ਰਾਹੋਂ 'ਚ ਮਹਾਨ ਸੰਤ ਸੰਮੇਲਨ ਸ਼ਰਧਾ ਪੂਰਵਕ ਕਰਵਾਇਆ ਰਾਹੋਂ 'ਚ ਮਹਾਨ ਸੰਤ ਸੰਮੇਲਨ ਸ਼ਰਧਾ ਪੂਰਵਕ ਕਰਵਾਇਆ
Publish Date: Mon, 02 Nov 2026 03:34 PM (IST)
Updated Date: Mon, 02 Nov 2026 03:35 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਰਾਹੋਂ ਵੱਲੋਂ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਮਹਾਨ ਸੰਤ ਸੰਮੇਲਨ ਸ਼੍ਰੀ ਗੁਰਦੁਆਰਾ ਰਵਿਦਾਸ ਧਾਮ ਜਾਡਲਾ ਰੋਡ ਰਾਹੋਂ ਵਿਖੇ ਪਦਮ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ ਦੀ ਪ੍ਰਧਾਨਗੀ ਵਿੱਚ ਸ਼ਰਧਾ ਪੂਰਵਕ ਕਰਵਾਇਆ। ਇਸ ਸਮਾਗਮ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪਾਠ ਦੇ ਭੋਗ ਪਾਏ ਗਏ ਤੇ ਸ਼੍ਰੀ ਗੁਰੂ ਰਵਿਦਾਸ ਕੀਰਤਨੀ ਜੱਥਾ ਪਿੰਡ ਕੁੱਕੜਾਂ ਜਲੰਧਰ ਵਾਲਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂਆਂ ਦੇ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਦਾ ਪਹੁੰਚਣ ਤੇ ਬੀਐੱਸਪੀ ਦੇ ਹਲਕਾ ਵਿਧਾਇਕ ਨਛੱਤਰ ਪਾਲ ਨੇ ਮਹਾਰਾਜ ਜੀ ਨੂੰ ਵਸਤਰ ਦੇ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਆਏ ਹੋਏ ਸੰਤ ਲੇਖਰਾਜ, ਸੰਤ ਸੁਖਵਿੰਦਰ ਦਾਸ, ਸੰਤ ਪ੍ਰੀਤਮ ਦਾਸ, ਸੰਤ ਕ੍ਰਿਸ਼ਨ ਨਾਥ, ਸੰਤ ਹਰਵਿੰਦਰ ਦਾਸ, ਸਾਈ ਪਿੱਪਲ ਸ਼ਾਹ ਸੰਗਤਾਂ ਨਾਲ ਪ੍ਰਵਚਨ ਕੀਤੇ। ਇਸ ਮੌਕੇ ਤੇ ਹਲਕਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਦੇ ਦੱਸੇ ਹੋਏ ਰਾਹ ਤੇ ਚਲਦੇ ਹੋਏ ਹਮੇਸ਼ਾ ਹੀ ਗਰੀਬ ਤੇ ਦੁਖੀ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਏ ਪ੍ਰਮੁੱਖ ਸ਼ਖਸ਼ੀਅਤਾਂ ਤੇ ਸਹਿਯੋਗ ਦੇਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਚਾਹ ਪਕੌੜਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ ਅਤੇ ਸਾਰਾ ਦਿਨ ਲੰਗਰ ਚਲਾਇਆ ਦੇ ਇੰਸਪੈਕਟਰ ਹੈਰੀ ਬੋਪਾਰਾਏ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਮੀਤ ਪ੍ਰਧਾਨ ਮੋਹਨ ਲਾਲ, ਅਮਰਜੀਤ ਰੱਲ, ਜਨਕ ਰਾਜ, ਸਤਪਾਲ ਚੁੰਬਰ ਮੈਨੇਜਰ, ਕੌਸਲਰ ਬਿਮਲ ਕੁਮਾਰ, ਕੌਂਸਲਰ ਮਨਜੀਤ ਚੁੰਬਰ, ਸਰਬਜੀਤ ਸਿੰਘ ਜਾਫਰਪੁਰ, ਮੁਖਤਿਆਰ ਰਾਮ, ਅਮਰਜੀਤ ਸੂੰਢ, ਜਸਵੰਤ ਰਾਏ, ਸੋਢੀ ਰਾਮ, ਬਲਵੀਰ ਰਾਮ ਅਤੇ ਸੰਗਤਾਂ ਨੇ ਹਾਜਰੀ ਭਰੀ।