ਕਾਂਗਰਸ ਲਿਆਓ ਪੰਜਾਬ ਬਚਾਓ ਲੋਕ ਮਿਲਣੀ ਭਰਥਲਾ ’ਚ ਹੋਈ ਕਾਂਗਰਸ ਲਿਆਉ ਪੰਜਾਬ ਬਚਾਓ ਲੋਕ ਮਿਲਣੀ ਭਰਥਲਾ ਵਿਖੇ ਹੋਈ
Publish Date: Sun, 13 Sep 2026 03:41 PM (IST)
Updated Date: Sun, 13 Sep 2026 03:44 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਭਰਥਲਾ ਦੇ ਸਾਬਕਾ ਚੇਅਰਮੈਨ ਧਰਮਪਾਲ ਭਰਥਲਾ ਦੇ ਘਰ ਸਾਬਕਾ ਵਿਧਾਇਕ ਦਰਸ਼ਨ ਨਾਲ ਮੰਗੂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ ਦੀ ਅਗਵਾਈ ਹੇਠ ਲੋਕ ਮਿਲਣੀ ਹੋਈ। ਸਮੂਹ ਪਿੰਡ ਵਾਸੀ ਅਤੇ ਇਲਾਕਾ ਵਾਸੀਆਂ ਵੱਲੋਂ ਸੀਨੀਅਰ ਆਗੂਆਂ ਦਾ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਅਜੇ ਮੰਗੂਪੁਰ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਵਿਚ ਅਸਮਰਥ ਰਹੀ ਹੈ। ਨਸ਼ਾ ਦਿਨੋਂ ਦਿਨ ਵੱਧ ਰਿਹਾ ਹੈ ਆਏ ਦਿਨ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਤੇ ਵੀ ਸਰਕਾਰ ਵੱਲੋਂ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਹੈ। ਮਹਿੰਗਾਈ ਨੇ ਗਰੀਬ ਲੋਕਾਂ ਦਾ ਲੱਕ ਤੋੜ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਵੀ ਸਮੂਹ ਵਰਕਰਾਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ ਅਪੀਲ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਧਰਮਪਾਲ ਭਰਥਲਾ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਅਹੁਦੇਦਾਰ ਵਰਕਰਾਂ ਅਤੇ ਸੀਨੀਅਰ ਨੇਤਾਵਾਂ ਦਾ ਇਸ ਲੋਕ ਮਿਲਣੀ ਵਿਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਚਾਹ ਮਠਿਆਈ ਅਤੇ ਕੋਲਡ ਡਰਿੰਕ ਦਾ ਵਧੀਆ ਪ੍ਰਬੰਧ ਚੇਅਰਮੈਨ ਧਰਮਪਾਲ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇਸ ਮੌਕੇ ਹਾਜ਼ਰ ਪਤਵੰਤੇ ਸੱਜਣ ਪਾਰਟੀ ਵਰਕਰ ਬਾਬਾ ਕੁਲਦੀਪ ਸਿੰਘ ਮੰਢਿਆਣੀ, ਸਾਬਕਾ ਸਰਪੰਚ ਬਿੰਦਰ ਉਧਨੋਵਾਲ, ਮਹਿੰਦਰ ਪਾਲ ਉਧਨੋਵਾਲ, ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ, ਅਵਤਾਰ ਤਾਰੀ ਸਾਬਕਾ ਸਰਪੰਚ ਬਛੂਆਂ, ਮਹਿੰਦਰ ਪਾਲ ਬਲਾਕ ਸੰਮਤੀ ਮੈਂਬਰ ਭਰਥਲਾ, ਕੈਪਟਨ ਲਖਵੀਰ ਸਿੰਘ, ਫੌਜੀ ਸੁਰਜੀਤ ਸਿੰਘ ਪਵਾਰ, ਜਸਵੀਰ ਸਿੰਘ ਬਿਟੂ ਭਰਥਲਾ, ਸਾਬਕਾ ਸਰਪੰਚ ਹਰਮੇਸ਼ ਲਾਲ ਕਿਸ਼ਨਪੁਰ, ਦੀਪਾ ਸਾਬਕਾ ਸਰਪੰਚ ਨਿੱਘੀ ਖੁਰਦ, ਮੋਹਣ ਲਾਲ ਸੰਧੂ ਸਾਬਕਾ ਸਰਪੰਚ ਮੁਤੋਂ, ਦੇਸ਼ ਰਾਜ ਹੱਕਲਾ ਮੰਡੇਰਾ, ਸਰਪੰਚ ਬਲਵੀਰ ਸਿੰਘ ਬਿਲਾ ਧੌਲ, ਦਿਨੇਸ਼ ਕੁਮਾਰ, ਨਰੇਸ਼ ਚੇਚੀ ਐੱਮਸੀ, ਪਾਨੀ ਕੁਮਾਰ ਐੱਮਸੀ, ਕੁਲਵਿੰਦਰ ਮੰਡ, ਸਰਪੰਚ ਜੋਰਾ ਸਿੰਘ, ਬਾਬਾ ਦੀਦਾਰ ਸਿੰਘ ਦਾਰੀ ਕਿਸ਼ਨਪੁਰ, ਹਰਜੀਤ ਸਿੰਘ ਜਾਡਲੀ ਸਾਬਕਾ ਚੇਅਰਮੈਨ ਮੰਡੀ ਬੋਰਡ ਅਤੇ ਚੇਅਰਮੈਨ ਕੋ ਆਪ੍ਰੇਟਿਵ ਸੁਸਾਇਟੀ ਨਵਾਂਸ਼ਹਿਰ, ਨੂਰਦੀਨ ਮੈਂਬਰ ਪੰਚਾਇਤ ਭਰਥਲਾ, ਸਾਦਕ ਕਿਸ਼ਨਪੁਰ, ਤਰਲੋਚਨ ਸਿੰਘ ਰੱਕੜ, ਅਜੈਬ ਸਿੰਘ ਜੈਬਾ, ਫਤਿਹ ਸਿੰਘ, ਮਦਨ ਲਾਲ ਪਨਿਆਲੀ, ਜਤਿੰਦਰ ਸਿੰਘ ਸਾਬਕਾ ਸਰਪੰਚ ਜਮੀਤਗੜ੍ਹ, ਸਰਦਾਰਾ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਸਰਪੰਚ ਰਾਏਪੁਰ, ਗੁਰਮੁਖ ਸਿੰਘ ਸਾਬਕਾ ਸਰਪੰਚ ਭੱਲਾ ਬੇਟ, ਦੇਵਰਾਜ ਸਾਬਕਾ ਸਰਪੰਚ ਭੱਲਾ ਬੇਟ, ਸੁਰਜੀਤ ਸਿੰਘ ਜੀਤੀ ਜਗਤੇਵਾਲ ਅਤੇ ਸਮੂਹ ਪਿੰਡ ਵਾਸੀ ਮੌਕੇ ਤੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਅਖੀਰ ਵਿਚ ਚੇਅਰਮੈਨ ਧਰਮ ਪਾਲ, ਪ੍ਰਧਾਨ ਸੁਦੇਸ਼ ਪਵਾਰ ਅਤੇ ਯੂਥ ਕਾਂਗਰਸ ਸਰਗਰਮ ਵਰਕਰ ਪ੍ਰਿੰਸ ਪਵਾਰ ਨੇ ਸਾਂਝੇ ਤੌਰ ਤੇ ਆਏ ਹੋਏ ਸਮੂਹ ਪਾਰਟੀ ਵਰਕਰਾਂ ਅਤੇ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ।