- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
5 ਵੀੰ ਸ਼੍ਰੀ ਲੱਡੂ ਗੋਪਾਲ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼੍ਰੀ ਲੱਡੂ ਗੋਪਾਲ ਮਹਾਉਤਸਵ ਸੰਮਤੀ ਬੰਗਾ ਦੀ ਪ੍ਰਧਾਨ ਅੰਜੂ ਸ਼ਰਮਾ ਦੀ ਅਗਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ 5ਵੀਂ ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ। ਇਹ ਸ਼ੋਭਾ ਯਾਤਰਾ ਮਕੰਦਪੁਰ ਰੋਡ ਸਥਿਤ ਮਿਸ਼ਰਾ ਬਾਗ ਦੇ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ, ਮੇਨ ਰੋਡ, ਨਗਰ ਕੌਂਸਲ ਰੋਡ, ਆਜ਼ਾਦ ਚੌਕ, ਮੇਨ ਰੋਡ, ਗੜ੍ਹਸ਼ੰਕਰ ਚੌਕ, ਗੁਰੂ ਤੇਗ ਬਹਾਦਰ ਗੇਟ, ਰੇਲਵੇ ਰੋਡ ਅਤੇ ਪੂੰਨੀਆ ਰੋਡ ਤੋਂ ਹੁੰਦੀ ਹੋਈ ਮਿਸ਼ਰਾ ਬਾਗ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ’ਚ ਸ਼੍ਰੀ ਰਾਧਾ ਕ੍ਰਿਸ਼ਨ ਦੀਆਂ ਸੁੰਦਰ ਝਾਕੀਆਂ ਕੱਢੀਆਂ। ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪਿਆਰ ਕਰਨ ਵਾਲੇ ਸ਼ਰਧਾਲੂਆਂ ਨੇ ਫੁੱਲਾਂ ਨਾਲ ਸਜੀਆਂ ਟੋਕਰੀਆਂ ਵਿਚ ਸ਼੍ਰੀ ਲੱਡੂ ਗੋਪਾਲ ਨੂੰ ਆਪਣੇ ਹੱਥਾਂ ਵਿਚ ਫੜਿਆ ਹੋਇਆ ਸੀ। ਛੋਟੀਆਂ ਬੱਚੀਆਂ ਦਾ ਸੁੰਦਰ ਨਾਚ ਅਤੇ ਪ੍ਰਵਾਸੀ ਬੱਚੀਆਂ ਦਾ ਡਾਂਡੀਆਂ ਰਾਸ ਇਸ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਸੀ। ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸੁੰਦਰ ਗੇਟ ਬਣਾ ਕੇ ਸਵਾਗਤ ਕੀਤਾ ਅਤੇ ਸੰਗਤ ਲਈ ਮਿੱਠੀ ਲੱਸੀ, ਕੋਲਡ ਡਰਿੰਕਸ, ਚਾਹ ਅਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ ਗਿਆ। ਸ਼ੋਭਾ ਯਾਤਰਾ ਦੌਰਾਨ ਪ੍ਰਸਿੱਧ ਸਮਾਜ ਸੇਵਕ ਬਾਬਾ ਦਵਿੰਦਰ ਕੌੜਾ, ਨਗਰ ਕੌਂਸਲ ਪ੍ਰਧਾਨ ਮੋਨਿਕਾ ਵਾਲੀਆ, ਐੱਮਸੀ ਹਿੰਮਤ ਤੇਜਪਾਲ, ਐੱਮਸੀ ਜਸਵਿੰਦਰ ਸਿੰਘ ਮਾਨ, ਮੀਨਾ ਕੁਮਾਰੀ ਐੱਮਸੀ, ਭਾਜਪਾ ਆਗੂ ਪ੍ਰਿਤਪਾਲ ਬਜਾਜ, ਡਾ. ਬਲਵੀਰ ਸ਼ਰਮਾ, ਪਵਨ ਭੱਲਾ, ਰਾਮ ਭਰੋਸੇ, ਸਤਪਾਲ ਸੂਰੀ, ਜਨਕ ਰਾਜ, ਜਤਿੰਦਰ ਮੋਹਨ, ਰਾਕੇਸ਼ ਸੂਰੀ, ਗੀਤਾ ਕਨੌਜੀਆ, ਪ੍ਰਵੀਨ, ਪ੍ਰਭਾਤ ਕਲਮੀ ਆਦਿ ਸ਼ਾਮਲ ਸਨ।