ਗੋਰਖ ਟਿੱਲਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗੋਰਖ ਟਿੱਲਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Publish Date: Sat, 31 Oct 2026 04:43 PM (IST)
Updated Date: Sat, 31 Oct 2026 04:46 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਮੋਹਣ ਮਾਜਰਾ ਦੇ ਗੋਰਖ ਟਿੱਲਾ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਕੱਢੀ। ਬਲਵੀਰ ਬਾਗੜੀ ਨੇ ਦੱਸਿਆ ਕਿ ਸਾਡੇ ਪਿੰਡ ਮੋਹਣ ਮਾਜਰਾ ਦੇ ਗੋਰਖ ਟਿੱਲਾ ਦੇ ਮੁੱਖ ਸੰਚਾਲਕ ਫ਼ੱਕਰ ਗਿਆਨ ਨਾਥ ਦੇ ਜਨਮ ਦਿਨ ਮਨਾਉਣ ਲਈ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸਵੇਰੇ 9 ਵਜੇ ਅਰੰਭ ਹੋਈ ਜੋ ਕਿ ਪਿੰਡ ਮੋਹਣ ਮਾਜਰਾ ਦੀ ਪ੍ਰਰਿਕਰਮਾ ਕਰਦੀ ਹੋਈ ਪਿੰਡ ਕੁਲਾਰ ਪਹੁੰਚੀ।।ਪਿੰਡ ਕੁਲਾਰ ਦੀ ਪ੍ਰਰਿਕਰਮਾ ਕਰਕੇ ਸ਼ਾਮ ਨੂੰ ਵਾਪਸ ਗੋਰਖ ਟਿੱਲਾ ਪਹੁੰਚੀ।।ਇਸ ਸ਼ੋਭਾ ਯਾਤਰਾ ਵਿਚ ਫੱਕਰ ਗਿਆਨ ਨਾਥ, ਜੋਗੀ ਨਾਥ, ਸੰਤ ਗੁਪਾਲਾ ਨੰਦ ਝੱਲਾਂ, ਸੰਤ ਮਹਾਂਪੁਰਸ਼ ਗੁਲਜਾਰੀ ਲਾਲ ਝੱਜਾਂ, ਉਨ੍ਹਾਂ ਦੇ ਪੁੱਤਰ ਤਿਲਕ ਰਾਜ, ਸੇਵਾਦਾਰ ਗੁਰਮੇਲ ਸਿੰਘ ਅਤੇ ਨਿਰਮਲ ਸਿੰਘ ਕੱਦੋਂ ਦੋਰਾਹਾ, ਤੇਲੂ ਰਾਮ ਰਿਟਾ. ਸਬ-ਇੰਸਪੈਕਟਰ, ਸੰਤ ਗੁਰਲੀਨ ਗੜ੍ਹ ਡੋਲੀਆਂ ਰੋਪੜ, ਸੇਵਾਦਾਰ ਦੇਸ ਰਾਜ ਹੱਕਲਾ ਸਾਬਕਾ ਚੇਅਰਮੈਨ ਸਨ। ਸ਼ੋਭਾ ਯਾਤਰਾ ਦਾ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਬਿੱਲੂ ਖੇਪੜ ਅਤੇ ਜਸਵਿੰਦਰ ਟਿੰਕੂ ਭੂੰਬਲਾ ਨੇ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਨੂੰ ਚਾਹ-ਪਕੌੜੇ ਅਤੇ ਮਠਿਆਈ ਦੇ ਲੰਗਰ ਲਗਾਏ। ਪਿੰਡ ਮੋਹਣ ਮਾਜਰਾ ਦੇ ਮੋਹਤਵਰ ਸਖ਼ਸ਼ੀਅਤਾਂ ਚਮਨ ਲਾਲ ਬਾਗੜੀ, ਬਲਵੀਰ ਬਾਗੜੀ, ਗੁਰਸ਼ਕਤੀ ਬਾਗੜੀ, ਗਿਆਨੀ ਮੋਹਨ ਸਿੰਘ, ਠੇਕੇਦਾਰ ਰਾਜ ਕੁਮਾਰ, ਸੋਹਣ ਲਾਲ ਖੇਪੜ, ਮੋਹਣ ਲਾਲ ਹਸਨਪੁਰ ਕਲਾਂ, ਬਿੱਲੂ ਖੇਪੜ, ਪੰਮੀ ਭੂੰਬਲਾ, ਠੇਕੇਦਾਰ ਨਸੀਬ ਚੰਦ, ਕਮਲ ਖੇਪੜ, ਨੇਸ਼ੀ ਡੀਜੇ, ਹਨੀ ਵਪਾਰੀ, ਹਨੀ ਖੇਪੜ, ਪੰਮਾ ਖੇਪੜ ਅਤੇ ਪਿੰਡ ਵਾਸੀਆਂ ਨੇ ਸ਼ੋਭਾ ਯਾਤਰਾ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਇਸੇ ਤਰ੍ਹਾਂ ਪਿੰਡ ਕੁਲਾਰ ਵਿਖੇ ਵੱਖ-ਵੱਖ ਥਾਵਾਂ ਤੇ ਚਾਹ-ਪਕੌੜੇ ਅਤੇ ਮਠਿਆਈ ਦੇ ਲੰਗਰ ਲਗਾਏ ਗਏ ਅਤੇ ਪਿੰਡ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਫੱਕਰ ਗਿਆਨ ਨਾਥ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।