ਡਾ. ਬਖਸ਼ੀਸ਼ ਸਿੰਘ ਦੀ ਅਗਵਾਈ 'ਚ ਕਾਫ਼ਲਾ ਸੰਗਰੂਰ ਰਵਾਨਾ ਬੰਗਾ ਤੋਂ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਦੀ ਅਗਵਾਈ 'ਚ ਕਾਫ਼ਲਾ ਸੰਗਰੂਰ ਰਵਾਨਾ
Publish Date: Wed, 04 Nov 2026 04:56 PM (IST)
Updated Date: Wed, 04 Nov 2026 04:59 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਹਲਕੇ ਦੀਆਂ ਵੱਖ-ਵੱਖ ਥਾਵਾਂ ਤੋਂ ਹੀਉਂ ਰੋਡ ਤੇ ਪੁੱਜੇ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਸੰਗਰੂਰ ਰੈਲੀ ਲਈ ਰਵਾਨਾ ਹੋਇਆ। ਇਸ ਕਾਫਲੇ ਵਿਚ ਮਹਿਲਾਵਾਂ ਵੀ ਭਾਰੀ ਗਿਣਤੀ ਵਿਚ ਸ਼ਾਮਲ ਸਨ। ਉਨ੍ਹਾਂ ਕਾਂਗਰਸ ਦੇ ਹੱਕ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਨਾਅਰੇ ਬੁਲੰਦ ਕੀਤੇ।।ਕਾਫ਼ਲੇ ਦੀ ਅਗਵਾਈ ਇੱਥੋਂ ਦੇ ਸੀਨੀਅਰ ਕਾਂਗਰਸ ਆਗੂ ਅਤੇ ਟਿਕਟ ਦੇ ਦਾਅਵੇਦਾਰ ਡਾ. ਬਖਸ਼ੀਸ਼ ਸਿੰਘ ਵੱਲੋਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਵੱਡੇ ਪੱਧਰ ਤੇ ਮਜ਼ਬੂਤੀ ਨਾਲ ਅੱਗੇ ਆ ਰਹੀ ਹੈ ਜੋ ਕਿ ਕਾਂਗਰਸ ਦੇ ਰੂਪ ਵਿਚ ਅਗਲੀ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।।ਉਨ੍ਹਾਂ ਕਿਹਾ ਕਿ ਇਸ ਮੌਕੇ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਦਾ ਸੁਨੇਹਾ ਸੱਤਾ ਤਬਦੀਲੀ ਦਾ ਹੋਕਾ ਸਾਬਤ ਹੋਵੇਗਾ। ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਅੱਜ ਦੀ ਰੈਲੀ ਵਿਚ ਵਿਧਾਨ ਸਭਾ ਹਲਕਾ ਬੰਗਾ ਦਾ ਭਰਵਾਂ ਸਹਿਯੋਗ ਕਰਨ ਨੂੰ ਯਕੀਨੀ ਬਣਾ ਰਹੇ ਹਨ। ਜਿਸ ਤਹਿਤ ਉਨ੍ਹਾਂ ਦੇ ਸੱਦੇ ਤੇ ਇਲਾਕੇ ਦੇ ਪਾਰਟੀ ਵਰਕਰ ਇਸ ਕਾਫਲੇ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਹਲਕੇ ਅੰਦਰ ਸਚਾਈ ਦੀ ਹੋਂਦ ਲਈ ਲੜਾਈ ਲੜ ਰਹੇ ਹਨ ਤਾਂ ਕਿ ਪਾਰਟੀ ਦੇ ਟਕਸਾਲੀ ਵਰਕਰਾਂ ਦਾ ਬਣਦਾ ਮਾਣ ਸਤਿਕਾਰ ਹੋ ਸਕੇ।