ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬਲਾਚੌਰ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਸ਼ਾਲ ਸ਼ੋਭਾ ਯਾਤਰਾ ‘ਭਾਰਤ ਮਾਤਾ ਦੇ ਅਨਮੋਲ ਰਤਨ’ ਦਾ ਸ਼ੁੱਭਆਰੰਭ ਡੇਰਾ ਬੌੜੀ ਸਾਹਿਬ ਵਿਖੇ ਗੱਦੀਨਸ਼ੀਨ ਸਵਾਮੀ ਦਿਆਲ ਦਾਸ ਵੱਲੋਂ ਰਵਾਨਾ ਕੀਤਾ ਗਿਆ। ਸ਼ਹਿਰ ਵਿਚ ਦੇਸ਼ ਭਗਤੀ, ਸਨਮਾਨ ਅਤੇ ਸਨਾਤਨ ਏਕਤਾ ਦਾ ਅਦਭੁੱਤ ਮਾਹੌਲ ਦੇਖਣ ਨੂੰ ਮਿਲਿਆ। ਇਸ ਯਾਤਰਾ ਵਿਚ ਸਨਾਤਨ ਪ੍ਰੇਮੀਆਂ, ਨੌਜਵਾਨਾਂ, ਬੱਚਿਆਂ ਅਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਵਿਤਾ ਰਾਣਾ ਪਤਨੀ ਕਰਨਲ ਸ਼ਾਂਤੀ ਸਵਰੂਪ ਰਾਣਾ ਅਸ਼ੋਕ ਚੱਕਰ ਐਵਾਰਡੀ ਹਾਜ਼ਰ ਰਹੇ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਦੇਸ਼ਰਾਜ ਸ਼ਰਮਾ ਰਾਸ਼ਟਰੀ ਜਨਰਲ ਸਕੱਤਰ ਵਿੱਦਿਆ ਭਾਰਤੀ ਅਖਿਲ ਭਾਰਤੀਯ ਸਿੱਖਿਆ ਸੰਸਥਾਵਾਂ ਨਵੀਂ ਦਿੱਲੀ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨਾਲ ਮਾਰਗਦਰਸ਼ਕ ਮੰਡਲ ਕਨਵੀਨਰ ਰਣਦੀਪ ਕੌਸ਼ਲ ਨੇ ਰੂਬਰੂ ਕਰਾਇਆ। ਉਨ੍ਹਾਂ ਕਿਹਾ ਕਿ ਅਜਿਹੇ ਦੇਸ਼ ਭਗਤੀ ਅਤੇ ਮਹਾਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਵਾਰ-ਵਾਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਾਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਕੇਵਲ ਉਨ੍ਹਾਂ ਦੀਆਂ ਤਸਵੀਰਾਂ ਲਗਾਉਣ ਨਾਲ ਨਹੀਂ, ਸਗੋਂ ਆਪਣੇ ਜੀਵਨ ਨੂੰ ਸਮਾਜ ਸੇਵਾ, ਦੇਸ਼ ਸੇਵਾ ਅਤੇ ਲੋਕ ਭਲਾਈ ਲਈ ਸਮਰਪਿਤ ਕਰਨ ਨਾਲ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸੰਸਥਾ ਦੇ ਉਪ ਸਰਪਰਸਤ ਪਰਮਜੀਤ ਰੱਤੇਵਾਲੀਆ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਸਨਾਤਨ ਏਕਤਾ, ਸਮਾਜਿਕ ਸਮਰਸਤਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਬਹੁਤ ਵੱਡੀ ਲੋੜ ਹੈ। ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਡਾ. ਦਵਿੰਦਰ ਸ਼ਰਮਾ, ਐੱਸਸੀ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਬਹੁਜਨ ਸਮਾਜ ਪਾਰਟੀ ਤੋਂ ਜਸਵੀਰ ਸਿੰਘ ਔਲਿਆਪੁਰ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਵਰਿੰਦਰ ਕੌਰ ਥਾਂਦੀ, ਵਿਜੇ ਭਾਟੀਆ, ਸ਼੍ਰੋਮਣੀ ਅਕਾਲੀ ਦਲ ਤੋਂ ਹਨੀ ਟੌਂਸਾ, ਚੇਅਰਮੈਨ ਬਿਮਲ ਚੌਧਰੀ, ਤਰਲੋਚਨ ਰਕੱੜ, ਗੁਰਪ੍ਰੀਤ ਗੁਜ਼ੱਰ, ਬਲਾਚੌਰ ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਜੰਡੀ, ਭਾਰਤ ਵਿਕਾਸ ਪ੍ਰੀਸ਼ਦ ਤੋਂ ਡਾ. ਸਤਨਾਮ ਸਿੰਘ ਪਨੇਸਰ, ਸੁਨੀਲ ਸ਼ਰਮਾ, ਨਗਰ ਕੋਂਸ਼ਲ ਪ੍ਰਧਾਨ ਸੁਨੀਲ ਕੁਮਾਰ ਰਾਣਾ ਅਤੇ ਸਮੂਹ ਐੱਮਸੀ ਹਾਜ਼ਰ ਸਨ। ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਸੇਵਾ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲਿਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਰਾਮ ਮੰਦਿਰ ਦੇ ਮੁੱਖੀ ਗੁਰੂ ਕਿਰਪਾ ਦਾਸ, ਨੰਗਲੀ ਆਸ਼ਰਮ ਤੋਂ ਸ਼ੀਲਾ ਬਾਈ ਜੀ, ਮਹਿਲਾ ਕਨਵੀਨਰ ਅਰੁਣਾ ਪਾਠਕ ਅਤੇ ਸਾਥੀ ਰੇਖਾ ਜੋਸ਼ੀ, ਸੁਨੀਤਾ ਵਾਸੂਦੇਵ, ਆਸ਼ਾ ਮੋਦਗਿਲ, ਕਮਲਾ ਸ਼ਰਮਾ, ਰੋਜੀ ਧੀਮਾਨ, ਨਿੰਮੀ ਸਮੇਤ ਹੋਰ ਭੈਣਾਂ ਹਾਜ਼ਰ ਸਨ। ਇਹ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਸੁਰਿੰਦਰ ਪਨੇਸਰ, ਜਨਰਲ ਸਕੱਤਰ ਗਗਨਦੀਪ ਸਿੰਘ, ਜਗਦੀਸ਼ ਕਪਿਲ, ਬਲਵੰਤ ਕਿਸ਼ੋਰ, ਪ੍ਰਦੀਪ ਰਾਣਾ, ਪ੍ਰਦੀਪ ਨਾਗਪਾਲ, ਨੰਦ ਕਿਸ਼ੋਰ, ਸਾਬਕਾ ਥਾਣੇਦਾਰ ਰਜਿੰਦਰ ਕੁਮਾਰ ਸਰਮਾ, ਸ਼ੇਖਰਪਾਲ ਬੈਂਸ, ਲਲਿਤ ਰਾਣਾ, ਵਿਸ਼ਵ ਰਾਜ ਕੌਸ਼ਲ, ਸੋਮਨਾਥ ਤਕਲਾ, ਹਰਵਿੰਦਰ ਪਾਲ ਸਿੰਘ, ਰਿੱਕੀ ਬਜਾਜ, ਰਾਜੀਵ ਆਨੰਦ, ਨਰਿੰਦਰ ਸੋਨੀ, ਅਨਿਲ ਕੁਮਾਰ, ਜੋਗਿੰਦਰ ਸਿੰਘ ਸੋਹਨਪਾਲ, ਨਵੀਨ ਸੰਦੇਸ਼, ਲੇਖਰਾਜ ਸ਼ਰਮਾ, ਪੁਸ਼ਪਿੰਦਰ ਸਿੰਘ, ਅਮਰਜੀਤ ਸਿੰਘ, ਮਹਿੰਦਰ ਪਾਲ, ਅਸ਼ੋਕ ਚੇਚੀ, ਹੀਰਾ ਲਾਲ, ਸੁਰੇਸ਼ ਕੁਮਾਰ, ਵਿਕਾਸ ਸ਼ਰਮਾ, ਸੰਦੀਪ ਕੁਮਾਰ, ਅਨਿਲ ਸ਼ਰਮਾ, ਸਤਨਾਮ ਪਨੇਸਰ, ਪ੍ਰੇਮ ਖਟਾਣਾ, ਪਰਮਜੀਤ ਕੋਹਲੀ, ਕ੍ਰਿਸ਼ਨ ਕੁਮਾਰ, ਤਰਸੇਮ ਸਿੰਘ ਅਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।