ਐਡਵਾਂਸ ਦਰਦ ਨਿਵਾਰਕ ਕਲੀਨਿਕ ’ਚ 87 ਮਰੀਜ਼ਾਂ ਦੀ ਜਾਂਚ ਐਡਵਾਂਸ ਦਰਦ ਨਿਵਾਰਕ ਕਲੀਨਿਕ ਵਿਚ 87 ਮਰੀਜਾਂ ਦੀ ਕੀਤੀ ਜਾਂਚ
Publish Date: Fri, 20 Nov 2026 04:45 PM (IST)
Updated Date: Fri, 20 Nov 2026 04:46 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ। ਜਿਸ ਵਿਚ 87 ਮਰੀਜ਼ਾਂ ਨੇ ਫਰੀ ਜਾਂਚ ਕਰਵਾਕੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਲਾਕੇ ਦੇ ਮਰੀਜ਼ਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਅੱਜ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਵਿਚ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ ਹੈ। ਜਿੱਥੇ ਮਰੀਜ਼ਾਂ ਨੂੰ ਮੁਫ਼ਤ ਰਜਿਸਟ੍ਰੇਸ਼ਨ, ਮੁਫਤ ਨਿਊਰੋਪੈਥੀ ਟੈਸਟ, ਮੁਫ਼ਤ ਯੂਰਿਕ ਐਸਿਡ ਟੈਸਟ, ਰੀੜ੍ਹ ਦੀ ਹੱਡੀ ਦੇ ਐਕਸ-ਰੇ ‘ਤੇ 10 ਫ਼ੀਸਦੀ ਛੋਟ, ਮਾਈਲੋਮਾ ਪ੍ਰੋਫਾਈਲ ਤੇ ਐਚਐਲਏਬੀ 27 ਲੈਵਲ ਟੈਸਟ ਤੇ 25 ਫ਼ੀਸਦੀ ਛੋਟ, ਆਰਏ ਫੈਕਟਰ, ਸੀਆਰਪੀ, ਏਐਨਏ ਟਾਈਟਰ ਤੇ ਐਂਟੀ ਸੀਸੀਪੀ ਟੈਸਟਾਂ ‘ਤੇ 50 ਫ਼ੀਸਦੀ ਛੋਟ ਪ੍ਰਦਾਨ ਕੀਤੀ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਐਮਸੀਐਚ (ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਡਵਾਂਸ ਦਰਦ ਨਿਵਾਰਕ ਕਲੀਨਿਕ ਵਿਚ ਮੁੱਖ ਤੌਰ ਤੇ ਮਰੀਜ਼ਾਂ ਦੀ ਪਿੱਠ ਦਰਦ, ਗਰਦਨ ਦਾ ਦਰਦ ਤੇ ਅਕੜਾਅ, ਸ਼ਿਆਟਿਕਾ (ਕਮਰ ਤੋਂ ਲੱਤ ਵਿੱਚ ਜਾਣ ਵਾਲਾ ਦਰਦ), ਹੱਥਾਂ-ਪੈਰਾਂ ਵਿਚ ਸੁੰਨਾਪਨ, ਜਲਣ ਤੇ ਨਸਾਂ ਦੀ ਕਮਜ਼ੋਰੀ, ਰੀੜ੍ਹ ਦੀ ਹੱਡੀ ਵਿਚ ਫ੍ਰੈਕਚਰ ਤੇ ਹੱਡੀਆਂ ਦੀ ਬਣਤਰ ਵਿਚ ਅਸਧਾਰਨਤਾ, ਹੱਡੀਆਂ ਵਿਚ ਦਰਦ ਅਤੇ ਹੋਰ ਸਰੀਰਿਕ ਦਰਦਾਂ ਦੀ ਫਰੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਦਰਦ ਦਾ ਸਹੀ ਇਲਾਜ ਕਰਵਾਉਣ ਵਿਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਦਰਦਾਂ ਤੋਂ ਬਚਾਅ ਰੱਖਣ ਸਬੰਧੀ ਕਸਰਤਾਂ ਅਤੇ ਹੋਰ ਜ਼ਰੂਰੀ ਸੁਝਾਅ ਵੀ ਦਿੱਤੇ।