- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਾ 'ਚ 5ਵਾਂ ਜੱਜ ਰੈਫਰੀ ਸੈਮੀਨਾਰ ਅਤੇ ਕਰਾਟੇ ਟਰੇਨਿੰਗ ਕੈਂਪ ਆਯੋਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਬੰਗਾ ਵਿਖੇ ਵੀਰ ਫਾਈਟਰ ਕਰਾਟੇ ਕਲੱਬ (ਰਜਿ.) ਵੱਲੋਂ 5ਵਾਂ ਜੱਜ ਰੈਫਰੀ ਸੈਮੀਨਾਰ, ਬੈਲਟ ਗ੍ਰੇਡਿੰਗ ਅਤੇ ਕਰਾਟੇ ਟਰੇਨਿੰਗ ਕੈਂਪ-2026 ਲਗਾਇਆ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕੋਚਾਂ ਅਤੇ ਖਿਡਾਰੀਆਂ ਨੇ ਭਾਗ ਲਿਆ। ਕੈਂਪ ਦੇ ਮੁੱਖ ਪ੍ਰਬੰਧਕ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ ਨੇ ਦੱਸਿਆ ਕਿ ਕੈਂਪ ਦੌਰਾਨ ਰੈਫਰੀਆਂ ਨੂੰ ਨਵੇਂ ਰੂਲਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਕਰਾਟੇ ਖਿਡਾਰੀਆਂ ਦੇ ਬੈਲਟ ਟੈਸਟ ਲਏ ਗਏ। ਉਨ੍ਹਾਂ ਨੂੰ ਸਰਟੀਫਿਕੇਟ ਅਤੇ ਬੈਲਟਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਵੀ ਤਕਨੀਕੀ ਜਾਣਕਾਰੀ ਦਿੱਤੀ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਢਾਹਾਂ ਕਲੇਰਾਂ ਪਹੁੰਚੇ। ਉਨ੍ਹਾਂ ਕਿਹਾ ਕਿ ਮਾਰਸ਼ਲ ਆਰਟ ਅਕੈਡਮੀ ਦੇ ਮੁੱਖ ਸੰਚਾਲਕ ਰਾਜਵੀਰ ਸਿੰਘ ਕੈਂਥ ਸਮੇਂ-ਸਮੇਂ