ਸ਼ੋਭਾ ਯਾਤਰਾ ਮੌਕੇ ਸਜਾਈਆਂ ਸੁੰਦਰ ਝਾਕੀਆਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Publish Date: Mon, 26 Oct 2026 05:58 PM (IST)
Updated Date: Mon, 26 Oct 2026 06:01 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮੂਹ ਸੰਗਤਾਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਬੰਗਾ ਤੋਂ ਆਰੰਭ ਹੋ ਕੇ ਵੱਖ ਵੱਖ ਬਜਾਰਾਂ ਗਲੀਆਂ ਮੁਹੱਲਿਆਂ ਤੋਂ ਹੁੰਦੀ ਹੋਈ ਮੰਦਰ ਪਹੁੰਚ ਕੇ ਸਮਾਪਿਤ ਹੋਈ। ਇਸ ਸ਼ੋਭਾ ਯਾਤਰਾ ਵਿਚ ਸੁੰਦਰ ਝਾਕੀਆਂ ਸਜਾਈਆਂ ਗਈਆਂ। ਸ਼ੋਭਾ ਯਾਤਰਾ ਦੇ ਅੱਗੇ-ਅੱਗੇ ਬੈਂਡ ਬਾਜਿਆਂ ਵਾਲੇ ਸੁੰਦਰ ਧੁਨਾਂ ਵਜਾਉਂਦੇ ਹੋਏ ਚੱਲ ਰਹੇ ਸਨ ਤੇ ਵੱਡੀ ਗਿਣਤੀ ਵਿਚ ਸੰਗਤਾਂ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਚੱਲਦੀਆਂ ਹੋਈਆਂ ਭਗਵਾਨ ਵਾਲਮੀਕਿ ਦੀ ਮਹਿਮਾ ਦੇ ਭਜਨ ਗਾ ਰਹੀਆਂ ਸਨ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਸ਼ਹਿਰ ਵਾਸੀਆਂ ਵੱਲੋਂ ਥਾਂ ਥਾਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਹਲਕਾ ਸੰਗਠਨ ਇੰਚਾਰਜ, ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਮੋਨਿਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਬਲਵੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ, ਹਿੰਮਤ ਤੇਜਪਾਲ ਐਮਸੀ, ਜਸਵਿੰਦਰ ਸਿੰਘ ਮਾਨ ਐਮਸੀ, ਅਰੁਣ ਘਈ ਪ੍ਰਧਾਨ, ਸਚਿਨ ਘਈ, ਦੀਪਕ ਘਈ, ਡੀ ਕੇ ਘਈ, ਦੀਪਕ ਹੰਸ, ਗਗਨ ਘਈ, ਹਨੀ ਘਈ, ਮਨਮੀਤ ਕੁਮਾਰ ਮੋਨੂ, ਮਨਜਿੰਦਰ ਸਿੰਘ ਸੋਨੂੰ, ਬਿਪਨ ਘਈ, ਸੁਰਿੰਦਰ ਘਈ, ਰਵੀ ਸਹੋਤਾ, ਜਗਵੀਰ, ਸੰਜੇ ਵਾਲਮੀਕਿ, ਬੋਬੀ ਕੁਮਾਰ, ਗੀਤਾ ਦੇਵੀ ਹੀਓ, ਰੇਖਾ ਦੇਵੀ, ਮੀਨਾ ਘਈ, ਸੁਨੀਤਾ ਦੇਵੀ, ਸੁਰਿੰਦਰ ਘਈ, ਬਲਿਹਾਰ ਮਾਨ, ਕੁਲਵੀਰ ਸਿੰਘ ਪਾਬਲਾ, ਬਲਵੀਰ ਸਿੰਘ ਪਾਬਲਾ, ਰਵੀ ਘਈ, ਜਸਪਾਲ ਸਿੰਘ, ਇੰਦਰਜੀਤ ਸਿੰਘ, ਰੂਬੀ, ਰਵੀ ਕੁਮਾਰ ਘਈ, ਮਨਜੀਤ ਰਾਏ, ਆਤਮ ਪ੍ਰਕਾਸ਼ ਭੋਲਾ, ਕੁਲਦੀਪ ਸਿੰਘ ਰਾਣਾ, ਰਜਿੰਦਰ ਸਿੰਘ ਬਾਬਾ, ਸੋਨੂੰ ਆਦਿ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।