
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਫ਼ਤ ਬਲੱਡ ਗਰੁੱਪਿੰਗ ਟੈਸਟ ਕੈਂਪ ਲਗਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਐੱਸਜੀਐਚਜੀ ਖਾਲਸਾ ਹਾਈ ਸਕੂਲ ਬੰਗਾ ਵਿਖੇ ਮੁਫ਼ਤ ਬਲੱਡ ਗਰੁੱਪਿੰਗ ਅਤੇ ਐੱਚਬੀ ਟੈੱਸਟ ਕੈਂਪ ਲਗਾਇਆ। ਇਸ ਦੌਰਾਨ ਵਿਦਿਆਰਥੀਆਂ ਦੇ ਬਲੱਡ ਗਰੁੱਪ ਦੀ ਜਾਂਚ ਮੁਫ਼ਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬਲੱਡ ਗਰੁੱਪ ਦੀ ਜਾਣਕਾਰੀ ਦਰਜ ਕਰ ਕੇ ਰੱਖਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਬਲੱਡ ਗਰੁੱਪ ਕਾਰਡ ਵਿਚ ਹੋਮੋਗਲੋਬਿਨ ਦੀ ਮਾਤਰਾ ਲਿਖੀ। ਜਿਸ ਨਾਲ ਭਵਿੱਖ ਵਿਚ ਖ਼ੂਨਦਾਨੀ ਬਣਨ ਲਈ ਉਤਸ਼ਾਹ ਪੈਦਾ ਹੁੰਦਾ ਹੈ। ਪ੍ਰਿੰ. ਰਜਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਬਲੱਡ ਗਰੁੱਪ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਮੇਂ ਇਹ ਜਾਣਕਾਰੀ ਕਿਸੇ ਦੀ ਜ਼ਿੰਦਗੀ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਹ ਕੈਂਪ ਬਲੱਡ ਡੋਨਰ ਕੌਂਸਲ ਨਵਾਂਸ਼ਹਿਰ ਵੱਲੋਂ ਲਗਾਇਆ ਗਿਆ। ਕੈਂਪ ਵਿਚ ਲਗਭਗ 110 ਵਿਦਿਆਰਥੀਆਂ ਦਾ ਮੁਫ਼ਤ ਬਲੱਡ ਗਰੁੱਪ ਅਤੇ ਐੱਚਬੀ ਟੈਸਟ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਟੈੱਸਟ ਕਰਨ ਵਾਲੀ ਮੈਡੀਕਲ ਟੀਮ, ਜਿਸ ਵਿਚ ਜਤਿੰਦਰ ਸਿੰਘ, ਕੁਲਜੀਤ ਕੌਰ ਤੇ ਨੇਹਾ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।