- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਾਂ ਦਾ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ। ਕੈਂਪ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੇ ਮੈਂਬਰਾਂ ਵੱਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਕੈਂਪ ਆਰੰਭਤਾ ਦੀ ਅਰਦਾਸ ਗੁਰੂ ਚਰਨਾਂ ਵਿਚ ਅਰਦਾਸ ਪੰਥ ਦੇ ਪ੍ਰਸਿੱਧ ਵਿਦਵਾਨ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਕੀਤੀ ਗਈ। ਇਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਐਨਆਰਆਈ ਬਲਵੀਰ ਸਿੰਘ ਢੇਸੀ, ਦੀਦਾਰ ਸਿੰਘ ਢੇਸੀ, ਤਰੁਨਜੀਤ ਸਿੰਘ ਢੇਸੀ ਯੂਕੇ ਅਲੀਪੁਰ ਵਾਲਿਆਂ ਵੱਲੋਂ ਸਾਂਝੇ ਰੂਪ ਵਿਚ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਮੌਜੂਦ ਸਨ। ਇਸ ਕੈਂਪ ਦੀ ਸਮੁੱਚੀ ਸੇਵਾ ਯੂਕੇ ਨਿਵਾਸੀ ਸੋਹਣ ਸਿੰਘ ਢੇਸੀ, ਮੋਹਣ ਸਿੰਘ ਢੇਸੀ, ਬਲਵੀਰ ਸਿੰਘ ਢੇਸੀ ਅਤੇ ਦੀਦਾਰ ਸਿੰਘ ਢੇਸੀ ਪਿੰਡ ਅਲੀਪੁਰ ਵਾਲਿਆਂ ਦੇ ਸਮੂਹ ਢੇਸੀ ਪਰਿਵਾਰ ਵੱਲੋਂ ਕੀਤੀ। ਸੁਸਾਇਟੀ ਦੇ ਮੁੱਖ ਸਰਪਰਸਤ ਗਿਆਨੀ ਸਰਬਜੀਤ ਸਿੰਘ ਅਤੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਸੁਸਾਇਟੀਂ ਪਿਛਲੇ 7 ਸਾਲਾਂ ਤੋਂ ਹੀ ਇਸ ਸਮੁੱਚੇ ਕੈਂਪ ਦੀ ਸੇਵਾ ਢੇਸੀ ਪਰਿਵਾਰ ਵੱਲੋਂ ਕਰਵਾਈ ਜਾਂਦੀ ਹੈ। ਜੋ ਕਿ ਬਹੁਤ ਸ਼ਲਾਘਾਯੋਗ ਕਾਰਜ ਹੈ।
ਇਸ ਮੌਕੇ ਬਲਵੀਰ ਸਿੰਘ ਅਲੀਪੁਰ ਨੇ ਕਿਹਾ ਕਿ ਸੁਸਾਇਟੀ ਨੂੰ ਅਪਰੇਸ਼ਨ ਕੈਂਪ ਦੇ ਸਮੁੱਚੇ ਖਰਚੇ ਤੋਂ ਇਲਾਵਾ ਮਹਾਨ ਕੀਰਤਨ ਦਰਬਾਰ ਅਤੇ ਹੋਰ ਸਮਾਜ ਸੇਵੀ ਕਾਰਜਾਂ ਲਈ ਵੱਖਰੇ ਤੌਰ ਤੇ ਸਹਾਇਤਾ ਰਾਸ਼ੀ ਵੀ ਭੇਂਟ ਕੀਤੀ। ਇਸ ਮੌਕੇ ਦੀਦਾਰ ਸਿੰਘ ਗਹੂੰਣ ਉਪ ਮੁੱਖ ਸੇਵਾਦਾਰ, ਡਾ. ਮਨਦੀਪ ਕੌਰ ਅਤੇ ਢੇਸੀ ਪਰਿਵਾਰ ਦੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸੁਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਮਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ 232 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਅਤੇ 65 ਦੇ ਕਰੀਬ ਮਰੀਜ ਅਪਰੇਸ਼ਨ ਯੋਗ ਪਾਏ ਗਏ। ਮਰੀਜਾਂ ਦੇ ਅਪਰੇਸ਼ਨ ਮਨਦੀਪ ਆਈ ਹਸਪਤਾਲ ਵਿਖੇ ਕੀਤੇ ਜਾਣਗੇ। ਇਸ ਮੌਕੇ ਸੇਵਾ ਮੁਕਤ ਐੱਸਪੀ ਸਵਿੰਦਰ ਸਿੰਘ ਯੂਕੇ ਤੋਂ ਵਿਸ਼ੇਸ਼ ਤੌਰ ’ਤੇ ਆਏ ਅਮਰਜੀਤ ਸਿੰਘ ਬਕਾਪੁਰ, ਸੁਸਾਇਟੀ ਸਰਪਰਸਤ ਉੱਤਮ ਸਿੰਘ ਸੇਠੀ, ਗੁਰਦੇਵ ਸਿੰਘ ਗਹੂੰਣ, ਜਗਦੀਪ ਸਿੰਘ ਕੈਸ਼ੀਅਰ, ਡਾ. ਭਗਵਾਨ ਸਿੰਘ, ਕੁਲਜੀਤ ਸਿੰਘ ਖਾਲਸਾ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਹਕੀਕਤ ਸਿੰਘ, ਇੰਦਰਜੀਤ ਸ਼ਰਮਾ, ਬਲਵਿੰਦਰ ਸਿੰਘ, ਬਾਬਾ ਗਿਆਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਗੁਰਚਰਨ ਸਿਘ ਪਾਬਲਾ, ਪਰਮਜੀਤ ਸਿੰਘ ਮੂਸਾਪੁਰ, ਰਾਮਪਾਲ ਰਾਏ, ਗੁਰਪਾਲ ਸਿੰਘ, ਮਨਮੋਹਨ ਸਿੰਘ ਕੰਵਲ, ਦਲਜੀਤ ਸਿੰਘ ਬਡਵਾਲ, ਸੋਹਣ ਸਿੰਘ ਉਸਤਾਦ, ਸੁਰਿੰਦਰ ਸਿੰਘ, ਸਾਹਿਲ, ਨਵਜੀਤ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ।