- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕੇ ਆਰੀਆ ਕਾਲਜ 'ਚ ਵੋਟ ਬਣਾਉਣ ਸੰਬੰਧੀ ਕੈਂਪ ਲਗਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਕਾਲਜ ਦੇ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ’ਚ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਅਤੇ ਆਪਣੀ ਵੋਟ ਬਣਾਉਣ ਲਈ ਕੈਂਪ ਲਗਾਇਆ ਗਿਆ। ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰ. ਡਾ. ਪੁਨੀਤ ਅਨੇਜਾ ਨੇ ਬੇਹਤਰ ਸਮਾਜ ਦੀ ਸਿਰਜਣਾ ਵਿਚ ਹਰ ਵੋਟਰ ਦੇ ਰੋਲ ਬਾਰੇ ਆਪਣੇ ਵਿਚਾਰ ਰੱਖੇ। ਇਸ ਉਪਰੰਤ ਕਾਲਜ ਦੇ ਨੋਡਲ ਅਫ਼ਸਰ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜਿਸ ਵਿਦਿਆਰਥੀ ਦੀ ਉਮਰ ਪਹਿਲੀ ਅਕਤੂਬਰ 2026 ਨੂੰ 18 ਸਾਲ ਜਾਂ ਉਸ ਤੋਂ ਵੱਧ ਹੈ, ਉਹ ਆਪਣੀ ਵੋਟ ਕਿਵੇਂ ਬਣਾ ਸਕਦਾ ਹੈ। ਇਸ ਮੌਕੇ ’ਤੇ ਵੋਟਰ ਹੈਲਪਲਾਈਨ ਐਪ ਰਾਹੀਂ 21 ਵਿਦਿਆਰਥੀਆਂ ਦੇ 6 ਨੰਬਰ ਫਾਰਮ ਭਰ ਕੇ ਨਵੀਂ ਵੋਟ ਬਣਾਉਣ ਲਈ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਵੋਟ ਬਣਾਉਣ ਲਈ ਆਪਣੇ-ਆਪਣੇ ਬੀਐਲਓ ਨਾਲ ਸੰਪਰਕ ਕਰਨ ਲਈ ਵੀ ਕਿਹਾ ਤਾਂ ਜੋ ਕੋਈ ਵੀ ਵਿਦਿਆਰਥੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਇਸ ਵਿਸ਼ੇਸ਼ ਮੌਕੇ ਡਾ. ਵਿਨੈ ਸੋਫਤ, ਪ੍ਰੋ. ਕੇਵਲ ਕ੍ਰਿਸ਼ਨ, ਡਾ. ਰਜਿੰਦਰ ਗੁਪਤਾ ਤੋਂ ਇਲਾਵਾ ਕਾਲਜ ਸੁਪਰਡੈਂਟ ਸ਼੍ਰੀਕਾਂਤ ਪਾਠਕ ਵੀ ਹਾਜ਼ਰ ਸਨ। ਕੈਂਪ ਦੇ ਅਖੀਰ ਵਿਚ ਨੋਡਲ ਅਧਿਕਾਰੀ ਡਾ. ਜਸਵੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।