ਕਾਵਿ ਸੰਗ੍ਰਹਿ ‘ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ-ਵਟਾਂਦਰਾ ਕਰਵਾਇਆ ਹਉਕਾ ਸਾਹ ਨਹੀਂ ਹੁੰਦਾ 'ਤੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ
Publish Date: Sun, 13 Sep 2026 03:47 PM (IST)
Updated Date: Sun, 13 Sep 2026 03:50 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵੱਲੋਂ ਸਿੱਖ ਨੈਸ਼ਨਲ ਕਾਲਜ ਵਿਖੇ ਸ਼ਾਇਰ ਕਲਵਿੰਦਰ ਕੁੱਲਾ ਦੇ ਕਵਿਤਾ ਸੰਗ੍ਰਹਿ ‘ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਖੇਤੀਬਾੜੀ ਮਾਹਿਰ ਲੇਖਕ ਮਹਿੰਦਰ ਸਿੰਘ ਜਗਤਪੁਰ/ਦੁਸਾਂਝ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਬਖ਼ਸੀਸ ਸਿੰਘ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਪ੍ਰਿੰ. ਡਾ. ਇੰਦੂ ਰੱਤੀ, ਪ੍ਰੋ. ਬਲਜੀਤ ਸਿੰਘ ਬੱਲੀ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਪ੍ਰਿੰ. ਡਾ. ਹਰਭਜਨ ਸਿੰਘ ਕਰਨਾਣਾ (ਭਾਰਤ ਵਿਭੂਸ਼ਣ), ਡਾ. ਸੋਮਾ ਸਬਲੋਕ ਸ਼ੁਸ਼ੋਬਤ ਸਨ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਪ੍ਰਧਾਨ ਸੋਮਾ ਸਬਲੋਕ ਨੇ ਆਏ ਹੋਏ ਸਭ ਮਹਿਮਾਨਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਮੰਚ ਦੇ ਉਦੇਸ਼ ਪ੍ਰਤੀ ਅਤੇ ਪਿਛਲੇ ਸਮੇਂ ਵਿੱਚ ਕੀਤੀ ਕਾਰਗੁਜ਼ਾਰੀ ਦਾ ਵੇਰਵਾ ਸਾਂਝਾ ਕੀਤਾ। ਪ੍ਰਿੰ. ਡਾ. ਇੰਦੂ ਰੱਤੀ ਨੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਕਾਰਜ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀ ਬੋਲੀ ਤੇ ਮਾਣ ਕਰਨਾ ਚਾਹੀਦਾ ਹੈ। ਮੰਚ ਦੇ ਬੈਨਰ ਤੋਂ ਝਲਕਦੀ ਮਨੁੱਖਤਾ ਪੂਰਨ ਸੋਚ ਦੀ ਵਡਿਆਈ ਕੀਤੀ। ਇਸ ਸਮਾਗਮ ਵਿਚ ਪ੍ਰੋ. ਡਾ. ਸੋਨੀਆ ਦੇਵੀ ਮੁਕੇਰੀਆਂ ਵੱਲੋਂ ਕਿਤਾਬ ਤੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਸ਼ਾਇਰ ਦੀ ਕਾਵਿ ਕਿਰਤ ਅੰਦਰ ਵਿਸ਼ਿਆਂ ਦੀ ਵਿਭਿੰਨਤਾ ਹੈ, ਜ਼ਜ਼ਬੇ ਹਨ, ਰਿਸ਼ਤਿਆਂ ਦੀ ਮਹਿਕ ਨੂੰ ਬਰਕਰਾਰ ਰੱਖਣ ਦਾ ਹੋਕਾ ਹੈ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਤਾਕੀਦ ਹੈ। ਰੋਸ਼ਨ ਭਵਿੱਖ ਲਈ ਆਸਵੰਦ ਹੈ। ਇਸ ਕਾਵਿ ਕਿਰਤ ਵਿੱਚ ਮਾਨਵੀ ਜੀਵਨ ਦੇ ਸਭ ਤੋਂ ਖੂਬਸੂਰਤ ਸਰੋਕਾਰਾਂ ਦੀ ਗੱਲ ਕੀਤੀ ਗਈ ਹੈ। ਇਸ ਪਰਚੇ ਤੇ ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਰਜਨੀ ਸ਼ਰਮਾ, ਜਸਪ੍ਰੀਤ ਕੌਰ, ਸੁੱਖਮਨਵੀਰ ਸਿੰਘ ਨੇ ਚਰਚਾ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਨੁਕਤਿਆਂ ’ਤੇ ਚਰਚਾ ਕੀਤੀ। ਮਾਂ ਅਤੇ ਬਾਪ ਸਬੰਧੀ ਲਿਖੀਆਂ ਕਵਿਤਾਵਾਂ ਦਾ ਜ਼ਿਕਰ ਹਰ ਬੁਲਾਰੇ ਨੇ ਕੀਤਾ। ਨਵੇਂ ਵਰਤੇ ਗਏ ਬਿੰਬ ਵੀ ਚਰਚਾ ਦਾ ਹਿੱਸਾ ਬਣੇ। ਇਸ ਮੌਕੇ ਸ਼ਾਇਰ ਕੁਲਵਿੰਦਰ ਕੁੱਲਾ ਨੇ ਸਮੁੱਚੀ ਚਰਚਾ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਤਸੱਲੀ ਪ੍ਰਗਟਾਈ ਅਤੇ ਮੰਚ ਦਾ ਸਮਾਗਮ ਰਚਾਉਣ ਲਈ ਧੰਨਵਾਦ ਕੀਤਾ। ਸਮਾਪਤੀ ਤੇ ਪ੍ਰਿੰ. ਡਾ. ਹਰਭਜਨ ਸਿੰਘ ਕਰਨਾਣਾ (ਭਾਰਤ ਵਿਭੂਸ਼ਣ) ਨੇ ਸਾਰੇ ਮਹਿਮਾਨਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਬਾਖੂਬੀ ਨਿਭਾਈ ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰੋ. ਨਰਿੰਦਰਜੀਤ ਕੌਰ, ਆਕਾਸ਼ ਵਿਰਦੀ, ਮਨਜੀਤ ਸਿੰਘ ਮੁਕੇਰੀਆਂ, ਪ੍ਰੋ. ਤਜਿੰਦਰ ਸਿੰਘ, ਗ਼ਜ਼ਲਗੋ ਗੁਰਦੀਪ ਸੈਣੀ, ਗੁਰਨਾਮ ਬਾਵਾ ਨਾਵਲਕਾਰ, ਪ੍ਰੋ. ਜੀਟਨ ਕੌਰ, ਡਾ. ਸੁਨਿਧੀ ਮਿਗਲਾਨੀ, ਸੁਰਿੰਦਰ ਕਰਮ, ਸੁਰੇਸ਼ ਚੌਹਾਨ, ਬਲਵੀਰ ਕੌਰ ਬੱਬੂ ਸੈਣੀ, ਪ੍ਰੋ. ਅਲਕਾ, ਪ੍ਰੋ. ਹਰਪਾਲ ਕੌਰ, ਪ੍ਰੋ. ਪੂਜਾ, ਡਾ. ਗੁਰਵਿੰਦਰ ਸਿੰਘ, ਮਨਪ੍ਰੀਤ ਕੌਰ, ਡਾ. ਰਵਿੰਦਰ ਕੌਰ, ਡਾ. ਜੋਤੀ ਪ੍ਰਕਾਸ਼, ਡਾ. ਵਿਪਨ, ਡਾ. ਕਮਲਜੀਤ ਕੌਰ, ਪ੍ਰੋ. ਰੂਬੀ, ਦੀਪ ਜਗਤਪੁਰੀ, ਰਣਜੀਤ ਪੋਸੀ, ਮਾਸਟਰ ਸੁੱਚਾ ਰਾਮ, ਅਮਰਜੀਤ ਅਮਰੀ (ਪਾਲ ਕਦੀਮ), ਵਿਨੇ ਸ਼ਰਮਾ, ਸ਼ਿੰਗਾਰਾ ਲੰਗੇਰੀ, ਤਲਵਿੰਦਰ, ਦੀਪ ਕਲੇਰ ਆਦਿ ਨੇ ਸ਼ਮੂਲੀਅਤ ਕੀਤੀ।