
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਯੂਰਪ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਰਪ ਦੇ ਦੇਸ਼ਾਂ ਸਲੋਵਾਕੀਆ, ਗ੍ਰੀਸ, ਇਟਲੀ ਵਰਗੇ ਮੁਲਕਾਂ ਵਿਚ ਜਾਣ ਦਾ ਬਹੁਤ ਵਧੀਆ ਮੌਕਾ ਹੈ। ਜੇਕਰ ਪਹਿਲਾਂ ਕਿਸੇ ਵੀ ਦੇਸ਼ ਬੇਸ਼ੱਕ ਯੂਰਪ ਦੀ ਹੀ ਰਿਫਿਊਜ਼ਲ ਲੱਗੀ ਹੋਵੇ ਤਾਂ ਵੀ ਅਪਲਾਈ ਕੀਤਾ ਜਾ ਸਕਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਜੇਕਰ ਪੜ੍ਹਾਈ ਨਹੀਂ ਕੀਤੀ ਮਤਲਬ ਈਸੀਆਰ ਪਾਸਪੋਰਟ ਹੈ ਤਾਂ ਵੀ ਯੂਰਪ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ। ਇਸ ਵੇਲੇ ਯੂਰਪ ਦੇ ਸਲੋਵਾਕੀਆ ਗ੍ਰੀਸ, ਇਟਲੀ, ਪੋਲੈਂਡ, ਸਪੇਨ ਵੱਖ-ਵੱਖ ਮੁਲਕਾਂ ਦੇ ਵਧੀਆ ਨਤੀਜੇ ਆ ਰਹੇ ਹਨ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਆਦਿ ਮੁਲਕਾਂ ਦੇ ਨਾਲ-ਨਾਲ ਯੂਰਪ ਦੇਸ਼ਾਂ ਵਿਚ ਪੜ੍ਹਾਈ ਕਰਨ ਅਤੇ ਸੈਟਲ ਹੋਣ ਦੀ ਮੰਗ ਵੀ ਵਧੀ ਹੈ। ਫਰਾਂਸ ਇਸ ਵੇਲੇ ਸਟੱਡੀ ਵੀਜ਼ਾ ਦੇ ਰਿਹਾ ਹੈ। ਉਹ ਵੀ ਬਹੁਤ ਘੱਟ ਸਮੇਂ ਵਿਚ ਜਿਨ੍ਹਾਂ ਦਾ 12ਵੀਂ ਤੋਂ ਬਾਅਦ 6 ਸਾਲ ਦਾ ਗੈਪ ਪੈ ਗਿਆ ਹੈ ਜਾਂ ਡਿਗਰੀ ਤੋਂ ਬਾਅਦ 8 ਤੋਂ 10 ਸਾਲ ਤੱਕ ਦਾ ਗੈਪ ਪੈ ਚੁੱਕਾ ਹੈ ਫਰਾਂਸ ਪੜ੍ਹਾਈ ਕਰਨ ਜਾ ਸਕਦੇ ਹਨ। ਜਿਸ ਵਿਚ 2 ਸਾਲ ਦੀ ਪੜ੍ਹਾਈ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਮਿਲੇਗਾ। ਉਨ੍ਹਾਂ ਕਿਹਾ ਕਿ ਫਰਾਂਸ ਯੂਰਪ ਸ਼ੈਨੇਗਨ ਦੇਸ਼ਾਂ ਦਾ ਹਿੱਸਾ ਹੈ। ਵੈਸੇ ਜਿਸ ਵੀ ਵਿਦਿਆਰਥੀ ਕੋਲ ਫਰਾਂਸ ਦਾ ਵੀਜ਼ਾ ਹੋਵੇਗਾ ਉਹ ਸ਼ੈਨੇਗਨ ਦੇ ਬਾਕੀ 29 ਮੁਲਕਾਂ ਵਿਚ ਜਾ ਸਕਦਾ ਹੈ ਅਤੇ ਸੈਟਲ ਹੋ ਸਕਦਾ ਹੈ। ਇਸ ਵਿਚ ਕੋਈ ਆਇਲਟਸ ਜਾਂ ਪੀਟੀਈ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਬਜਟ ਵੀ ਬਹੁਤ ਘੱਟ ਹੈ ਲਗਭਗ 7-8 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇਸ ਦੇ ਨਾਲ-ਨਾਲ ਫਿਨਲੈਂਡ, ਇਟਲੀ, ਗ੍ਰੀਸ ਹੋਰ ਬਹੁਤ ਯੂਰਪ ਦੇਸ਼ਾਂ ਵਿਚ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। ਫਿਨਲੈਂਡ ਵਿਚ ਵੀ ਬਿਨਾਂ ਆਇਲਟਸ ਤੋਂ ਅਤੇ ਆਪਣੇ ਸਪਾਊਜ਼ ਦੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ।