- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਲੋਹਟ 'ਚ ਖ਼ੂਨਦਾਨ ਕੈਂਪ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ
ਕਾਠਗੜ੍ਹ : ਪਿੰਡ ਲੋਹਟ ਦੇ ਸ਼੍ਰੀ ਦੁਰਗਾ ਮੰਦਰ ਵਿਚ ਸਵੈ ਇੱਛੁਕ ਖ਼ੂਨਦਾਨ ਅਤੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਭਗਤ ਗਿਆਨ ਚੰਦ ਨੇ ਦੱਸਿਆ ਕਿ ਇਹ ਕੈਂਪ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪਰਮਾਰ ਹਸਪਤਾਲ ਰੋਪੜ ਵੱਲੋਂ ਅੱਖਾਂ ਦੇ ਮਾਹਿਰ ਡਾ. ਨਮਰਤਾ ਪਰਮਾਰ ਦੀ ਦੇਖ-ਰੇਖ ਹੇਠ ਅੱਖਾਂ ਦੀ ਹਰੇਕ ਬੀਮਾਰੀ ਦੇ ਇਲਾਜ ਦਾ ਮੁਫ਼ਤ ਮੈਡੀਕਲ ਜਾਂਚ ਕੈਪ ਸਵੇਰੇ 9ਵਜੇ ਤੋਂ ਬਾਅਦ ਦੁਪਹਿਰ 5 ਵਜੇ ਤੱਕ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਲਗਾਇਆ ਗਿਆ ਹੈ। ਸ਼ਾਮ 5 ਵਜੇ ਤੱਕ ਲਗਭਗ 850 ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ। ਜਿਸ ਵਿਚ 250 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ। 150 ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ਼ ਰੋਪੜ ਪਰਮਾਰ ਹਸਪਤਾਲ ਵਿਚ ਮੁਫ਼ਤ ਪਾਏ ਜਾਣਗੇ ਅਤੇ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ਼ ਪਾਉਣੇ ਹਨ। ਉਨ੍ਹਾਂ ਨੂੰ ਤਾਰੀਖਾਂ ਦਿੱਤੀਆਂ ਗਈਆਂ। ਜਿਸ ਵਿਚ ਇਹ ਮਰੀਜ਼ ਸ੍ਰੀ ਦੁਰਗਾ ਮੰਦਰ ਲੋਹਟ ਤੱਕ ਆਪਣੇ ਸਾਧਨ ਰਾਹੀਂ ਆਉਣਗੇ, ਉੱਥੋਂ ਰੋਪੜ ਪਰਮਾਰ ਹਸਪਤਾਲ ਤੱਕ ਗੱਡੀਆਂ ਦੇ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਣਗੇ।
ਇਸ ਮੌਕੇ ਡਾ. ਨਮਰਤਾ ਪਰਮਾਰ ਨੇ ਦੱਸਿਆ ਕਿ ਅਸੀਂ ਬਾਹਰਲੇ ਪਿੰਡਾਂ ਵਿੱਚ ਬਹੁਤ ਘੱਟ ਕੈਂਪ ਲਗਾਉਂਦੇ ਹਾਂ ਪਰ ਮਹਾਂ ਮਾਈ ਦੀ ਕਿਰਪਾ ਨਾਲ ਜਿਤਨੇ ਵੀ ਮਰੀਜ਼ਾਂ ਦੀਆਂ ਅੱਖਾਂ ਵਿਚ ਇਸ ਕੈਂਪ ਦੁਆਰਾ ਲੈਂਜ ਪਾਉਂਦੇ ਹਾਂ ਉਹ ਸੌ ਫ਼ੀਸਦੀ ਕਾਮਯਾਬ ਹੁੰਦੇ ਹਨ। ਇਸੇ ਲੜੀ ਤਹਿਤ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਗੜ੍ਹੀ ਕਾਨੂੰਨਗੋ ਵਾਲਿਆਂ ਦੀ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 5 ਵਜੇ ਤੱਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਭਗਤ ਗਿਆਨ ਚੰਦ, ਪ੍ਰਦੀਪ ਸਿੰਘ, ਮਾਸਟਰ ਸੁਰਜੀਤ ਸਿੰਘ, ਬਲਵੀਰ ਸਿੰਘ, ਡਾ. ਭੁਪਿੰਦਰ ਸਿੰਘ ਸੂਰੀ, ਪਰਮਜੀਤ ਸਿੰਘ ਮੁਣਸ਼ੀ ਸਿਵਲ ਕੋਰਟ ਬਲਾਚੌਰ, ਡਾ. ਸੋਮਨਾਥ, ਰਜਿੰਦਰ ਸਿੰਘ, ਭੁਪਿੰਦਰ ਸਹਿਜਲ, ਮਾਸਟਰ ਹਰੀ ਸਿੰਘ, ਬਲਵੀਰ ਸਿੰਘ ਭੀਰੀ, ਸੁਰਜੀਤ ਰੁੜਕੀ, ਦਿਲਪ੍ਰੀਤ ਸਿੰਘ, ਹਰਮੇਸ਼ ਕੁਮਾਰ, ਰਾਮਪਾਲ ਹਲਵਾਈ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਕਰਨੈਲ ਸਿੰਘ ਅਤੇ ਇਸ ਮੌਕੇ ਡਾਕਟਰਾਂ ਦੀ ਟੀਮ ਦੇ ਸਟਾਫ ਮੈਂਬਰ ਗੁਰਪ੍ਰੀਤ ਕੌਰ, ਪਰਵਿੰਦਰ ਕੌਰ, ਨੂਰਜੋਤ, ਮਨਜੋਤ ਕੌਰ, ਅਮਰਜੋਤ ਕੌਰ ਨੇ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ। ਸਮੂਹ ਪਿੰਡ ਵਾਸੀ ਸੇਵਾਦਾਰਾਂ ਵੱਲੋਂ ਸ਼੍ਰੀ ਦੁਰਗਾ ਮੰਦਰ ਕਮੇਟੀ ਲੋਹਟ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵੇਰ ਤੋਂ ਠੰਢਾ ਜਲ, ਚਾਹ ਪਕੌੜੇ, ਦੁੱਧ, ਫਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।