ਪਿੰਡ ਹੈਡੋ ਬੇਟ ਵਿਖੇ ਵਿਕਾਸ ਕੰਮਾਂ ਦੀ ਲੱਗੀ ਝੜੀ : ਪੰਮਾ ਪਿੰਡ ਹੈਡੋ ਬੇਟ ਵਿਖੇ ਵਿਕਾਸ ਕੰਮਾਂ ਦੀ ਲੱਗੀ ਝੜੀ-ਪਵਨ ਕੁਮਾਰ ਪੰਮਾ
Publish Date: Thu, 19 Nov 2026 05:15 PM (IST)
Updated Date: Thu, 19 Nov 2026 05:16 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਬਲਾਕ ਸੰਮਤੀ ਚੋਣਾਂ ਲੜ ਚੁੱਕੇ ਪਵਨ ਕੁਮਾਰ ਪੰਮਾ ਅਤੇ ਅਮਰਜੀਤ ਸੋਨੂੰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਉਦੋਂ ਤੋਂ ਹੀ ਉਨ੍ਹਾਂ ਵੱਲੋਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਬੇਨਤੀ ਕੀਤੀ। ਜਿਸ ਤੇ ਕੰਮ ਕਰਦਿਆਂ ਹਲਕਾ ਵਿਧਾਇਕਾ ਵੱਲੋਂ ਪਹਿਲ ਦੇ ਅਧਾਰ ਤੇ ਪਿੰਡ ਹੈਡੋ ਬੇਟ ਦੇ ਕੰਮਾਂ ਨੂੰ ਬੜੀ ਤੇਜ਼ੀ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਦੀ ਇੱਕ ਮੇਨ ਗਲੀ ਦਾ ਕੰਮ ਰੁਕਿਆ ਹੋਇਆ ਸੀ।।ਜਿਸ ਨੂੰ ਪਹਿਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਹੋਇਆ ਸੀ।।ਹਲਕਾ ਵਿਧਾਇਕਾਂ ਨੇ ਪਹਿਲ ਦੇ ਅਧਾਰ ਤੇ ਇਸ ਗਲੀ ਲਈ ਸਪੈਸ਼ਲ ਗਰਾਂਟ ਦੇ ਕੇ ਇਸ ਗਲੀ ਨੂੰ ਬਣਵਾਇਆ। ਜਿਸ ਨਾਲ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ। ਉਨ੍ਹਾਂ ਵੱਲੋਂ ਜਿੱਥੇ ਪੰਜਾਬ ਸਰਕਾਰ ਦੁਆਰਾ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸਥਾਰ ਨਾਲ ਦੱਸਿਆ। ਉੱਥੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਸਾਡਾ ਪਿੰਡ ਦਿਨ ਪ੍ਰਤੀ ਦਿਨ ਤੇਜੀ ਨਾਲ ਤਰੱਕੀ ਦੀਆਂ ਲੀਹਾਂ ਤੇ ਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਗਿਆਨ ਚੰਦ, ਸਰਪੰਚ ਦਾਰਾ ਸਿੰਘ, ਪਵਨ ਕੁਮਾਰ ਪੰਮਾ ਅਤੇ ਅਮਰਜੀਤ ਸੋਨੂੰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਗਰਾਊਂਡ ਲੈਵਲ ਤੇ ਮਿਹਨਤ ਕਰਕੇ ਆਪ ਵਿਧਾਇਕਾ ਨੂੰ ਦੋਬਾਰਾ ਫਿਰ ਤੋਂ ਐਮਐਲ ਏ ਬਣਾ ਕੇ ਵਿਧਾਨ ਸਭਾ ਵਿਚ ਭੇਜਣਗੇ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਵਿਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਲਈ ਹਰ ਵਲੰਟੀਅਰ ਅਤੇ ਵਰਕਰ ਪੱਬਾਂ ਭਾਰ ਹਨ।