42ਵਾਂ ਸਾਲਾਨਾ ਜੋੜ ਮੇਲਾ 13 ਤੋਂ 15 ਤੱਕ
ਤਸਵੀਰ ਸਮੇਤ 42ਵਾਂ ਸਲਾਨਾ ਜੋੜ ਮੇਲਾ 13 ਤੋਂ 15 ਤੱਕ
Publish Date: Mon, 02 Nov 2026 03:50 PM (IST)
Updated Date: Mon, 02 Nov 2026 03:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਧੰਨ-ਧੰਨ ਮਸਤ ਬਾਬਾ ਸਾਹਿਬ ਦਾਸ ਦਾ 42ਵਾਂ ਸਲਾਨਾ ਜੋੜ ਮੇਲਾ 13, 14 ਅਤੇ 15 ਨਵੰਬਰ ਟਿੱਬੇ ਵਾਲਾ ਅਸਥਾਨ ਪਿੰਡ ਤਲਵੰਡੀ ਫੱਤੂ ਨਜ਼ਦੀਕ ਮੁਕੰਦਪੁਰ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਾਲੀ ਦਾਸ ਦੀ ਦੇਖ- ਰੇਖ ਹੇਠ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੇ ਪਹਿਲੇ ਦਿਨ 13 ਨਵੰਬਰ ਨੂੰ ਆਰੰਭ ਸ਼੍ਰੀ ਅਖੰਡ ਪਾਠ ਸਵੇਰੇ 10 ਵਜੇ ਆਰੰਭ ਕੀਤੇ ਜਾਣਗੇ। ਮੇਲੇ ਦੇ ਦੂਸਰੇ ਦਿਨ 14 ਨਵੰਬਰ ਨੂੰ ਸ਼ਾਮ 5 ਵਜੇ ਵੀਰ ਕਰਾਂਤੀ ਸਿੰਘ ਅਤੇ ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ਼ ਬੇਬੀ ਏ ਕੌਰ ਆਪਣਾ-ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੇ ਆਖਰੀ ਦਿਨ 15 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਸੱਦੇ ਹੋਏ ਕੀਰਤਨੀਏ ਜਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਮੇਲੇ ਦੌਰਾਨ ਚਾਹ-ਪਕੌੜੇ ਅਤੇ ਲੰਗਰ ਅਟੁੱਟ ਵਰਤਾਏ ਜਾਣਗੇ। ਇਸ ਮੌਕੇ ਬਾਬਾ ਬਾਲੀ ਦਾਸ, ਰਣਵੀਰ ਬੇਰਾਜ, ਕੌਰ ਸਿਸਟਰਜ਼ ਪ੍ਰਮੀਤ ਕੌਰ, ਬੇਬੀ ਏ ਕੌਰ, ਹਰਬੰਸ ਸਿੰਘ, ਅੰਜਲੀ ਅਤੇ ਹੋਰ ਸੰਗਤ ਹਾਜ਼ਰ ਸੀ।