ਅਫਗਾਨਿਸਤਾਨ ਤੋਂ ਲਿਆਂਦੇ 1.5 ਟਨ ਵਜਨੀ ਲਾਜਾਵਰਦ ਪੱਥਰ ਨਾਲ ਤਿਆਰ ਕੀਤਾ ਜਾਵੇਗਾ 3 ਫੀਟ ਉੱਚਾ ਨੀਲਾ ਸ਼ਿਵਲਿੰਗ ਅਫਗਾਨਿਸਤਾਨ ਤੋਂ ਲਿਆਂਦੇ 1.5 ਟਨ ਵਜਨੀ ਲਾਜਾਵਰਦ ਪੱਥਰ ਨਾਲ ਤਿਆਰ ਕੀਤਾ ਜਾਵੇਗਾ 3 ਫੀਟ ਉੱਚਾ ਨੀਲਾ ਸ਼ਿਵਲਿੰਗ
Publish Date: Sun, 27 Sep 2026 05:41 PM (IST)
Updated Date: Mon, 28 Sep 2026 04:04 AM (IST)
ਨਵਾਂਸ਼ਹਿਰ ਚ 60 ਫੀਟ ਉੱਚੇ ਵੰਸ਼ਵ੍ਰਿਧੀ ਮਹਾਦੇਵ ਮੰਦਿਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਮਾਰਚ 2027 ਤਕ ਹੋਵੇਗਾ ਮੁਕੰਮਲ-ਪੰਡਿਤ ਮਨੀਸ਼ ਵਾਸਦੇਵ ਗਵਾਲੀਅਰ ਚ ਨੈਸ਼ਨਲ ਅਵਾਰਡੀ ਮੂਰਤੀਕਾਰ ਦੀਪਕ ਵਿਸ਼ਵਕਰਮਾ ਕਰ ਰਹੇ ਨੀਲੇ ਸ਼ਿਵਲਿੰਗ ਉਸਾਰੀ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ-ਰਾਹੋਂ ਰੋਡ ਸਥਿਤ ਖਾਰਾ ਕਾਲੋਨੀ ਵਿਖੇ ਲਗਭਗ 35 ਮਰਲੇ ਜ਼ਮੀਨ‘ ਚ ਨਾਗਰ ਸ਼ੈਲੀ ਵਿਚ ਇਕ ਵਿਸ਼ਾਲ ਵੰਸ਼ਵ੍ਰਿਧੀ ਮਹਾਦੇਵ ਮੰਦਰ ਉਸਾਰਿਆ ਜਾ ਰਿਹਾ ਹੈ। ਇਸ ਮੰਦਰ ਵਿਚ ਦੇਸ਼ ਦਾ ਪਹਿਲਾ 1.5 ਟਨ ਵਜਨੀ ਤੇ 3 ਫੁੱਟ ਉੱਚੇ ਲਾਜਾਵਰਦ (ਲੈਪਿਸ ਲਾਜ਼ੂਲੀ) ਪੱਥਰ ਨਾਲ ਤਿਆਰ ਕੀਤਾ ਜਾ ਰਿਹਾ 32 ਇੰਚ ਉੱਚਾ ਤੇ 42 ਇੰਚ ਚੌੜਾ ਨੀਲਾ ਸ਼ਿਵਲਿੰਗ ਸਥਾਪਿਤ ਕੀਤਾ ਜਾਵੇਗਾ। ਗੂੜ੍ਹੇ ਨੀਲੇ ਸ਼ਿਵਲਿੰਗ ਤੇ ਸੁਨਹਿਰੀ ਚਮਕ ਇਸ ਦੀ ਸੁੰਦਰ ਛਵੀ ਨੂੰ ਹੋਰ ਵੀ ਨਿਖਾਰੇਗੀ। ਇਸ ਦੀ ਸਥਾਪਨ ਪੂਰੇ ਵਿਧੀ ਵਿਧਾਨ ਅਤੇ ਰੀਤੀ ਰਿਵਾਜਾਂ ਨਾਲ ਪੂਜਾ ਅਰਚਨਾ ਕਰਕੇ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਨਵਾਂਸ਼ਹਿਰ ਦੇ ਮਸ਼ਹੂਰ ਜੋਤਸ਼ੀ ਪੰਡਿਤ ਡਾ. ਮਨੀਸ਼ ਵਾਸਦੇਵ ਅਤੇ ਮੰਦਿਰ ਦੇ ਡਿਜਾਇਨਰ ਨੇ ਦੱਸਿਆ ਕਿ ਸ਼ਿਵਲਿੰਗ ਦੀ ਉਸਾਰੀ ਲਈ ਇਹ 1.5 ਟਨ ਵਜਨੀ ਅਤੇ 3 ਫੀਟ ਉੱਚੇ ਲਾਜਾਵਰਦ (ਲੈਪਿਸ ਲਾਜ਼ੂਲੀ) ਪੱਥਰ ਅਫਗਾਨਿਸਤਾਨ ਤੋਂ ਮੰਗਵਾਇਆ ਗਿਆ ਹੈ, ਜਿਸ ਦੀ ਕੀਮਤ ਕਰੀਬ 15 ਲੱਖ ਰੁਪਏ ਹੈ। ਇਸ ਸ਼ਿਵਲਿੰਗ ਦੀ ਉਸਾਰੀ ਬੈਜਾਤਾਲ ਸਥਿਤ ਰੀਜਨਲ ਆਰਟ ਐਂਡ ਕ੍ਰਾਫਟ ਸੈਂਟਰ ਵਿਖੇ ਨੈਸ਼ਨਲ ਅਵਾਰਡੀ ਮੂਰਤੀਕਾਰ ਦੀਪਕ ਵਿਸ਼ਵਕਰਮਾ ਵੱਲੋਂ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਕੀਤੀ ਜਾ ਰਹੀ ਹੈ। ਇਹ ਮੰਦਰ ਨਵਾਂਸ਼ਹਿਰ ਚ ਮਾਰਚ 2027 ਤੱਕ ਤਿਆਰ ਹੋਣ ਦੀ ਸੰਭਾਵਨਾ ਹੈ, ਜੋ ਕਿ ਸ਼ਿਵ ਭਗਤਾਂ ਲਈ ਆਕਰਸ਼ਣ ਅਤੇ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਲਾਜਾਵਰਦ ਪੱਥਰ ਨਾਲ ਤਿਆਰ ਛੋਟੇ ਆਕਾਰ ਦੇ ਸ਼ਿਵਲਿੰਗ ਦੇਖੇ ਜਾਂਦੇ ਹਨ ਪਰ ਇੰਨੇ ਵੱਡੇ ਆਕਾਰ 1.5 ਟਨ ਵਜ਼ਨੀ ਦਾ ਸਿੰਗਲ ਪੀਸ 3 ਫੁੱਟ ਦਾ ਸ਼ਿਵਲਿੰਗ ਪਹਿਲੀ ਵਾਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਿਵ ਪਰਿਵਾਰ ਲਈ ਭਾਰਤ ਸਮੇਤ ਅਫਗਾਨਿਸਤਾਨ, ਬ੍ਰਾਜੀਲ, ਸੂਡਾਨ ਤੇ ਵਿਯਤਨਾਮ ਆਦਿ ਦੇਸ਼ਾਂ ਚੋਂ ਵੀ ਪੱਥਰ ਲਿਆਂਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਤਾ ਪਾਰਵਤੀ ਦੀ ਪ੍ਰਤਿਮਾ ਮਕਰਾਨਾ ਦੇ ਪੱਯੋਰ ਵਾਈਟ ਮਾਰਬਲ ਨਾਲ ਤਿਆਰ ਕੀਤੀ ਜਾਵੇਗੀ। ਭਗਵਾਨ ਗਣੇਸ਼ ਦੀ ਪ੍ਰਤਿਮਾ ਸੂਡਾਨ ਤੋਂ ਹਰੇ ਮਰਗਜ ਸਟੋਨ ਤੋਂ (ਜਿਸ ਦੀ ਪੰਨੇ ਦੇ ਰੂਪ ਵਿਚ ਮਾਨਤਾ ਹੈ) ਰਾਹੀਂ ਤਿਆਰ ਕੀਤੀ ਜਾਵੇਗੀ। ਭਗਵਾਨ ਕਾਰਤਿਕੇਯ ਦੀ ਪ੍ਰਤਿਮਾ ਵਿਯਤਨਾਮ ਦੇ ਬਲੈਕ ਮਾਰਬਲ ਤੋਂ ਤਿਆਰ ਕੀਤੀ ਜਾ ਰਹੀ ਹੈ। ਨੰਦੀ ਦੀ ਪ੍ਰਤਿਮਾ ਜੈਸਲਮੇਰ ਦੇ ਗੋਲਡਨ ਸਟੋਨ ਤੋਂ ਤਿਆਰ ਕੀਤੀ ਜਾ ਰਹੀ ਹੈ। ਇਸ ਮੰਦਿਰ ਲਈ ਤਿਆਰ ਕੀਤੇ ਜਾ ਰਹੇ ਵੱਖ-ਵੱਖ ਦੇਵੀ ਦੇਵਤਿਆਂ ਦੀ 70 ਪ੍ਰਤਿਮਾਵਾਂ ’ਚੋਂ 60 ਗਵਾਲੀਅਰ ਵਿਚ ਤਿਆਰ ਹੋ ਰਹੀਆਂ ਹਨ। ਪੰਡਿਤ ਡਾ. ਮਨੀਸ਼ ਵਾਸਦੇਵ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਗੁਰੂ, ਗਰਗਾਚਾਰੀਆ ਦੇ ਕਹਿਣ ਤੇ ਰੁਕਮਣੀ ਨਾਲ ਸ਼ਿਵਲਿੰਗ ਦੀ ਪੂਜਾ ਕੀਤੀ ਸੀ। ਉਨ੍ਹਾਂ ਨੇ ਸ਼ਿਵਲਿੰਗ ਸਥਾਪਤ ਹੋਣ ਤੋਂ ਪਹਿਲਾਂ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਨ ਲਈ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦਾ ਵਿਚਾਰ ਅਤੇ ਵਿਧੀ ਮੱਤਸ ਪੁਰਾਣ ਵਿਚ ਵਰਣਿਤ ਪੁਸ਼ਪ ਭਦਰਕ ਸ਼ੈਲੀ ਤੋਂ ਲਈ ਹੈ। ਜਿੱਥੇ ਰਵਾਇਤੀ ਤੌਰ‘ਤੇ 62 ਥੰਮ੍ਹਾਂ ਤੇ ਇੱਕ ਮੰਡਪ ਬਣਾਇਆ ਜਾਂਦਾ ਹੈ। ਮੰਦਰ ’ਚ ਸਥਾਪਿਤ ਕੀਤੇ ਜਾਣ ਵਾਲੇ ਸ਼ਿਵਲਿੰਗ ਦਾ ਆਕਾਰ ਵਿਲੱਖਣ ਹੋਵੇਗਾ। ਜਿਸਦੀ ਉਚਾਈ 32 ਇੰਚ ਅਤੇ ਚੌੜਾਈ 42 ਇੰਚ ਹੋਵੇਗੀ। ਸ਼ਿਵਲਿੰਗ ਦੀ ਸਥਾਪਨਾ ਲਈ ਪਵਿੱਤਰ ਸਥਾਨ ਲਗਭਗ ਤਿਆਰ ਹੈ। ਇਹ ਮੰਦਰ ਦੀ ਆਰਕੀਟੈਕਚਰ ਦੱਖਣੀ ਭਾਰਤੀ ਮੰਦਰਾਂ ਨੂੰ ਦਰਸ਼ਾਏਗੀ, ਜਿੱਥੇ ਦੇਵਤਾਵਾਂ ਦੀਆਂ ਮੂਰਤੀਆਂ ਥੰਮ੍ਹਾਂ ਤੇ ਉੱਕੇਰੀਆਂ ਜਾਣਗੀਆਂ, ਜੋ ਦੱਖਣ ਵਿਚ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਇਹ ਮੰਦਰ ਵੰਸ਼ਵ੍ਰਿਧੀ ਅਤੇ ਮਨਵਾਂਛਿਤ ਫਲਾਂ ਦੀ ਪ੍ਰਾਪਤੀ ਲਈ ਅਹਿਮ ਹੋਵੇਗਾ। ਇਸ ਸ਼ਿਵਲਿੰਗ ਦੀ ਸਥਾਪਨਾ ਸਮੇਂ ਰਿਸ਼ੀਆਂ ਮੁਨੀਆਂ ਅਤੇ ਸੰਤ ਮਹਾਪੁਰਸ਼ਾਂ ਵੱਲੋਂ ਪੂਰੇ ਰੀਤੀ ਰਿਵਾਜਾਂ ਨਾਲ ਭਗਵਾਨ ਸ਼ਿਵਲਿੰਗ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੰਦਰ ਦਾ ਵਿਚਾਰ ਬਾਲਦੀਪ ਦੇ ਇੱਕ ਅਜਾਇਬ ਘਰ ਤੋਂ ਆਇਆ ਸੀ, ਜਿੱਥੇ ਉੱਥੇ ਰੱਖੇ ਗਏ ਸ਼ਿਵਲਿੰਗਾਂ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ। ਇਸ ਨੂੰ ਦੇਖ ਕੇ, ਇੱਥੇ ਇੱਕ ਪਵਿੱਤਰ ਮੰਦਰ ਬਣਾਉਣ ਦਾ ਵਿਚਾਰ ਪੈਦਾ ਹੋਇਆ। 35 ਸਾਲਾਂ ਤੋਂ ਆਰਕੀਟੈਕਚਰ, ਮੂਰਤੀਕਾਰ ਵੱਜੋਂ ਕੰਮ ਕਰ ਰਹੇ ਹਨ : ਪੰਡਿਤ ਮਨੀਸ਼ ਵਾਸਦੇਵ 55 ਸਾਲਾ ਪੰਡਿਤ ਡਾ. ਮਨੀਸ਼ ਵਾਸਦੇਵ ਨੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਆਰਕੀਟੈਕਚਰ ਵੱਜੋਂ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਨਿਧੀ ਸ਼ਰਮਾ ਇੱਕ ਘਰੇਲੂ ਮਹਿਲਾ ਹਨ। ਉਨ੍ਹਾਂ ਦੇ ਬੱਚੇ ਵੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਧੀ ਭੁਵਨੇਸ਼ਵਰੀ ਇਸ ਸਮੇਂ ਪੀਐਚਡੀ ਕਰ ਰਹੀ ਹੈ। ਜਦਕਿ ਪੁੱਤਰ ਭੁਵਨੇਸ਼ਵਰ ਵਾਸਦੇਵ ਇੱਕ ਇੰਜੀਨੀਅਰ ਹੈ। ਆਪਣੀ ਕਲਾ ਤੇ ਸਮਰਪਣ ਦੁਆਰਾ, ਉਹ ਇਸ ਸ਼ਾਨਦਾਰ ਸ਼ਿਵ ਮੰਦਰ ਨੂੰ ਆਕਾਰ ਦੇ ਰਹੇ ਹਨ। ਮੂਲ ਰੂਪ ਵਿਚ ਗਵਾਲੀਅਰ ਦੇ ਰਹਿਣ ਵਾਲੇ, ਹੁਣ ਨਵਾਂਸ਼ਹਿਰ ਵਿਚ ਰਹਿ ਰਹੇ ਹਨ। 60 ਫੁੱਟ ਉੱਚੇ ਵੰਸ਼ ਵ੍ਰਿਧੀ ਮਹਾਦੇਵ ਮੰਦਿਰ ਦੀ ਉਸਾਰੀ ਲਈ ਕਾਰੀਗਰ ਦਿਨ-ਰਾਤ ਕਰ ਰਹੇ ਕੰਮ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਤਜਰਬੇਕਾਰ ਕਾਰੀਗਰ 60 ਫੁੱਟ ਉੱਚੇ ਵੰਸ਼ ਵ੍ਰਿਧੀ ਮਹਾਦੇਵ ਮੰਦਰ ਦੀ ਉਸਾਰੀ ਤੇ ਦਿਨ-ਰਾਤ ਕੰਮ ਕਰ ਰਹੇ ਹਨ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਆਸਿਫ, ਰਣਜੀਤ ਤੇ ਮੁਜਮਾਨ ਪਿਛਲੇ ਇੱਕ ਸਾਲ ਅਤੇ ਇੱਕ ਚੌਥਾਈ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨਾਲ ਨਵਾਂਸ਼ਹਿਰ ਦੇ ਪਿੰਡ ਕਿਸ਼ਨਪੁਰਾ ਤੋਂ ਕਪਿਲ ਦੇਵ ਵੀ ਸ਼ਾਮਲ ਹੋਏ ਹਨ, ਜੋ ਮੰਦਰ ਦੀ ਨਿਗਰਾਨੀ ਕਰਦੇ ਹਨ। ਸਮੱਗਰੀ ਦੀ ਘਾਟ ਕਾਰਨ ਉਸਾਰੀ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਕੰਮ ਦੀ ਗਤੀ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਕਾਰੀਗਰਾਂ ਕੋਲ ਮੁੰਬਈ, ਪੁਣੇ, ਨਾਸਿਕ ਅਤੇ ਹੈਦਰਾਬਾਦ ਸਮੇਤ ਵੱਖ-ਵੱਖ ਥਾਵਾਂ ਤੋਂ ਕਾਲੀ ਮਾਤਾ, ਸਵਾਮੀ ਨਾਰਾਇਣ ਅਤੇ ਹੋਰ ਕਈ ਮੂਰਤੀਆਂ ਬਣਾਉਣ ਦਾ 10 ਤੋਂ 11 ਸਾਲਾਂ ਦਾ ਤਜਰਬਾ ਹੈ।