- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀਐੱਸ ਸਰਕਾਰੀ ਕਾਲਜ ਜਾਡਲਾ 'ਚ ਫਿਟਨੈੱਸ ਵਾਕ ਕਰਵਾਈ

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਦਿ ਐੱਨਐੱਸਐੱਸ ਯੂਨਿਟ ਵੱਲੋਂ ‘ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ’ ਮਿਸ਼ਨ ਅਤੇ ‘ਮੇਰੀ ਸਿਹਤ ਮੇਰਾ ਮਾਣ’ ਮੁਹਿੰਮ ਤਹਿਤ ਲਗਭਗ 5 ਕਿਲੋਮੀਟਰ ਦੀ ਫਿਟਨੈੱਸ ਵਾਕ ਕਰਵਾਈ। ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਫਿਟਨੈੱਸ ਵਾਕ ਦਾ ਉਦਘਾਟਨ ਕਾਲਜ ਇੰਚਾਰਜ ਡਾ. ਬਲਜੀਤ ਕੌਰ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਨਿਯਮਿਤ ਕਸਰਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਹ ਫਿਟਨੈੱਸ ਵਾਕ ਕਾਲਜ ਤੋਂ ਸ਼ੁਰੂ ਹੋ ਕੇ ਜਾਡਲਾ ਪਿੰਡ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਸੰਪੰਨ ਹੋਈ। ਵਿਦਿਆਰਥੀਆਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਨਿਯਮਿਤ ਕਸਰਤ ਕਰਨ ਲਈ ਜਾਗਰੂਕ ਕੀਤਾ। ਵਾਕ ਦੌਰਾਨ 'ਨਸ਼ਾ ਮੁਕਤ ਯੁਵਾ' ਅਤੇ ਸਿਹਤਮੰਦ ਸਮਾਜ ਦਾ ਸੰਦੇਸ਼ ਦਿੱਤਾ। ਇਹ ਪ੍ਰੋਗਰਾਮ ਕਾਲਜ ਪ੍ਰਿੰ. ਡਾ. ਸਵਿਤਾ ਗੁਪਤਾ ਦੀ ਯੋਗ ਅਗਵਾਈ ਹੇਠ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਐੱਨਐੱਸਐੱਸ ਯੂਨਿਟ ਦੇ ਸਟਾਫ ਮੈਂਬਰਾਂ ਸੋਨੀਆ, ਹਰਜਿੰਦਰਜੀਤ ਸਿੰਘ, ਨੇਹਾ ਰਾਣੀ, ਜਸਵਿੰਦਰ ਰਲ੍ਹ, ਪਰਮਜੀਤ ਕੌਰ ਅਤੇ ਦੀਪਕ ਨੇ ਵੀ ਵਿਦਿਆਰਥੀਆਂ ਨਾਲ ਵਾਕ ਵਿਚ ਭਾਗ ਲੈ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਵਿਦਿਆਰਥੀਆਂ ਨੇ 'ਸਿਹਤਮੰਦ ਯੁਵਾ-ਮਜ਼ਬੂਤ ਭਾਰਤ' ਅਤੇ 'ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ' ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਿਆ।