ਖਿਡਾਰੀ ਖੇਡ ਭਾਵਨਾ ਨਾਲ ਖੇਡਣ, ਗੁੱਸੇ ’ਤੇ ਰੱਖਣ ਕਾਬੂ : ਦਰਸ਼ਨ ਸਿੰਘ ਮਾਹਲ
ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾ ਵਿਖੇ 5 ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਏ
Publish Date: Sun, 15 Feb 2026 08:09 PM (IST)
Updated Date: Mon, 16 Feb 2026 04:15 AM (IST)

ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾ ਵਿਖੇ 5 ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਏ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਮਾਹਲ ਗਹਿਲਾ ਫੁੱਟਬਾਲ ਅਕੈਡਮੀ ਵੱਲੋਂ ਐਨਆਰਆਈ, ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਮਾਹਲ ਗਹਿਲਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਮੈਚ ਉਦਘਾਟਨ ਦਰਸ਼ਨ ਸਿੰਘ ਮਾਹਲ ਕੈਨੇਡਾ ਨੇ ਟੀਮਾਂ ਨਾਲ ਜਾਣ-ਪਛਾਣ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡਦੇ ਹੋਏ ਕਦੇ ਵੀ ਗੁੱਸੇ ਨਹੀਂ ਹੋਣਾ ਚਾਹੀਦਾ। ਸਗੋਂ ਹਮੇਸ਼ਾ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਇਸ ਮੌਕੇ ਸੰਦੀਪ ਸਿੰਘ ਪ੍ਰਧਾਨ ਕਮੇਟੀ, ਸਾਬਕਾ ਪ੍ਰਿੰ. ਹਰਜੀਤ ਸਿੰਘ ਮਾਹਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਲ, ਦਰਸ਼ਨ ਸਿੰਘ ਮਾਹਲ ਕੈਨੇਡਾ, ਗੁਰਤੇਜ ਸਿੰਘ ਤੇਜੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਆਦਿ ਹਾਜਰ ਸਨ। ਇਸ ਮੌਕੇ ਕਮੇਟੀ ਦੇ ਸਕੱਤਰ ਹਰਜੀਤ ਸਿੰਘ ਮਾਹਲ ਨੇ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਨੌਰਾ ਤੇ ਜੀਂਦੋਵਾਲ ਦੀਆਂ ਟੀਮਾਂ ਨਾਲ ਯਸ਼ਪਾਲ ਸਿੰਘ ਸਾਬਕਾ ਸਰਪੰਚ ਮਾਹਿਲ ਗਹਿਲਾ ਨੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਉਨ੍ਹਾਂ ਨਾਲ ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਬਲਰਾਜ ਸਿੰਘ ਹਾਜਰ ਸਨ। ਅਗਲਾ ਮੈਚ ਪਨਾਮ ਅਤੇ ਝਿੱਕਾ ਦੀਆਂ ਟੀਮਾਂ ਵਿੱਚ ਖੇਡਿਆ ਗਿਆ ਜਿਸ ਵਿੱਚ ਪਨਾਮ ਦੀ ਟੀਮ ਨੇ ਜਿੱਤ ਦਰਜ ਕੀਤੀ। ਇਸੇ ਹੋਰ ਕਰਵਾਏ ਮੁਕਾਬਲਿਆਂ ਵਿੱਚ ਨੌਰਾ ਤੇ ਜੀਂਦੋਵਾਲ, ਕਾਹਮਾ ਤੇ ਮੰਗੂਵਾਲ, ਮਾਹਲ ਗਹਿਲਾ ਤੇ ਬਿੰਜੋਂ, ਭੌਰਾ ਤੇ ਖਾਨਖਾਨਾ, ਸਮੁੰਦੜਾ ਤੇ ਪਠਲਾਵਾ ਵਿੱਚ ਵੀ ਮੁਕਾਬਲੇ ਕਰਵਾਏ ਗਏ। ਕਲੱਬਾਂ ਦੇ ਮੈਚਾਂ ਵਿਚ ਕੇਐਫਸੀ ਜਲੰਧਰ ਤੇ ਪੀਐੱਚਐਫਸੀ ਮਾਹਲਪੁਰ ਬੜਾ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਅੰਤ ਕੇਐਫਸੀ ਜਲੰਧਰ ਦੀ ਟੀਮ ਨੇ ਇਹ ਮੈਚ 3-0 ਨਾਲ ਜਿੱਤ ਲਿਆ। ਦੂਜਾ ਕਲੱਬ ਕੈਟਾਗਰੀ ਦਾ ਮੁਕਾਬਲਾ ਐਸਐਨ ਕਾਲਜ ਬੰਗਾ ਤੇ ਪੀਆਈਐੱਸ ਫਗਵਾੜਾ ਦੀਆਂ ਵਿਚਕਾਰ ਕਰਵਾਇਆ ਗਿਆ। ਜਿਸ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਤੀਜੇ ਦਿਨ ਦੇ ਮੁਕਾਬਲੇ ਵਿਚ ਇਸ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਵੀ ਬੜੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਕਲੱਬਾਂ ਦੇ ਮੈਚਾਂ ਵਿਚ ਮਾਹਿਲਪੁਰ ਅਕੈਡਮੀ ਅਤੇ ਐਲਪੀਯੂ ਫਗਵਾੜਾ ਦਾ ਬੜਾ ਸਖਤ ਮੁਕਾਬਲਾ ਦੇਖਣ ਨੂੰ ਜਿਸ ਵਿੱਚ ਫਗਵਾੜਾ ਦੀ ਟੀਮ ਨੇ 3-0 ਨਾਲ ਇਹ ਮੈਚ ਜਿੱਤ ਲਿਆ। ਦੂਜਾ ਮੁਕਾਬਲਾ ਫੁੱਟਬਾਲ ਅਕੈਡਮੀ ਪਾਲਦੀ ਤੇ ਗੜ੍ਹਸ਼ੰਕਰ ਕਾਲਜ ਦੀਆਂ ਵਿਚਕਾਰ ਕਰਵਾਇਆ ਗਿਆ। ਜਿਸ ਵਿੱਚ ਗੜ੍ਹਸ਼ੰਕਰ ਜੇਤੂ ਰਿਹਾ। ਪਿੰਡ ਵਰਗ ਵਿਚ ਮਾਹਲ ਗਹਿਲਾ ਅਤੇ ਮੋਰਾਂਵਾਲੀ ਦੀਆਂ ਟੀਮਾਂ ਵਿੱਚੋਂ ਮਾਹਲ ਗਹਿਲਾ ਜੇਤੂ ਰਿਹਾ। ਮੂਸਾਪੁਰ ਅਤੇ ਮੰਗੂਵਾਲ ਵਿੱਚੋਂ ਮੂਸਾਪੁਰ ਜੇਤੂ, ਖਾਨਖਾਨਾ ਅਤੇ ਜੀਂਦੋਵਾਲ ਵਿੱਚੋਂ ਜੀਂਦੋਵਾਲ ਜੇਤੂ, ਪਨਾਮ ਅਤੇ ਮੰਗੂਵਾਲ ਵਿਚੋਂ ਮੰਗੂਵਾਲ ਜੇਤੂ ਇਸੇ ਤਰਾਂ ਹੋਰ ਮੈਚਾਂ ਵਿੱਚ ਮਾਹਿਲ ਗਹਿਲਾ ਅਤੇ ਭੌਰਾ, ਡਘਾਮ ਅਤੇ ਪੱਲੀਝਿੱਕੀ, ਉੱਚਾ ਅਤੇ ਨੌਰਾ ਦੀਆਂ ਟੀਮਾਂ ਵਿੱਚ ਵੀ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਚੌਥੇ ਦਿਨ ਦੇ ਮੁਕਾਬਲੇ ਵਿਚ ਕਲੱਬਾਂ ਦੇ ਮੈਚਾਂ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਕੇਹਰ ਫੁੱਟਬਾਲ ਕਲੱਬ ਜਲੰਧਰ ਵਿਚਕਾਰ ਹੋਇਆ। ਜਿਸ ਵਿਚ ਕੇਹਰ ਫੁੱਟਬਾਲ ਕਲੱਬ ਰਿਹਾ ਜੇਤੂ, ਗੜ੍ਹਸ਼ੰਕਰ ਅਤੇ ਐਲਪੀਯੂ ਫਗਵਾੜਾ ਖਬਰ ਲਿਖੇ ਜਾਣ ਤੱਕ ਚੱਲ ਰਿਹਾ ਸੀ। ਇਸੇ ਤਰਾਂ ਪਿੰਡ ਵਰਗ ਵਿੱਚ ਮਾਹਲ ਗਹਿਲਾ ਅਤੇ ਡਘਾਮ ਵਿੱਚੋਂ ਮਾਹਲ ਗਹਿਲਾ ਜੇਤੂ, ਪਠਲਾਵਾ ਤੇ ਮੰਗੂਵਾਲ ਵਿੱਚੋਂ ਪਠਲਾਵਾ ਜੇਤੂ, ਮਾਹਿਲ ਗਹਿਲਾ ਤੇ ਜੀਂਦੋਵਾਲ ਵਿੱਚੋਂ ਜੀਂਦੋਵਾਲ ਜੇਤੂ, ਭੌਰਾ ਤੇ ਮੂਸਾਪੁਰ ਵਿੱਚੋਂ ਭੌਰਾ ਜੇਤੂ, ਉੱਚਾ ਤੇ ਡਘਾਮ ’ਚੋਂ ਉੱਚਾ ਜੇਤੂ ਰਿਹਾ। ਇਸ ਮੌਕੇ ਟੀਮਾਂ ਨਾਲ ਜਾਣ-ਪਛਾਣ ਰਾਜਵਿੰਦਰ ਸਿੰਘ ਰਾਜਾ ਮਾਹਲ, ਸੁਖਦੇਵ ਸਿੰਘ ਮਾਹਲ ਕੈਨੇਡਾ, ਬਹਾਦਰ ਸਿੰਘ ਮਾਹਲ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਮੋਰਾਂਵਾਲੀ, ਤਜਿੰਦਰ ਸਿੰਘ ਕੈਨੇਡਾ, ਗੁਰਤੇਜ ਸਿੰਘ ਤੇਜੀ, ਕਮਲ ਮਾਹਲ ਨੇ ਮੈਚ ਸ਼ੁਰੂ ਕਰਵਾਏ। ਇਸ ਮੌਕੇ ਸੁਖਦੇਵ ਸਿੰਘ ਮਾਹਲ ਕੈਨੇਡਾ, ਬਹਾਦਰ ਸਿੰਘ ਮਾਹਲ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਮੋਰਾਂਵਾਲੀ, ਤਜਿੰਦਰ ਸਿੰਘ ਕੈਨੇਡਾ, ਗੁਰਤੇਜ ਸਿੰਘ ਤੇਜੀ, ਕਮਲ ਮਾਹਲ ਨੇ ਕਰ ਕੇ ਮੈਚ ਦਾ ਅਰੰਭ ਕਰਵਾਇਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਿੱਕੀ ਮਾਹਲ ਨੇ ਨਿਭਾਈ। ਇਸ ਮੌਕੇ ਖੁਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਪਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਲ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।