- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਘਨੱਈਆ ਜੀ ਦੇ ਮਲ੍ਹਮ ਪੱਟੀ ਦਿਵਸ ਤੇ ਖ਼ੂਨਦਾਨ ਕੈਂਪ ਲਗਾਇਆ

ਸਟਾਫ ਰਿਪਰੋਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਮੁਬਾਰਕਪੁਰ ਦੇ ਗੁਰਦਵਾਰਾ ਸ੍ਰੀ ਆਨੰਦਸਰ ਸਾਹਿਬ ਵਿਖੇ ਭਾਈ ਘਨੱਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖ਼ੂਨਦਾਨ ਕੈਂਪ ਲਗਾਇਆ। ਜਿਸ ਦੌਰਾਨ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾ. ਅਜੇ ਬੱਗਾ ਦੀ ਅਗਵਾਈ ਵਿਚ ਤਕਨੀਕੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ 25 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਜੋਗਾ ਸਿੰਘ ਸਾਧੜਾ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਾਸਤੇ ਪਿੰਡ ਦੀ ਸੰਗਤ ਤੇ ਇਲਾਕੇ ਦੇ ਸਮਾਜ ਸੇਵਕਾਂ ਨੇ ਸਹਿਯੋਗ ਦਿੱਤਾ ਹੈ। ਇਸ ਸਮੇਂ ਗੁਰਿੰਦਰ ਸਿੰਘ ਤੂਰ, ਜੇਐੱਸ ਗਿੱਦਾ, ਦਰਸ਼ਨ ਸਿੰਘ ਮੱਟੂ, ਡਾ. ਅਜੇ ਬੱਗਾ ਵੱਲੋਂ ਭਾਈ ਘਨੱਈਆ ਜੀ ਦੀ ਇਤਿਹਾਸਕ ਸੇਵਾ ਦਾ ਜਿਕਰ ਕੀਤਾ। ਇਸ ਮੌਕੇ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਰਾਵਲ ਸਿੰਘ, ਐਡਵੋਕੇਟ ਐੱਸਕੇ ਸੂਰੀ, ਗੁਰਿੰਦਰ ਸਿੰਘ ਤੂਰ, ਦਰਸ਼ਨ ਸਿੰਘ ਮੱਟੂ, ਭੁਪਿੰਦਰ ਸਿੰਘ ਰਾਣਾ, ਗੁਰਪ੍ਰੀਤ ਸਾਧਪੁਰੀ, ਚਰਨਜੀਤ ਸਿੰਘ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਦੇਸ ਰਾਜ ਬਾਲੀ, ਇੰਦਰਜੀਤ ਸਿੰਘ, ਡਾ. ਬਿੱਕਰ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਡਾ. ਅਵਤਾਰ ਸਿੰਘ ਦੇਨੋਵਾਲ, ਜਸਵਿੰਦਰ ਸਿੰਘ ਕਾਹਮਾ, ਪ੍ਰਦੀਪ ਰਾਣੇਵਾਲ ਟੱਪਰੀਆਂ, ਜਗਤਾਰ ਸਿੰਘ ਮਹਿੰਦੀਪੁਰ, ਐਡਵੋਕੇਟ ਗੌਰਵ ਸਰੀਨ, ਸੁਮੀਤ ਗਿੱਲ ਤੇ ਬੀਡੀਸੀ ਨਵਾਂਸ਼ਹਿਰ ਦਾ ਸਟਾਫ ਹਾਜ਼ਰ ਸਨ।