ਚਿੰਤਪੁਰਨੀ ਮੰਦਰ ’ਚ ਵਿਸ਼ਾਲ ਭਗਵਤੀ ਜਗਰਾਤਾ ਕਰਵਾਇਆ ਚਿੰਤਪੁਰਨੀ ਮੰਦਰ ਬੰਗਾ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
Publish Date: Sun, 20 Sep 2026 04:46 PM (IST)
Updated Date: Sun, 20 Sep 2026 04:47 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼ਹਿਰ ਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਮਾਤਾ ਚਿੰਤਪੁਰਨੀ ਮੰਦਰ ਆਦਰਸ਼ ਨਗਰ ਵਿਖੇ ਜੈ ਭੋਲੇ ਸ਼ੰਕਰ ਮਾਤਾ ਚਿੰਤਪੁਰਨੀ ਮੰਦਰ ਕਮੇਟੀ ਵੱਲੋਂ ਸਾਲਾਨਾ ਵਿਸ਼ਾਲ ਭਗਵਤੀ ਜਗਰਾਤਾ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਕਰਵਾਇਆ ਗਿਆ। ਮਾਂ ਦਾ ਸੁੰਦਰ ਅਤੇ ਵਿਸ਼ਾਲ ਭਵਨ ਦੇਖਣ ਯੋਗ ਸੀ। ਇਸ ਮੌਕੇ ਮਹੰਤ ਦੀਪਕ ਕਟਾਰੀਆ ਐਂਡ ਪਾਰਟੀ, ਸ਼੍ਰੀ ਬਾਲ ਦੁਰਗਾ ਭਜਨ ਮੰਡਲੀ ਮੱਖੂ ਵਾਲੇ, ਸੀਲਕੀ ਸ਼ਰਮਾ ਸ਼ਾਮਾ ਪਿਆਰੀ ਐਂਡ ਪਾਰਟੀ ਗੁਰਾਇਆ ਵੱਲੋਂ ਸੇਵਾਦਾਰ ਬਣਾ ਲੈ ਦਰਬਾਰ ਦਾ, ਤੇਰੇ ਮੰਦਰਾਂ ਤੇ ਰਹਾਂ ਝਾੜੂ ਮਾਰਦਾ, ਅਸੀਂ ਕੱਲ੍ਹ ਵੀ ਅੱਜ ਵੀ ਮਾਂ ਤੇਰੇ ਦਰ ਤੇ ਆਵਾਂਗੇ, ਮਾਏਂ ਨੀ ਮਾਏਂ ਮੇਰਾ ਦਿਲ ਕਰਦਾ ਤੇਰੇ ਮੰਦਰਾਂ ਤੇ ਰਾਤ ਗੁਜਾਰਾਂ, ਮੈਂ ਤੇਰੇ ਬਿਨ ਰਹਿ ਨੀ ਸਕਦਾ ਮਾਂ, ਮੈਨੂੰ ਤੇਰੀ ਆਦਤ ਪੈ ਗਈ ਏ, ਜੰਗਲ ਕੇ ਰਾਜਾ ਮੇਰੀ ਮਾਤਾ ਕੋ ਲੈ ਕਰ ਆ ਜਾਉ, ਐਸਾ ਡੰਮਰੂ ਬਜਾਇਆ ਭੋਲੇ ਨਾਥ ਨੇ ਸਾਰਾ ਕੈਲਾਸ਼ ਪਰਬਤ ਮਘਨ ਹੋ ਗਿਆ ਆਦਿ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਮਾਂ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ। ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਪੰਡਤ ਰਮੇਸ਼ਵਰ ਪ੍ਰਸ਼ਾਦ, ਰਕੇਸ਼ ਅਗਰਵਾਲ, ਪਰਮਜੀਤ ਸਿੰਘ ਰਾਏ, ਰਾਮ ਕ੍ਰਿਸ਼ਨ ਜੱਖੂ, ਸੁਦਰਸ਼ਨ ਭਾਰਦਵਾਜ, ਵਿਜੇ ਕੁਮਾਰ, ਤਰਸੇਮ ਲਾਲ ਡਾਬਰ, ਨਰੇਸ਼ ਕੁਮਾਰ ਸ਼ਰਮਾ, ਵਿਜੇ ਕੁਮਾਰ ਅਰੋੜਾ, ਵਿਜੇ ਸ਼ਰਮਾ, ਮਨਮਿੰਦਰ ਮੋਨੂੰ, ਹਰੀਸ਼ ਮੱਕੜ, ਕਰਨ ਅਗਰਵਾਲ, ਸੁਭਾਸ਼ ਗਿਰਧਰ, ਰਮੇਸ਼ ਅਗਰਵਾਲ, ਕ੍ਰਿਸ਼ਨ ਕੁਮਾਰ, ਸੁਨੀਲ ਕੁਮਾਰ ਗਾਬਾ, ਮੈਡਮ ਸੁਦੇਸ਼ ਸ਼ਰਮਾ ਭਾਜਪਾ ਆਗੂ, ਆਈਏਐਸ ਡਾ. ਧਰਮ ਪਾਲ ਖਮਾਚੋਂ, ਮੂਲਾ ਸਿੰਘ, ਡਾ. ਚੇਤਨ ਦੁਆ, ਡਾ. ਈਰਾ ਦੁਆ, ਮਨੀਸ਼ ਕੁਮਾਰ ਐਰੀ, ਮੋਨਾ ਸ਼ਰਮਾ, ਰਜਨੀ, ਮੋਨਿਕਾ ਸ਼ਰਮਾ, ਕਮਲੇਸ਼ ਰਾਣੀ, ਅੰਜੂ ਬਾਲਾ, ਨੇਹਾ, ਕਮਲਜੀਤ ਜੱਖੂ, ਰਣਜੀਤ ਰਾਏ, ਪ੍ਰੇਮ ਲਤਾ, ਇੰਦਰਾ ਰਾਣੀ, ਮਮਤਾ ਜੈਨ, ਬਬਿਤਾ ਸ਼ਰਮਾ, ਸੁਨੀਤਾ ਡਾਬਰ, ਰਾਜ ਕੁਮਾਰ, ਪਾਲ ਰਾਮ ਆਦਿ ਹਾਜ਼ਰ ਸਨ।