ਪ੍ਰਗਟ ਦਿਵਸ 'ਤੇ ਵਿਸ਼ਾਲ ਨਗਰ ਕੀਰਤਨ ਕੱਢਿਆ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ 'ਤੇ ਵਿਸ਼ਾਲ ਨਗਰ ਕੀਰਤਨ ਕੱਢਿਆ
Publish Date: Mon, 26 Oct 2026 05:39 PM (IST)
Updated Date: Mon, 26 Oct 2026 05:40 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਅੱਜ ਰਾਹੋਂ ਦੇ ਮੁਹੱਲਾ ਆਰਨਹਾਲੀ ਤੋਂ ਇੱਕ ਸੁੰਦਰ ਪਾਲਕੀ ਵਿਚ ਭਗਵਾਨ ਵਾਲਮੀਕਿ ਮਹਾਰਾਜ ਦੀ ਅਤਿ ਸੁੰਦਰ ਮੂਰਤੀ ਅਤੇ ਬੈਂਡ ਵਾਜਿਆਂ ਨਾਲ ਤੇ ਸੁੰਦਰ ਝਾਕੀਆਂ ਨਾਲ ਵਿਸ਼ਾਲ ਨਗਰ ਕੀਰਤਨ ਕੱਢਿਆ। ਨਗਰ ਕੀਰਤਨ ਚ ਸ਼ਹਿਰ ਵਾਸੀ, ਇਲਾਕਾ ਵਾਸੀ ਤੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਸ਼ਾਮਿਲ ਹੋਏ। ਰਾਹੋਂ ਦੇ ਬੱਸ ਅੱਡੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਗੁਰਇਕਬਾਲ ਕੌਰ ਸਾਬਕਾ ਵਿਧਾਇਕ ਨਵਾਂਸ਼ਹਿਰ ਅਤੇ ਹੇਮੰਤ ਰਣਦੇਵ ਬੌਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ ਨੇ ਸ਼ਿਰਕਤ ਕੀਤੀ। ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਭਗਵਾਨ ਵਾਲਮੀਕਿ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਅਪੀਲ ਕੀਤੀ। ਕੌਂਸਲਰ ਵਿਮਲ ਕੁਮਾਰ ਸਿੰਘ, ਮਲਕੀਤ ਸਿੰਘ ਕਾਹਲੋਂ, ਡੈਮੋਕਰੇਟਿਕ ਪਾਰਟੀ ਦੇ ਕੌਮੀ ਪ੍ਰਧਾਨ ਰੋਹਨ ਚੱਡਾ, ਆਪ ਦੇ ਬਲਾਕ ਪ੍ਰਧਾਨ ਰਜਿੰਦਰ ਕੁਮਾਰ ਟੋਨੀ, ਬਲਵਿੰਦਰ ਸਿੰਘ, ਜਗਦੀਪ ਸਿੰਘ, ਡਾ. ਕਮਲਜੀਤ ਕੁਮਾਰ ਸਾਬਕਾ ਚੇਅਰਮੈਨ, ਸ਼ੇਰ ਸਿੰਘ ਸ਼ੇਰਾ, ਭਗਤ ਰਾਮ, ਨਰਿੰਦਰ ਕੁਮਾਰ, ਲੱਕੀ ਲੱਦੜ ਜ਼ਿਲ੍ਹਾ ਯੂਥ ਪ੍ਰਧਾਨ ਹਰਸ਼ ਜੋਸ਼ੀ, ਜਨਕ ਰਾਜ, ਚਮਨ ਸਭਰਵਾਲ, ਗੁਰਦਿਆਲ ਚੰਦ, ਵੱਖ-ਵੱਖ ਪਾਰਟੀਆਂ ਦੇ ਸਿਆਸੀ ਤੇ ਧਾਰਮਿਕ ਆਗੂ ਸ਼ਹਿਰ ਵਾਸੀ ਇਲਾਕਾ ਵਾਸੀ ਹੁੰਮਹੁਮਾ ਕੇ ਪਹੁੰਚੇ। ਨਗਰ ਕੀਰਤਨ ਦੌਰਾਨ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ। ਨਗਰ ਕੀਰਤਨ ਦੀਆਂ ਸੰਗਤਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਮਠਿਆਈਆਂ, ਫਲ, ਚਾਹ, ਬਿਸਕੁਟਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ। ਡੀਪੀਆਈ ਦੇ ਕੌਮੀ ਪ੍ਰਧਾਨ ਰੋਹਨ ਚੱਡਾ ਅਤੇ ਭਗਵਾਨ ਵਾਲਮੀਕਿ ਮਹਾਰਾਜ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਰਾਹੋਂ ਆਰਨਹਾਲੀ ਤੋਂ ਚੱਲ ਕੇ ਰਾਹੋਂ ਬੱਸ ਸਟੈਂਡ ਮੁਹੱਲਾ ਰੋਤਾ, ਸਬਜੀ ਮੰਡੀ, ਰੋਡ, ਮੁਹੱਲਾ ਤਾਜਪੁਰਾ, ਮੁਹੱਲਾ ਮਕਬਰਾ ਅਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਆ ਕੇ ਮਹੱਲਾ ਆਰਨਹਾਲੀ ਵਿਖੇ ਸੰਪੰਨ ਹੋਇਆ।