ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਨੂੰ ਸਮਰਪਿਤ ਖ਼ੂਨਦਾਨ ਕੈਂਪ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
Publish Date: Mon, 28 Sep 2026 04:07 PM (IST)
Updated Date: Tue, 29 Sep 2026 04:01 AM (IST)
ਰਮਨਜੀਤ ਪੀਸੀਐੱਸ ਸਹਾਇਕ ਕਮਿਸ਼ਨਰ ਜਨਰਲ ਨੇ ਕੀਤਾ ਖ਼ੂਨਦਾਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਡੀਸੀ ਬਲੱਡ ਸੈਂਟਰ ਵਿਖੇ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ। ਇਸ ਵਿਚ 15 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦੌਰਾਨ ਖਾਸ ਤੌਰ ਤੇ ਪੁੱਜੇ ਰਮਨਜੀਤ ਪੀਸੀਐੱਸ ਸਹਾਇਕ ਕਮਿਸ਼ਨਰ ਜਨਰਲ ਨੇ ਵੀ ਆਪ ਖ਼ੂਨਦਾਨ ਕੀਤਾ। ਉਨ੍ਹਾਂ ਆਖਿਆ ਕਿ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਨ ਤੇ ਖ਼ੂਨਦਾਨ ਕਰਕੇ ਉਨ੍ਹਾਂ ਨੂੰ ਸਕੂਨ ਤੇ ਊਰਜ਼ਾ ਪ੍ਰਾਪਤ ਹੋਈ ਹੈ। ਉਨ੍ਹਾਂ ਆਖਿਆ ਕਿ ਰੋਜ਼ਾਨਾ ਦੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇਹ ਨੇਕ ਕਾਰਜ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 4 ਮਹੀਨੇ ਪਹਿਲਾਂ ਜ਼ਿਲ੍ਹੇ ਵਿਚ ਆਪਣੀ ਡਿਊਟੀ ਸੰਭਾਲਣ ਵਾਲੇ ਦਿਨ ਵੀ ਉਨ੍ਹਾਂ ਖ਼ੂਨਦਾਨ ਕੀਤਾ ਸੀ। ਕੈਂਪ ਦੌਰਾਨ ਅਮਰਜੀਤ ਸਿੰਘ ਮਹਿਮੂਦਪੁਰ, ਸਾਹਿਲ ਰੁੜਕੀ ਖਾਸ ਤੇ ਬਲਜੀਤ ਸਿੰਘ ਦਿਆਲਪੁਰ ਨੇ ਵੀ ਖ਼ੂਨਦਾਨ ਕੀਤਾ। ਡਾ. ਅਜੇ ਬੱਗਾ ਦੀ ਅਗਵਾਈ ਵਿਚ ਤਕਨੀਕੀ ਸਟਾਫ ਨੇ ਖ਼ੂਨਦਾਨੀਆਂ ਤੋਂ ਖ਼ੂਨ ਪ੍ਰਾਪਤ ਕੀਤਾ। ਖ਼ੂਨਦਾਨ ਕਰਨ ਤੋਂ ਪਹਿਲਾਂ ਰਮਨਜੀਤ ਪੀਸੀਐੱਸ, ਐੱਸਕੇ ਸਰੀਨ, ਜੀਐੱਸ ਤੂਰ, ਜੇਐੱਸ ਗਿੱਦਾ, ਪ੍ਰਵੇਸ਼ ਕੁਮਾਰ ਤੇ ਮੈਨੇਜਰ ਮਨਮੀਤ ਸਿੰਘ ਤੇ ਸਟਾਫ ਨੇ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੀ ਤਸਵੀਰ ਸਾਹਮਣੇ ਸ਼ਮ੍ਹਾਂ ਰੌਸ਼ਨ ਕੀਤੀ ਅਤੇ ਫੁੱਲਾਂ ਦੀਆਂ ਪੰਖੜੀਆਂ ਅਰਪਿਤ ਕੀਤੀਆਂ। ਇਸ ਮੌਕੇ ਲੱਡੂ ਵੀ ਵੰਡੇ ਗਏ।