- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
66ਵਾਂ ਸਾਲਾਨਾ ਭੰਡਾਰਾ 17 ਤੋਂ 21 ਤੱਕ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਜੈ ਮਾਤਾ ਚਿੰਤਪੂਰਨੀ ਭਜਨ ਮੰਡਲੀ ਬੰਗਾ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 66ਵਾਂ ਵਿਸ਼ਾਲ ਸਾਲਾਨਾ ਭੰਡਾਰਾ 17 ਤੋਂ 21 ਅਗਸਤ ਤੱਕ ਹਿਮਾਚਲ ਪ੍ਰਦੇਸ਼ ਦੇ ਮਾਤਾ ਚਿੰਤਪੂਰਨੀ ਤੀਰਥ ਸਥਾਨ ਵਿਖੇ ਆਯੋਜਿਤ ਕੀਤਾ ਜਾਵੇਗਾ। ਪ੍ਰਬੰਧਕ ਕਮੇਟੀ ਦੇ ਮੁੱਖ ਕੋਆਰਡੀਨੇਟਰ ਸੁਭਾਸ਼ ਗਿਰਧਰ ਨੇ ਦੱਸਿਆ ਕਿ ਪਿਛਲੇ 65 ਸਾਲਾਂ ਤੋਂ ਭਜਨ ਮੰਡਲੀ ਪਵਿੱਤਰ ਸਾਉਣ ਮਹੀਨੇ ਦੌਰਾਨ ਇਸ ਪੰਜ ਦਿਨਾਂ ਭੰਡਾਰੇ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਪਹਿਲਾਂ ਪਿਛਲੇ ਦਿਨ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ ਕੀਤਾ।।ਸਵੇਰੇ 11 ਵਜੇ ਹਵਨ ਯੱਗ ਪੂਜਾ, ਝੰਡਾ ਅਤੇ ਕੰਜਕ ਪੂਜਨ ਵਰਗੀਆਂ ਰਸਮਾਂ ਤੋਂ ਬਾਅਦ ਧਾਰਮਿਕ ਪ੍ਰੋਗਰਾਮ ਹੋਇਆ। ਜਿਸ ਦੌਰਾਨ ਰਾਕੇਸ਼ ਰਸੀਲਾ ਫਗਵਾੜਾ ਦੀ ਭਜਨ ਮੰਡਲੀ ਨੇ ਭਜਨ ਪੇਸ਼ ਕੀਤੇ। ਇਸ ਮੌਕੇ ਬਾਬਾ ਦਵਿੰਦਰ ਕੌੜਾ, ਕੌਂਸਲਰ ਹਿਮੰਤ ਤੇਜਪਾਲ, ਭਾਜਪਾ ਆਗੂ ਸੰਜੀਵ ਭਾਰਦਵਾਜ, ਸੁਦੇਸ਼ ਸ਼ਰਮਾ, ਕੌਂਸਲਰ ਮੀਨੂੰ ਅਰੋੜਾ, ਰਾਜੀਵ ਗਿਰਧਰ, ਗੁਰਦਿਆਲ ਗਿਰਧਰ, ਮਦਨ ਲਾਲ ਮਨਚੰਦਾ, ਜਨਕ ਰਾਜ, ਮਨੀਸ਼ ਗਿਰਧਰ, ਕਮਲ ਚੋਪੜਾ, ਰਾਕੇਸ਼ ਕੁਮਾਰ, ਕਰਨਮ ਕੁਮਾਰ ਅਗਰਵਾਲ, ਰਾਜੀਵ ਕੁਮਾਰ ਅਗਰਵਾਲ, ਮਦਨ ਲਾਲ ਮਨਚੰਦਾ, ਸੁਭਾਸ਼ ਸ਼ਰਮਾ, ਮੁਕੇਸ਼ ਗਿਰਧਰ, ਸੁਨੀਲ ਗਿਰਧਰ, ਸਵਾਤੀ ਚੁੱਘ, ਭਗਵਾਨ ਦਾਸ ਗਿਰਧਰ, ਰੀਤਿਕਾ ਚੁੱਘ, ਹਰਸ਼ਿਤਾ ਚੁੱਘ, ਸੀਮਾ ਚੁੱਘ, ਸੁਨੀਲ ਚੁੱਘ, ਰਣਜੀਤ ਜੱਸਲ, ਰਾਜੇਸ਼ ਧੱਪੜ, ਪ੍ਰਿਤਪਾਲ ਬਜਾਜ ਆਦਿ ਹਾਜ਼ਰ ਸਨ।