗੁਰਵਿੰਦਰ ਕਿਸਾਣਾ, ਜੀਤ ਰਾਮ ਭਗਤ, ਬੋਧ ਰਾਜ, ਪਵਨ ਚੌਧਰੀ, ਸ਼ਾਮ ਲਾਲ, ਪੰਚ ਹਰੀਸ਼ ਚੌਧਰੀ, ਅਮਰੀਕ ਚੰਦ, ਰੇਖਾ ਰਾਣੀ, ਬਲਵਿੰਦਰ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।