- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਸਮੂਹਿਕ ਕੰਨਿਆਦਾਨ ਵਿਆਹ ਸਮਾਗਮ ਕਰਵਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ੍ਰੀ ਸਨਾਤਨ ਧਰਮ ਮਾਤਾ ਸ਼ੀਤਲਾ ਮੰਦਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਆਪਣੀ ਕਮੇਟੀ ਦੇ ਪ੍ਰਧਾਨ ਬਾਬਾ ਦਵਿੰਦਰ ਕੋੜਾ ਦੀ ਯੋਗ ਅਗਵਾਈ ਹੇਠ ਸਰਵ ਹਿੱਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਬੰਗਾ ਦੇ ਵਿਸ਼ੇਸ਼ ਸਹਿਯੋਗ ਸਦਕਾ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਾਲਾਨਾ ਸਮੂਹਿਕ ਕੰਨਿਆ ਦਾਨ ਵਿਆਹ ਸਮਾਗਮ ਹੀਉਂ ਰੋਡ ਤੇ ਸਥਿਤ ਸਥਾਨਕ ਸ਼੍ਰੀ ਸਨਾਤਨ ਧਰਮ ਮਾਤਾ ਸ਼ੀਤਲਾ ਮੰਦਿਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ ਅਤੇ ਉਨ੍ਹਾਂ ਨੂੰ ਵਿਆਹ ਦਾ ਸਾਰਾ ਜ਼ਰੂਰਤ ਦਾ ਸਮਾਨ ਦਿੱਤਾ। ਲੜਕੀਆਂ ਦੇ ਵਿਆਹ ਵਿਚ ਬਾਬਾ ਦਵਿੰਦਰ ਕੌੜਾ ਨੇ ਪੱਲਾ ਫੜਾਉਣ ਦੀ ਰਸਮ ਨਿਭਾਈ ਅਤੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬਰਾਤੀਆਂ ਦੀ ਆਉ ਭਗਤ ਦਾ ਪੂਰਾ ਪ੍ਰਬੰਧ ਕੀਤਾ। ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਡਾ ਸਤਵਿੰਦਰ ਪਾਲ ਸਿੰਘ ਬਿੱਟੂ, ਸੀਨੀਅਰ ਕਾਂਗਰਸੀ ਆਗੂ ਮੀਨਾ ਸੂੰਢ, ਕਾਂਗਰਸੀ ਆਗੂ ਡਾ. ਬਖਸ਼ੀਸ਼ ਸਿੰਘ ਅਤੇ ਰਿਟਾਇਰਡ ਐੱਸਪੀ ਪਰਮਜੀਤ ਸਿੰਘ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪੁੱਜੇ। ਪ੍ਰਬੰਧਕਾਂ ਵੱਲੋਂ ਬੱਚੀਆਂ ਨੂੰ ਬੌਕਸ ਬੈੱਡ, ਸੋਫਾ ਸੈੱਟ, ਅਲਮਾਰੀ, ਸਿਲਾਈ ਮਸ਼ੀਨ, ਪੱਖੇ, ਬਿਸਤਰੇ, ਸੂਟ, ਭਾਂਡੇ, ਗੁੱਟ ਘੜੀਆਂ ਅਤੇ ਹੋਰ ਘਰੇਲੂ ਸਮਾਨ ਦਿੱਤਾ।