
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਤ ਬਾਬਾ ਮੇਲਾ ਰਾਮ ਜੀ ਦੀ 73 ਵੀਂ ਬਰਸੀ ਮਨਾਈ

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਮਹਾਨ ਤਪੱਸਵੀ ਸੰਤ ਮੇਲਾ ਰਾਮ ਦੀ 73ਵੀਂ ਬਰਸੀ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਸੰਤ ਡਾ. ਲਸ਼ਮਣ ਦਾਸ ਕੈਨੇਡਾ ਦੀ ਸਰਪ੍ਰਸਤੀ ਹੇਠ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਦੇ ਭੋਗ ਉੁਪਰੰਤ ਵੱਖ-ਵੱਖ ਡੇਰਿਆਂ ਤੋਂ ਆਏ ਮਹਾਪੁਰਸ਼ਾਂ ਨੇ ਪ੍ਰਵਚਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਕੁਲਵੰਤ ਰਾਮ ਵੱਲੋਂ ਜਿੱਥੇ ਮਹਾਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਉਨ੍ਹਾਂ ਸਿਰਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਸੰਗਤਾਂ ਨੂੰ ਪ੍ਰਵਚਨਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਤਾਂ ਜੋ ਸਮਾਜ ਅਤੇ ਦੇਸ਼ ਤਰੱਕੀ ਵੱਲ ਵੱਧ ਸਕੇ। ਸਮਾਗਮ ਦੌਰਾਨ ਡੇਰੇ ਵਲੋਂ ਖ਼ੁਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸੰਤ ਮਹਿੰਦਰ ਪਾਲ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਨਿਰਮਲ ਸਿੰਘ ਅਵਾਦਾਨ ਸਕੱਤਰ, ਸੰਤ ਜਸਵਿੰਦਰ ਸਿੰਘ ਡਾਡੀਆਂ ਖਜ਼ਾਨਚੀ, ਸਾਈਂ ਪੱਪਲ ਸ਼ਾਹ ਪ੍ਰਧਾਨ ਸੁਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸੰਤ ਬੀਬੀ ਮੀਨਾ ਦੇਵੀ ਡੇਰਾ, ਰਤਨ ਪੁਰੀ ਜੈਜੋ, ਸੰਤ ਬਲਬੀਰ ਦਾਸ ਕਾਹਰੀ, ਸੰਤ ਹਾਕਮ ਦਾਸ ਸੰਧਵਾਂ, ਸੰਤ ਆਤਮਾ ਦਾਸ ਅੱਪਰਾ, ਸੰਤ ਬੇਲਾ ਦਾਸ ਨਰੂੜ, ਬਾਬਾ ਜਿੰਦਰ, ਜਥੇਦਾਰ ਸਰੁਪ ਸਿੰਘ ਖਲਵਾੜਾ ਅਤੇ ਹੋਰ ਬਹੁਤ ਸਾਰੇ ਡੇਰਿਆਂ ਤੋਂ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ। ਵਿਸ਼ੇਸ਼ ਤੌਰ ’ਤੇ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬੀਐੱਸਪੀ ਪੰਜਾਬ, ਕਮਲਜੀਤ ਬੰਗਾ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ, ਸੁਰਿੰਦਰ ਕੁਮਾਰ ਦਾਦਰਾ ਦੀਪ ਨਗਰ, ਬਿਹਾਰੀ ਲਾਲ ਨੰਗਲ, ਲੈਕਚਰਾਰ ਰਾਮ ਲੁਭਾਇਆ ਕਲਸੀ ਅਤੇ ਸਮੂਹ ਸੰਗਤਾਂ ਹਾਜ਼ਰ ਸਨ।