ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸਾਸ਼ਤਰੀ ਦੀ ਯਾਦ ’ਚ ਸਮਾਗਮ ਕਰਵਾਇਆ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸਾਸ਼ਤਰੀ ਦੀ ਯਾਦ 'ਚ ਸਮਾਗਮ ਕਰਵਾਇਆ
Publish Date: Sat, 03 Oct 2026 04:24 PM (IST)
Updated Date: Sat, 03 Oct 2026 04:26 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਦੇਸ਼ ਦੇ ਨਿਰਮਾਣ ’ਚ ਵੱਡਾ ਯੋਗਦਾਨ ਪਾਉਣ ਵਾਲੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸਾਸ਼ਤਰੀ ਦੇ ਜਨਮ ਦਿਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਜਿਸ ਦੌਰਾਨ ਬੁਲਾਰਿਆਂ ਨੇ ਇਨ੍ਹਾਂ ਕੌਮੀ ਨੇਤਾਵਾਂ ਦੇ ਸਮਰਪਿਤ ਜੀਵਨ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਅਤੇ ਉਨ੍ਹਾਂ ਦੀਆਂ ਲੋਕ ਸੇਵਾਵਾਂ ਨੂੰ ਯਾਦ ਕੀਤਾ। ਹਾਜ਼ਰੀਨ ਵੱਲੋਂ ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ਦੇ ਸਨਮੁੱਖ ਫੁੱਲ ਅਰਪਿਤ ਕੀਤੇ ਗਏ। ਬੰਗਾ ਦੇ ਸੀਨੀਅਰ ਕਾਂਗਰਸ ਆਗੂ ਅਤੇ ਪਾਰਟੀ ਦੇ ਐੱਸਸੀ ਡਿਪਾਰਟਮੈਂਟ ਦੇ ਸੂਬਾਈ ਮੈਂਬਰ ਡਾ. ਬਖਸ਼ੀਸ਼ ਸਿੰਘ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸਾਸ਼ਤਰੀ ਦੇ ਜੀਵਨ ਸਫ਼ਰ ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਜ਼ਾਦੀ ਅੰਦੋਲਨ ਅਤੇ ਦੇਸ਼ ਨੂੰ ਨਵੀਂ ਲੀਹ ਪ੍ਰਦਾਨ ਕਰਨ ਲਈ ਦੋਵਾਂ ਕੌਮੀ ਨੇਤਾਵਾਂ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਰਹੀ ਹੈ। ਉਨ੍ਹਾਂ।ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਨੇਤਾਵਾਂ ਦੇ ਮਿਸ਼ਨ ਤੇ ਚੱਲਦਿਆਂ ਲੋਕਾਂ ਅੰਦਰ ਲਾਮਬੰਦੀ ਕਰ ਰਹੀ ਹੈ। ਤਾਂ ਜੋ ਦੇਸ਼ ਅੰਦਰ ਕਿਸੇ ਕਿਸਮ ਦੀ ਅਸਥਿਰਤਾ ਦਾ ਮਾਹੌਲ ਬਣਨ ਤੋਂ ਰੋਕਿਆ ਜਾ ਸਕੇ। ਇਸ ਮੌਕੇ ਸਰਪੰਚ ਰਾਮ ਲੁਭਾਇਆ ਖਟਕੜ, ਸਾਬਕਾ ਕੌਂਸਲਰ ਅਰੁਣ ਘਈ, ਯੂਥ ਕਾਂਗਰਸ ਆਗੂ ਰਮੇਸ਼ ਕੁਮਾਰ ਅਟਾਰੀ, ਸਾਬਕਾ ਸੰਮਤੀ ਮੈਂਬਰ ਚਮਨ ਲਾਲ ਹੱਪੋਵਾਲ, ਨੰਬਰਦਾਰ ਕੇਹਰ ਸਿੰਘ, ਬੈਂਕ ਅਧਿਕਾਰੀ ਮਲਕੀਅਤ ਸਿੰਘ, ਮੁਲਾਜ਼ਮ ਆਗੂ ਪਵਿੱਤਰ ਕੁਮਾਰ, ਸਮਾਜ ਸੇਵੀ ਬਚਿੱਤਰ ਸਿੰਘ, ਡਾ. ਬਲਵੀਰ ਕੌਰ, ਬਿਮਲਾ ਦੇਵੀ, ਨਿਰਮਲਾ ਦੇਵੀ, ਜੀਤ ਕੌਰ, ਹਿੰਮਤ ਕੁਮਾਰੀ ਆਦਿ ਸ਼ਾਮਲ ਸਨ।