- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਵਿੰਦਰ ਸਿੰਘ ਦੀ ਸੇਵਾਮੁਕਤੀ ਤੇ ਸਮਾਗਮ ਕਰਵਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਹਰਵਿੰਦਰ ਸਿੰਘ ਪੁੱਤਰ ਸਵ. ਨੰਬਰਦਾਰ ਬਲਕਾਰ ਸਿੰਘ ਨੰਗਲ ਨੇ ਸਰਿਆਂਸ ਪੇਪਰ ਮਿੱਲ ਬਣਾ ਬੇਦਾਗ 38 ਸਾਲ ਸਰਵਿਸ ਕਰ ਕੇ ਰਿਟਾਇਰਮੈਂਟ ਮੌਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਣੇ ਗ੍ਰਹਿ ਪਿੰਡ ਨੰਗਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਕੀਰਤਨ ਕਰਵਾਇਆ। ਜਿਸ ਵਿਚ ਮਹਿੰਦਰ ਸਿੰਘ ਮਾਨ ਪਨਿਆਲੀ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਸਮੂਹ ਸੰਗਤ ਨੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਪਰਿਵਾਰਿਕ ਮੈਂਬਰ ਪਤਨੀ ਅਮਰਜੀਤ ਕੌਰ, ਛੋਟਾ ਵੀਰ ਗੁਰਦੇਵ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਬਿੰਦਰ ਸਿੰਘ, ਚਾਚਾ ਗੁਰਬਚਨ ਸਿੰਘ, ਸਵਰਨ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਸਰਿਆਂਸ ਪੇਪਰ ਮਿੱਲ੍ਹ ਤੋਂ ਸਕਿਓਰਿਟੀ ਮੁਲਾਜ਼ਮ ਮਲਕੀਤ ਸਿੰਘ, ਸੁਦੇਸ਼ ਰਾਜ ਭਰਥਲਾ, ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਕਸਾਣਾ, ਸੈਕਟਰੀ ਰਾਮ ਦੇਵ ਯਾਦਵ, ਜਰਨੈਲ ਸਿੰਘ, ਟੈਕਨੀਕਲ ਵਾਈਸ ਪ੍ਰੈਜ਼ੀਡੈਂਟ ਅਮਰਜੀਤ ਸਿੰਘ ਸਿੱਧੂ, ਮੈਨੇਜਰ ਗੁਰਪ੍ਰੀਤ ਸਿੰਘ, ਇਲੈਕਟਰੀਕਲ ਇੰਚਾਰਜ ਹਰਦੀਪ ਸਿੰਘ, ਬੌਇਲਰ ਇੰਚਾਰਜ ਬਿਵੇਕ ਪਾਠਕ, ਪਰਪਿੰਦਰ ਸਿੰਘ ਸੇਵਾਦਾਰ, ਸੇਵਾਮੁਕਤ ਗੁਰਮੇਜ ਸਿੰਘ, ਫੋਰਮੈਨ ਗੁਰਮੀਤ ਸਿੰਘ ਰੀਹਲ, ਚੰਨਣ ਸਿੰਘ ਰੀਹਲ, ਸੋਨੂੰ ਰੋਪੜ, ਸੋਹਣ ਜੱਟ ਅਤੇ ਪਰਿਵਾਰਕ ਰਿਸ਼ਤੇਦਾਰ, ਮਿੱਤਰ ਸੱਜਣ ਆਦਿ ਹਾਜ਼ਰ ਸਨ।